Sunday, October 04, 2026
BREAKING
• ਸ੍ਰੀਮੱਦ ਭਾਗਵਤ ਕਥਾ ਦੇ ਸੰਬੰਧ ਵਿੱਚ ਕੱਢੀ ਗਈ ਕਲਸ਼ ਯਾਤਰਾ • ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼; ਇੱਕ ਏਕੇ-47 ਰਾਈਫ਼ਲ, ਦੋ ਹੈਂਡ ਗ੍ਰਨੇਡਾਂ ਸਮੇਤ ਇੱਕ ਵਿਅਕਤੀ ਕਾਬੂ • ਰਾਮਲੀਲਾ ਦੀਆਂ ਤਿਆਰੀਆਂ ਮੁਕੰਮਲ, ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਸੱਦਾ ਪੱਤਰ • ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਪੰਜਵਾਂ ਦਿਨ ਸਫਲਤਾਪੂਰਵਕ ਸੰਪੰਨ • ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਬਰਾਬਰੀ ਤੇ ਭਾਈਚਾਰੇ ਦਾ ਰਾਹ ਦਿਖਾਉਂਦੀਆਂ ਹਨ: ਅਮਨ ਅਰੋੜਾ • ਆਮ ਕਿਸਾਨਾਂ ਲਈ ਖੁੱਲ੍ਹਾ ਸੱਦਾ: 07 ਅਕਤੂਬਰ 2026 ਨੂੰ ਲਗਾਇਆ ਜਾ ਰਿਹਾ ਹੈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ • ਜ਼ਿਲ੍ਹੇ ਦੀ ਹਦੂਦ ਅੰਦਰ ਬਿਨਾਂ ਮਨਜੂਰੀ ਡਰੋਨ ਉਡਾਉਣ ’ਤੇ ਪਾਬੰਦੀ • ਲਾਇਨਸ ਕਲੱਬ ਖਰੜ ਉਮੰਗ ਵੱਲੋਂ ਸਲਾਨਾ ਸ਼ਹੀਦ ਭਗਤ ਸਿੰਘ ਯਾਦਗਾਰੀ ਅੱਖਾਂ ਦਾ ਚੈੱਕ-ਅੱਪ ਲਗਾਇਆ • ਮੈਡ ਸੰਧੂ ਕਤਲ ਕਾਂਡ ਮਾਮਲੇ 'ਚ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ • ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ

ਮਨੋਰੰਜਨ

ਭਾਰਤ ਦੇ 7 ਸ਼ਹਿਰਾਂ ’ਚ ਲਾਈਵ ਸ਼ੋਅ ਕਰਨਗੇ ਦਿਲਜੀਤ ਦੌਸਾਂਝ, ਜਾਣੋ ਤਾਰੀਖ ਤੇ ਟਿਕਟ

04 ਅਕਤੂਬਰ, 2026 06:14 PM

ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਦਾ ਮੋਸਟ ਅਵੇਟੇਡ 'ਔਰਾ ਇੰਡੀਆ ਟੂਰ 2026' ਆਉਣ ਵਾਲੇ ਹਨ। ਕੁਝ ਮਹੀਨੇ ਪਹਿਲਾ ਹੀ ਗਾਇਕ ਨੇ ਲੰਡਨ ਦੇ ਵੇਮਬਲੀ ਵਿੱਚ ਪਰਫਾਰਮ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਉਹ ਅਹਿਮਦਾਬਾਦ ਵਿੱਚ ਜਲਦ ਫਾਨਸਟਰ ਕਰਦੇ ਜਾ ਰਹੇ ਹਨ । ਇਹ ਖਬਰ ਸੁਣਨ ਤੋਂ ਬਾਅਦ ਹੀ ਉਸ ਦੇ ਫੈਂਨਸ ਕਾਫੀ ਉਤਸ਼ਾਹਿਤ ਸਨ ਅਤੇ ਹੁਣ ਇਸ ਟੂਰ ਨਾਲ ਜੁੜਿਆ ਇਕ ਅਪਡੇਟ ਸਾਹਮਣੇ ਆਇਆ ਹੈ । ਦਰਅਸਲ, ਦਿਲਜੀਤ ਦੇਸ਼ ਦੇ 7 ਸ਼ਹਿਰਾਂ ਵਿੱਚ ਪਰਫਾਰਮ ਕਰਨ ਵਾਲਾ ਹੈ । ਇਹ ਟੂਰ ਨਵੰਬਰ ਅਤੇ ਦਸੰਬਰ ਵਿੱਚ ਹੋਵੇਗਾ । ਸਿਰਫ ਇਹ ਹੀ ਨਹੀਂ, ਇਸ ਦੀ ਟਿਕਟ ਅਤੇ ਤਾਰੀਖ ਦਾ ਐਲਾਨ ਵੀ ਹੋ ਗਿਆ ਹੈ ।


