Sunday, September 27, 2026
BREAKING
• 'ਸਰਜੀਕਲ ਸਟ੍ਰਾਈਕ' ਅੱਤਵਾਦ ਖ਼ਿਲਾਫ਼ ਭਾਰਤ ਦੀ ਨਵੀਂ ਨੀਤੀ ਦਾ ਉਦਾਹਰਣ ਸੀ : PM ਮੋਦੀ • ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ • LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ • ਅੰਮ੍ਰਿਤਸਰ 'ਚ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਦੋ ਮੁਲਜ਼ਮ ਗ੍ਰਿਫ਼ਤਾਰ • ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ • ਫਿਜੀ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ ਦਾ ਵੱਡਾ ਕਦਮ ! ਅਹਿਮ ਸੈਕਟਰਾਂ 'ਚ ਮਦਦ ਦਾ ਕੀਤਾ ਐਲਾਨ • ਅਮਿਤ ਸ਼ਾਹ ਨੇ ਦੇਸ਼ ਦੀ ਪਹਿਲੀ LNG ਟਰੇਨ ਨੂੰ ਦਿਖਾਈ ਹਰੀ ਝੰਡੀ • ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ • ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ

ਰਾਸ਼ਟਰੀ

ਭਾਰਤ ਨੇ ਸੰਯੁਕਤ ਰਾਸ਼ਟਰ ’ਚ ਪਾਕਿ ਦੇ ਝੂਠ ਤੇ ਧੋਖੇ ’ਤੇ ਵਿੰਨ੍ਹਿਆ ਨਿਸ਼ਾਨਾ

27 ਸਤੰਬਰ, 2026 06:39 PM

ਸੰਯੁਕਤ ਰਾਸ਼ਟਰ : ਭਾਰਤ ਨੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਝੂਠ ਅਤੇ ਧਓਖੇ ਦੀ ਤਿੱਖੀ ਆਲੋਚਨਾ ਕੀਤੀ ਤੇ ਇਸ ਨੂੰ ਕਠਪੁਤਲੀ ਸਰਕਾਰ ਕਿਹਾ । ਨਾਲ ਹੀ ਚਿਤਾਵਨੀ ਦਿੱਤੀ ਕਿ ਇਸਲਾਮਾਬਾਦ ਨੂੰ ਅੱਤਵਾਦ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ’ਚ ਆਪਣੇ ਸੰਬੋਧਨ ਦੌਰਾਨ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ ਤੇ 2025 ’ਚ ਭਾਰਤ ਨਾਲ ਫੌਜੀ ਟਕਰਾਅ ਨੂੰ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਸਮੇਂ ਸਿਰ ਦਖਲ’ ਦੀ ਸ਼ਲਾਘਾ ਕੀਤੀ । ਸ਼ਰੀਫ ਦੇ ਸੰਬੋਧਨ ਤੋਂ ਬਾਅਦ ਭਾਰਤ ਨੇ ਆਪਣੇ ‘ਜਵਾਬ ਦੇ ਅਧਿਕਾਰ’ ਦੀ ਵਰਤੋਂ ਕੀਤੀ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਕੋਲੋਂ ਲੋਕਰਾਜੀ ਅਧਿਕਾਰਾਂ ਤੇ ਮਨੁੱਖੀ ਕਦਰਾਂ-ਕੀਮਤਾਂ ’ਤੇ ਕੁਝ ਪਾਖੰਡੀ ਉਪਦੇਸ਼ ਸੁਣੇ ਹਨ ਜਿਸ ਦੀ ਰਾਜਧਾਨੀ ਆਪਣੇ ਲੋਕਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਮਜ਼ਬੂਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਇਹ ਫੌਜ ਦਾ, ਫੌਜ ਵੱਲੋਂ ਅਤੇ ਫੌਜ ਲਈ ਰਾਜ ਹੈ। ਇਸ ਦੀਆਂ ਕਠਪੁਤਲੀਆਂ ਆ ਸਕਦੀਆਂ ਹਨ ਤੇ ਜਾ ਸਕਦੀਆਂ ਹਨ ਪਰ ਇਸ ਬਾਰੇ ਕੋਈ ਉਲਝਣ ਨਹੀਂ ਹੋਣੀ ਚਾਹੀਦੀ ਕਿ ਅਸਲ ’ਚ ਫੈਸਲੇ ਕੌਣ ਲੈਂਦਾ ਹੈ।

ਕਸ਼ਮੀਰ ਮੁੱਦਾ ਉਠਾਉਣ ਲਈ ਪਾਕਿ ਦੀ ਆਲੋਚਨਾ ਕਰਦੇ ਹੋਏ ਗਹਿਲੋਤ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ -ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ। ਇਹ ਹਮੇਸ਼ਾ ਅਜਿਹਾ ਹੀ ਰਹੇਗਾ। ਜੇ ਸਾਨੂੰ ਕਸ਼ਮੀਰ ਬਾਰੇ ਗੱਲ ਕਰਨੀ ਹੈ ਤਾਂ ਆਓ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਤੇ ਧਿਆਨ ਕੇਂਦਰਿਤ ਕਰੀਏ। ਰਾਵਲਕੋਟ ਦੇ ਲੋਕਾਂ ਕੋਲੋਂ ਉਨ੍ਹਾਂ ਬੇਤੁਕੇ ਕਤਲਾਂ, ਬੇਰਹਿਮ ਹਿੰਸਾ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਬਾਰੇ ਪੁੱਛੀਏ ਜਿਨ੍ਹਾਂ ਦਾ ਉਹ ਲੰਬੇ ਸਮੇਂ ਤੋਂ ਸਾਹਮਣਾ ਕਰ ਰਹੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਸਰਜੀਕਲ ਸਟ੍ਰਾਈਕ' ਅੱਤਵਾਦ ਖ਼ਿਲਾਫ਼ ਭਾਰਤ ਦੀ ਨਵੀਂ ਨੀਤੀ ਦਾ ਉਦਾਹਰਣ ਸੀ : PM ਮੋਦੀ

