ਸੁਨਾਮ (ਰਮੇਸ਼ ਗਰਗ) : ਸੁਨਾਮ ਦੀ ਸਿਰਮੌਰ ਸਮਾਜਿਕ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਨੇ ਆਪਣੀ ਸਮਾਜ ਸੇਵਾ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਸਥਾਨਕ ਓਵਰ ਬਰਿਜ ਥੱਲੇ ਸਥਿਂਤ ਖਾਲਸ ਪ੍ਰੇਮ ਮਾਰਗ ਬਿਮਾਰ ਪਸੂ਼ਆਂ ਦੇ ਪਿੰਗਲਵਾੜੇ ਵਿੱਚ ਪਹੁੰਚ ਕੇ ਗਊਆਂ ਲਈ ਹਰੇ ਚਾਰੇ ਦੀ ਸੇਵਾ ਕੀਤੀ ਤੇ ਬਿਮਾਰ ਗਊਆਂ ਲਈ ਲੋੜੀਦੀਆਂ ਦਵਾਈਆਂ ਦੇਣ ਦਾ ਸੰਕਲਪ ਲਿਆ।
ਇਸ ਮੌਕੇ ਤੇ ਰਾਕੇਸ਼ ਗਰਗ, ਬਲਵਿੰਦਰ ਬਾਂਸਲ,ਗੋਪਾਲ ਸ਼ਰਮਾ, ਸ੍ਰੀਮਤੀ ਸੁਨੀਤਾ ਸ਼ਰਮਾ, ਪ੍ਰਭਾਤ ਜਿੰਦਲ, ਕ੍ਰਿਸ਼ਨ ਸੰਦੋਹਾ, ਪੁਨੀਤ ਬਾਂਸਲ, ਸੰਜੀਵ ਜਿੰਦਲ, ਸੀ਼ਤਲ ਜੈਨ, ਧੀਰਜ ਗਰਗ, ਡਾ, ਸੁਰੇਸ਼ ਗਰਗ, ਵਿਪਠ ਜੈਨ, ਗਿਆਨ ਚੰਦ ਸਿੰਗਲਾ, ਰਾਜੂ ਧਿਮਾਨ, ਕੇਵਲ ਕ੍ਰਿਸ਼ਨ ਮੈਨੇਜਰ, ਖਾਲਸ ਪ੍ਰੇਮ ਮਾਰਗ ਸੰਸਥਾ ਦੇ ਸ੍ਰਪਰਸਤ ਜੋਗਿੰਦਰ ਸਿੰਘ ਸਾਰੈਂ, ਮੈਨੇਜਰ ਵਿਕਰਮਜੀਤ ਸਿੰਘ ਵਿੱਕੀ, ਡਾ, ਗਗਨ ਤੇ ਡਾ, ਰਸਵੀਰ ਜਵੰਧਾ ਹਾਜਰ ਸਨ।