ਕਦੋਂ ਤੋਂ ਸ਼ੁਰੂ ਹੋਵੇਗਾ 'ਔਰਾ ਇੰਡੀਆ ਟੂਰ 2026'
ਔਰਾ ਇੰਡੀਆ ਟੂਰ 2026' 1 ਨਵੰਬਰ ਨੂੰ ਦਿੱਲੀ-ਐਨ.ਸੀ.ਆਰ ਤੋਂ ਸ਼ੁਰੂ ਹੋਵੇਗਾ । ਇਸ ਦੇ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਿੱਚ ਕਾਨਸਰਟ ਹੋਵੇਗਾ । ਚੰਡੀਗੜ੍ਹ ਵੀ ਇਸ ਟੂਰ ਦਾ ਹਿੱਸਾ ਹੋਵੇਗਾ, ਹਾਲਾਂਕਿ ਇੱਥੋਂ ਦੇ ਸ਼ੋਅ ਦੀ ਤਾਰੀਖ ਅਤੇ ਬਾਕੀ ਜਾਣਕਾਰੀ ਬਾਅਦ ਵਿੱਚ ਦੱਸੀ ਜਾਵੇਗੀ ।


ਅਹਿਮਦਾਬਾਦ ਵਿੱਚ ਕਦੋਂ ਹੋਵੇਗਾ ਕਾਨਸਰਟ
ਅਹਿਮਦਾਬਾਦ ਵਿੱਚ ਦਿਲਜੀਤ 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਟੇਡੀਅਮ ਵਿੱਚ ਪਰਫਾਰਮ ਕਰਨਗੇ । ਇਹ ਟੂਰ 6 ਹਫਤਿਆਂ ਵਿੱਚ 7 ਸ਼ਹਿਰਾਂ ਤਕ ਪਹੁੰਚੇਗਾ । ਕਾਨਸਰਟ ਦੀ ਟਿਕਟ ਬੁੱਕ ਮਾਅ ਸ਼ੋਅ 'ਤੇ ਉਪਲੰਬਧ ਹੋਣਗੀਆਂ । ਕੁਝ ਲੋਕਾਂ ਦੇ ਲਈ ਟਿਕਟ ਦੀ ਲਿਮਿਟੇਡ ਪ੍ਰੀ-ਸੇਲ 6 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ ।


