Friday, July 17, 2026
BREAKING
ਗੈਂਗਸਟਰਾਂ 'ਤੇ ਵਾਰ ਦਾ 177ਵਾਂ ਦਿਨ: ਪੰਜਾਬ ਪੁਲਿਸ ਵੱਲੋਂ 600 ਥਾਈਂ ਛਾਪੇਮਾਰੀ; 333 ਕਾਬੂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂਗੇ : ਤਰੁਨਪ੍ਰੀਤ ਸਿੰਘ ਸੌਂਦ ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ 'ਚੰਨੀ ਧੜੇ ਦੀ ਰਣਨੀਤੀ ਪਵੇਗੀ ਭਾਰੀ ਜਾਂ ਹਾਈਕਮਾਨ...?' ਰਾਹੁਲ ਗਾਂਧੀ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ : SIT ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

ਖੇਡ

ਮੈਂ ਅਜਿਹਾ ਟੀਮ ਸੱਭਿਆਚਾਰ ਬਣਾਉਣਾ ਚਾਹੁੰਦਾ ਹਾਂ ਜਿੱਥੇ ਹਰ ਕੋਈ ਸੁਰੱਖਿਅਤ ਤੇ ਖੁਸ਼ ਰਹੇ : ਗਿੱਲ

16 ਜੂਨ, 2025 06:29 PM

ਲੰਡਨ : ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਕਦੇ ਵੀ ਰਾਸ਼ਟਰੀ ਕ੍ਰਿਕਟ ਟੀਮ ਦੀ ਅਗਵਾਈ ਕਰਨ ਦਾ ਸੁਪਨਾ ਨਹੀਂ ਦੇਖਿਆ ਸੀ ਪਰ ਉਸ ਨੇ ਖੁਦ ਲਈ ਅਜਿਹਾ ਸੱਭਿਆਚਾਰ ਬਣਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ, ਜਿੱਥੇ ਹਰ ਖਿਡਾਰੀ ‘ਸੁਰੱਖਿਅਤ ਤੇ ਖੁਸ਼’ ਰਹੇ। ਬਦਲਾਅ ਦੇ ਦੌਰ ਵਿਚੋਂ ਲੰਘ ਰਿਹਾ ਭਾਰਤ 2007 ਤੋਂ ਬਾਅਦ ਇੰਗਲੈਂਡ ਵਿਚ ਆਪਣੀ ਪਹਿਲੀ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੈਚ 20 ਜੂਨ ਤੋਂ ਲੀਡਸ ਵਿਚ ਖੇਡਿਆ ਜਾਣਾ ਹੈ। ਗਿੱਲ ਨੇ ਕਿਹਾ,‘‘ਮੈਂ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੈਂ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਨਾ ਚਾਹੁੰਦਾ ਹਾਂ, ਇਸ ਲਈ ਸਾਰੀਆਂ ਟਰਾਫੀਆਂ ਦੇ ਬਾਵਜੂਦ ਮੈਂ ਅਜਿਹਾ ਟੀਮ ਸੱਭਿਆਚਾਰ ਬਣਾਉਣਾ ਚਾਹੁੰਦਾ ਹਾਂ, ਜਿੱਥੇ ਹਰ ਕੋਈ ਬਹੁਤ ਸੁਰੱਖਿਅਤ ਤੇ ਖੁਸ਼ ਰਹੇ।’’

ਪਰ ਗਿੱਲ ਜਾਣਦਾ ਹੈ ਕਿ ਇਹ ਕੰਮ ਕਹਿਣਾ ਜਿੰਨਾ ਆਸਾਨ ਹੈ, ਕਰਨਾ ਓਨਾ ਆਸਾਨ ਨਹੀਂ ਹੈ। ਉਸ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਇਹ ਬਹੁਤ ਮੁਸ਼ਕਿਲ ਹੋ ਸਕਦਾ ਹੈ, ਵਿਸ਼ੇਸ਼ ਤੌਰ ’ਤੇ ਸਾਰੀਆਂ ਪ੍ਰਤੀਯੋਗਿਤਾਵਾਂ ਤੇ ਜਿੰਨੇ ਮੈਚ ਅਸੀਂ ਖੇਡਦੇ ਹਾਂ, ਉਸ ਨੂੰ ਦੇਖਦੇ ਹੋਏ, ਵੱਖ-ਵੱਖ ਟੀਮਾਂ ਹੁੰਦੀਆਂ ਹਨ ਪਰ ਜੇਕਰ ਮੈਂ ਅਜਿਹਾ ਕਰ ਪਾਇਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਮੇਰਾ ਟੀਚਾ ਹੋਵੇਗਾ।’’

