ਸੁਨਾਮ (ਰਮੇਸ਼ ਗਰਗ) : ਪਿੰਡ ਮਦਨੀਪੁਰ ਦੀ ਹੋਣਹਾਰ Athlete ਕੁੜੀ ਨੇ ਛੋਟੀ ਉਮਰ ‘ਚ ਹੀ ਕੁੜੀਆਂ ਦੀ ਰੇਸ ‘ਚ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਂ ਚਮਕਾ ਦਿੱਤਾ। ਹੱਥ ‘ਚ ਟ੍ਰਾਫੀ ਤੇ ਜਿੱਤ ਦੀ ਸਾਈਕਲ ਉਸਦੀ ਕਾਮਯਾਬੀ ਦੀ ਜੀਵੰਤ ਮਿਸਾਲ ਨੇ।
ਇਸ ਨਿੱਕੀ ਚੈਂਪੀਅਨ ਦੇ ਪਿੱਛੇ ਉਸਦੀ ਕਠਿਨ ਮਿਹਨਤ, ਲਗਨ ਅਤੇ ਦਿਨ-ਰਾਤ ਦੀ ਤਿਆਰੀ ਹੈ। ਉਸਦੇ ਪਿਤਾ ਗੁਰਵਿੰਦਰ ਸਿੰਘ ਲਈ ਇਹ ਮਾਣ ਵਾਲਾ ਪਲ ਹੈ, ਜਦੋਂ ਧੀ ਨੇ ਆਪਣੇ ਪਰਿਵਾਰ ਅਤੇ ਪਿੰਡ ਦਾ ਸਿਰ ਉੱਚਾ ਕਰ ਦਿੱਤਾ।
ਇਸ ਕੁੜੀ ਨੇ ਸਾਬਤ ਕਰ ਦਿੱਤਾ ਕਿ ਕੁੜੀਆਂ ਮੁੰਡਿਆਂ ਤੋਂ ਕਤਈ ਘੱਟ ਨਹੀਂ ਹੁੰਦੀਆਂ, ਜੇ ਮੌਕਾ ਮਿਲੇ ਤਾਂ ਉਹ ਹਰ ਮੈਦਾਨ ‘ਚ ਅੱਗੇ ਨਿਕਲ ਸਕਦੀਆਂ ਨੇ।
ਅੱਜ ਪਿੰਡ ਮਦਨੀਪੁਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਹਰ ਕੋਈ ਇਸ ਨਿੱਕੀ ਸ਼ੇਰਨੀ ਨੂੰ ਵਧਾਈਆਂ ਦੇ ਰਿਹਾ ਹੈ। ਇਹ ਜਿੱਤ ਸਿਰਫ ਇਕ ਇਨਾਮ ਨਹੀਂ, ਸਗੋਂ ਹਰ ਧੀ ਲਈ ਪ੍ਰੇਰਣਾ ਹੈ ਕਿ ਉਹ ਆਪਣੇ ਸੁਪਨੇ ਸੱਚ ਕਰ ਸਕਦੀ ਹੈ