'ਸਰਜੀਕਲ ਸਟ੍ਰਾਈਕ' ਅੱਤਵਾਦ ਖ਼ਿਲਾਫ਼ ਭਾਰਤ ਦੀ ਨਵੀਂ ਨੀਤੀ ਦਾ ਉਦਾਹਰਣ ਸੀ : PM ਮੋਦੀ

ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ

ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ

ਫਿਜੀ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ ਦਾ ਵੱਡਾ ਕਦਮ ! ਅਹਿਮ ਸੈਕਟਰਾਂ 'ਚ ਮਦਦ ਦਾ ਕੀਤਾ ਐਲਾਨ

ਫਿਜੀ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ ਦਾ ਵੱਡਾ ਕਦਮ ! ਅਹਿਮ ਸੈਕਟਰਾਂ 'ਚ ਮਦਦ ਦਾ ਕੀਤਾ ਐਲਾਨ

ਅਮਿਤ ਸ਼ਾਹ ਨੇ ਦੇਸ਼ ਦੀ ਪਹਿਲੀ LNG ਟਰੇਨ ਨੂੰ ਦਿਖਾਈ ਹਰੀ ਝੰਡੀ

ਅਮਿਤ ਸ਼ਾਹ ਨੇ ਦੇਸ਼ ਦੀ ਪਹਿਲੀ LNG ਟਰੇਨ ਨੂੰ ਦਿਖਾਈ ਹਰੀ ਝੰਡੀ

ਮੋਬਾਈਲ ਫ਼ੋਨ ਯੂਜ਼ਰਸ ਲਈ Good News ! MP ਰਾਘਵ ਚੱਢਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮੋਬਾਈਲ ਫ਼ੋਨ ਯੂਜ਼ਰਸ ਲਈ Good News ! MP ਰਾਘਵ ਚੱਢਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

SIR 'ਚ ਕੱਟਿਆ ਗਿਆ ਨਾਂ ਤਾਂ ਘਬਰਾਉਣ ਦੀ ਲੋੜ ਨਹੀਂ ! ਘਰ-ਘਰ ਜਾ ਕੇ ਦਸਤਾਵੇਜ਼ ਲੈਣਗੇ ਅਧਿਕਾਰੀ

SIR 'ਚ ਕੱਟਿਆ ਗਿਆ ਨਾਂ ਤਾਂ ਘਬਰਾਉਣ ਦੀ ਲੋੜ ਨਹੀਂ ! ਘਰ-ਘਰ ਜਾ ਕੇ ਦਸਤਾਵੇਜ਼ ਲੈਣਗੇ ਅਧਿਕਾਰੀ

1 ਅਕਤੂਬਰ ਤੋਂ ਬਿਨਾਂ PUC ਵਾਹਨ ਚਲਾਉਣ 'ਤੇ ਕੱਟੇਗਾ 10 ਹਜ਼ਾਰ ਦਾ ਚਲਾਨ, ਦਿੱਲੀ ਸਰਕਾਰ ਦਾ ਵੱਡਾ ਐਲਾਨ

1 ਅਕਤੂਬਰ ਤੋਂ ਬਿਨਾਂ PUC ਵਾਹਨ ਚਲਾਉਣ 'ਤੇ ਕੱਟੇਗਾ 10 ਹਜ਼ਾਰ ਦਾ ਚਲਾਨ, ਦਿੱਲੀ ਸਰਕਾਰ ਦਾ ਵੱਡਾ ਐਲਾਨ

1.4 ਲੱਖ ਕਰੋੜ ਦੇ ਸੈਮੀਕੰਡਕਟਰ ਇਕੋਸਿਸਟਮ 'ਚ 18 ਸਾਲ ਦੇ ਮੁੰਡੇ ਨੇ ਮਾਰੀ ਐਂਟਰੀ ! ਸਾਣੰਦ 'ਚ ਲਾਏਗਾ ਪਲਾਂਟ

1.4 ਲੱਖ ਕਰੋੜ ਦੇ ਸੈਮੀਕੰਡਕਟਰ ਇਕੋਸਿਸਟਮ 'ਚ 18 ਸਾਲ ਦੇ ਮੁੰਡੇ ਨੇ ਮਾਰੀ ਐਂਟਰੀ ! ਸਾਣੰਦ 'ਚ ਲਾਏਗਾ ਪਲਾਂਟ

'ਮੇਕ ਇਨ ਇੰਡੀਆ' ਉਮੀਦਾਂ 'ਤੇ ਖਰਾ ਨਹੀਂ ਉਤਰਿਆ : ਜੈਰਾਮ ਰਮੇਸ਼

'ਮੇਕ ਇਨ ਇੰਡੀਆ' ਉਮੀਦਾਂ 'ਤੇ ਖਰਾ ਨਹੀਂ ਉਤਰਿਆ : ਜੈਰਾਮ ਰਮੇਸ਼

ਖੇਤ 'ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ

ਖੇਤ 'ਚੋਂ 1.53 ਕਿਲੋ ਹੈਰੋਇਨ ਬਰਾਮਦ, ਕੀਮਤ ਦੱਸੀ ਜਾ ਰਹੀ 7.50 ਕਰੋੜ