ਗਿੱਲ ਨੇ ਕਿਹਾ, ‘‘ਇਸ ਲਈ ਇਕ ਸੁਰੱਖਿਅਤ ਮਾਹੌਲ ਬਣਾਈ ਰੱਖਣਾ ਤੇ ਖਿਡਾਰੀ ਨੂੰ ਉਸਦੀਆਂ ਸਮਰੱਥਾਵਾਂ ਤੇ ਯੋਗਤਾਵਾਂ ਵਿਚ ਸੁਰੱਖਿਅਤ ਮਹਿਸੂਸ ਕਰਵਾਉਣਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿਚੋਂ ਇਕ ਹੈ ਜਿਹੜਾ ਇਕ ਅਗਵਾਈਕਾਰ ਨੂੰ ਕਰਨਾ ਚਾਹੀਦਾ ਹੈ।’’

ਗਿੱਲ ਨੇ ਮੰਨਿਆ ਕਿ 7 ਮਈ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਰੋਹਿਤ ਸ਼ਰਮਾ ਨੇ ਉਸਦੇ ਲਈ ਇਕ ਸਪੱਸ਼ਟ ਰਸਤਾ ਤੈਅ ਕੀਤਾ ਹੈ। ਉਸ ਨੇ ਕਿਹਾ, ‘‘ਅਜਿਹਾ ਲੱਗ ਸਕਦਾ ਹੈ ਕਿ ਉਹ ਹਮਲਾਵਰ ਨਹੀਂ ਹੈ ਪਰ ਰੋਹਿਤ ਆਪਣੀ ਰਣਨੀਤੀ ਦੇ ਮਾਮਲੇ ਵਿਚ ਬਹੁਤ ਹਮਲਾਵਰ ਹੈ। ਉਹ ਅਜਿਹਾ ਵਿਅਕਤੀ ਹੈ, ਜਿਹੜਾ ਮੈਚਾਂ ਤੋਂ ਪਹਿਲਾਂ, ਲੜੀ ਦੌਰਾਨ ਤੇ ਲੜੀ ਤੋਂ ਬਾਅਦ ਵੀ ਆਪਣੀ ਗੱਲਬਾਤ ਵਿਚ ਬਹੁਤ ਸਪੱਸ਼ਟ ਰਹਿੰਦਾ ਹੈ ਕਿ ਉਹ ਖਿਡਾਰੀਆਂ ਤੋਂ ਕੀ ਚਾਹੁੰਦਾ ਹੈ।’’

ਗਿੱਲ ਨੇ ਕਿਹਾ ਕਿ ਉਹ ਆਪਣੇ ਸਾਬਕਾ ਕਪਤਾਨ ਰੋਹਿਤ ਦੇ ਰਸਤੇ ’ਤੇ ਚੱਲਣਾ ਚਾਹੁੰਦਾ ਹੈ, ਜਿਸ ਨੇ ਹਮੇਸ਼ਾ ਟੀਮ ਨੂੰ ਵਿਅਕਤੀਗਤ ਖਿਡਾਰੀਆਂ ਤੋਂ ਅੱਗੇ ਰੱਖਿਆ ਹੈ। ਉਸ ਨੇ ਕਿਹਾ, ‘‘ਰੋਹਿਤ ਭਰਾ ਨੇ ਜਿਸ ਤਰ੍ਹਾਂ ਦਾ ਮਾਹੌਲ ਬਣਾਈ ਰੱਖਿਆ, ਭਾਵੇਂ ਹੀ ਰੋਹਿਤ ਭਰਾ ਤੁਹਾਨੂੰ ਅਪਸ਼ਬਦ ਕਹਿ ਰਿਹਾ ਹੋਵੇ, ਤੁਸੀਂ ਇਸ ਨੂੰ ਆਪਣੇ ਦਿਲ ’ਤੇ ਨਹੀਂ ਲਗਾਓਗੇ। ਇਹ ਉਸਦਾ ਅਕਸ ਹੈ। ਮੈਨੂੰ ਲੱਗਦਾ ਹੈ ਕਿ ਇਹ ਇਕ ਬਹੁਤ ਚੰਗੀ ਵਿਸ਼ੇਸ਼ਤਾ ਹੈ।’’

