ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਲਾਗਤ ਸਬੰਧੀ ਦਬਾਅ ਨੂੰ ਘੱਟ ਕਰਨ ਲਈ ਸਤੰਬਰ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ 1 ਫੀਸਦੀ ਤੱਕ ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੰਪਨੀ ਨੇ ਕਿਹਾ ਕਿ ਕੀਮਤਾਂ ’ਚ ਵਾਧੇ ਦੀ ਮਾਤਰਾ ਮਾਡਲ ਅਤੇ ਵੇਰੀਐਂਟ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗੀ। ਕੰਪਨੀ ਨੇ ਕਿਹਾ ਕਿ ਉਹ ਵਧੀ ਹੋਈ ਲਾਗਤ ਦਾ ਬੋਝ ਖੁਦ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਤਾਂ ਜੋ ਗਾਹਕਾਂ ’ਤੇ ਇਸ ਦਾ ਅਸਰ ਘੱਟ ਤੋਂ ਘੱਟ ਹੋਵੇ। ਫਿਲਹਾਲ ਕੰਪਨੀ ਦੀ ਵਾਹਨ ਲੜੀ ’ਚ ਸ਼ੁਰੂਆਤੀ ਮਾਡਲ ਗ੍ਰੈਂਡ ਆਈ10 ਨਿਓਸ ਤੋਂ ਲੈ ਕੇ ਇਲੈਕਟ੍ਰਿਕ ਐੱਸ. ਯੂ. ਵੀ. ਆਇਓਨਿਕ 5 ਤੱਕ ਸ਼ਾਮਲ ਹਨ। ਇਨ੍ਹਾਂ ਦੀਆਂ ਕੀਮਤਾਂ ਲੱਗਭਗ 5.6 ਲੱਖ ਤੋਂ 55.7 ਲੱਖ ਰੁਪਏ ਦੇ ਵਿਚਾਲੇ ਹਨ।