ਗਿੱਲ ਨੇ ਕਿਹਾ, ‘‘ਉਹ ਦ੍ਰਿੜ ਹੈ ਪਰ ਭਾਵੇਂ ਹੀ ਉਹ ਤੁਹਾਡੇ ’ਤੇ ਸਖਤ ਹੋਵੇ, ਤੁਸੀਂ ਜਾਣਦੇ ਹੋ ਕਿ ਇਹ ਉਸਦੇ ਦਿਲ ਤੋਂ ਨਹੀਂ ਆ ਰਿਹਾ। ਇਹ ਟੀਮ ਦੇ ਨਜ਼ਰੀਏ ਤੋਂ ਆ ਰਿਹਾ ਹੈ।’’ 25 ਸਾਲਾ ਗਿੱਲ ਨੇ ਕਿਹਾ ਕਿ ਉਸ ਨੇ ਰੋਹਿਤ ਦੇ ਨਾਲ ਟੀਮ ਦੇ ਭਵਿੱਖ ਦੇ ਬਾਰੇ ਵਿਚ ਗੱਲਬਾਤ ਕੀਤੀ। ਉਸ ਨੇ ਕਿਹਾ, ‘‘ਇਹ ਇਕ ਅਜਿਹੀ ਗੱਲਬਾਤ ਹੈ ਜਿਹੜੀ ਮੈਂ ਰੋਹਿਤ ਭਰਾ ਦੇ ਨਾਲ ਕਈ ਵਾਰ ਕੀਤੀ ਹੈ ਕਿ ਆਦਰਸ਼ ਰੂਪ ਨਾਲ ਅਗਲੇ 5, 7 ਜਾਂ 10 ਜਾਂ 15 ਸਾਲਾਂ ਵਿਚ ਅਸੀਂ ਭਾਰਤੀ ਕ੍ਰਿਕਟ ਟੀਮ ਦੇ ਸੱਭਿਆਚਾਰ ਨੂੰ ਕਿੱਥੇ ਦੇਖਣਾ ਚਾਹੁੰਦੇ ਹਾਂ।’’

ਵਿਰਾਟ ਕੋਹਲੀ ਦੀ ਅਗਵਾਈ ’ਚ ਬਹੁਤ ਕੁਝ ਸਿੱਖਿਆ
ਗਿੱਲ ਨੇ ਇਹ ਵੀ ਕਿਹਾ ਕਿ ਉਸ ਨੇ ਵਿਰਾਟ ਕੋਹਲੀ ਦੀ ਅਗਵਾਈ ਵਿਚ ਬਹੁਤ ਕੁਝ ਸਿੱਖਿਆ ਹੈ। ਉਸ ਨੇ ਕਿਹਾ ਕਿ ਜਦੋਂ ਵਿਰਾਟ ਦੀ ਅਗਵਾਈ ਵਿਚ ਖੇਡਿਆ ਸੀ ਤਾਂ ਮੈਨੂੰ ਲੱਗਦਾ ਹੈ ਕਿ ਟੈਸਟ ਮੈਚਾਂ ਵਿਚ ਫੀਲਡਰਾਂ ਜਾਂ ਵਿਚਾਰਾਂ ਜਾਂ ਉਸਦੀ ਸੋਚ ਦੇ ਨਾਲ ਉਸਦੀ ਸਰਗਰਮੀ ਕੁਝ ਅਜਿਹੀ ਸੀ ਜਿਹੜੀ ਮੈਨੂੰ ਪਸੰਦ ਸੀ ਤੇ ਮੈਂ ਉਸ ਨੂੰ ਅਪਣਾਇਆ। ਜੇਕਰ ਉਸ ਨੂੰ ਲੱਗਦਾ ਹੈ ਕਿ ਇਹ ਯੋਜਨਾ ਕੰਮ ਨਹੀਂ ਕਰ ਰਹੀ ਤਾਂ ਉਹ ਤੁਰੰਤ ਇਕ ਹੋਰ ਯੋਜਨਾ ਬਣਾ ਲੈਂਦਾ ਹੈ, ਗੇਂਦਬਾਜ਼ ਨੂੰ ਦੱਸਦਾ ਹੈ ਕਿ ਉਹ ਉਸ ਤੋਂ ਕੀ ਚਾਹੁੰਦਾ ਹੈ।’’

 

Have something to say? Post your comment

ਅਤੇ ਖੇਡ ਖਬਰਾਂ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