ਆਪਣੇ ਟੂਰ ਬਾਰੇ ਉਤਸ਼ਾਹ ਪ੍ਰਗਟਾਉਂਦਿਆਂ ਦਿਲਜੀਤ ਦੋਸਾਂਝ ਨੇ ਕਿਹਾ, "ਆਪਣੇ ਦੇਸ਼ ਵਿੱਚ ਪਰਫਾਰਮ ਕਰਨ ਦੀ ਵਾਈਬ ਹੀ ਹੋਰ ਹੁੰਦੀ ਹੈ। ਇਸ ਟੂਰ ਦੇ ਨਾਲ ਇੱਕ ਵਾਰ ਫਿਰ ਦਿੱਲੀ ਤੋਂ ਇੰਦੌਰ ਤੱਕ ਆਪਣੇ ਦੇਸ਼ ਦੇ ਸ਼ਹਿਰਾਂ ਵਿੱਚ ਆਪਣੇ ਫੈਨਜ਼ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ, ਤੇ ਮੈਂ ਇਸ ਸਫ਼ਰ ਲਈ ਬਹੁਤ ਐਕਸਾਈਟਿਡ ਹਾਂ। ਤੁਹਾਡਾ ਪਿਆਰ ਹਮੇਸ਼ਾ ਮੇਰੇ ਨਾਲ ਰਿਹਾ ਹੈ, ਹੁਣ ਵਾਰੀ ਆ ਤੁਹਾਡੇ ਸ਼ਹਿਰ ਆਉਣ ਦੀ। ਨਵੰਬਰ ਤੇ ਦਸੰਬਰ ਮਿਲਦੇ ਆਂ, ਪੂਰੀ ਵਾਈਬ ਦੇ ਨਾਲ!"


ਟੂਰ ਦੌਰਾਨ ਦਿਲਜੀਤ ਆਪਣੇ ਚਰਚਿਤ ਗੀਤ ਜਿਵੇਂ 'ਜੀ.ਓ.ਏ.ਟੀ.' (G.O.A.T.), 'ਇੱਕ ਕੁੜੀ', 'ਲਲਕਾਰਾ', 'ਲਵਰ', '5 ਤਾਰਾ', 'ਕੇਸ' ਅਤੇ 'ਵਾਟਰ' ਪੇਸ਼ ਕਰਨਗੇ। ਇਸ ਟੂਰ ਦਾ ਨਿਰਮਾਣ 'ਬੁੱਕ-ਮਾਈ-ਸ਼ੋਅ ਲਾਈਵ' ਅਤੇ 'ਲਾਈਵ ਨੇਸ਼ਨ' ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਲਜੀਤ ਦੁਨੀਆ ਭਰ ਦੇ ਵੱਡੇ ਮੰਚਾਂ ਜਿਵੇਂ ਮੈਡੀਸਨ ਸਕੇਅਰ ਗਾਰਡਨ ਅਤੇ ਵੈਂਬਲੀ ਸਟੇਡੀਅਮ ਵਿੱਚ ਸਫ਼ਲ ਸ਼ੋਅ ਕਰ ਚੁੱਕੇ ਹਨ। ਉਹ ਵੈਂਬਲੀ ਸਟੇਡੀਅਮ ਨੂੰ ਪੂਰੀ ਤਰ੍ਹਾਂ ਭਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵੀ ਹਨ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ

ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, 'ਸਾਈਨਡ ਟੂ ਗੌਡ ਵਰਲਡ ਟੂਰ 2026' ਦਾ ਹੋਇਆ ਐਲਾਨ

ਮੈਂ ਸੁਨੀਤਾ ਨਹੀਂ ਹਾਂ, ਧੱਜੀਆਂ ਉੱਡਾ ਦੇਵਾਂਗੀ, ਰਾਖੀ ਸਾਵੰਤ ਨੇ ਕੋਮਲ ਰਾਣੀ 'ਤੇ ਸਾਧਿਆ ਨਿਸ਼ਾਨਾ

ਮੈਂ ਸੁਨੀਤਾ ਨਹੀਂ ਹਾਂ, ਧੱਜੀਆਂ ਉੱਡਾ ਦੇਵਾਂਗੀ, ਰਾਖੀ ਸਾਵੰਤ ਨੇ ਕੋਮਲ ਰਾਣੀ 'ਤੇ ਸਾਧਿਆ ਨਿਸ਼ਾਨਾ

ਕਦੇ ਫੁੱਟਪਾਥ 'ਤੇ ਸੌਂ ਕੇ ਗੁਜ਼ਾਰੇ ਦਿਨ, ਅੱਜ ਹਨ ਕਰੋੜਾਂ ਦੇ ਮਾਲਕ! ਦੇਖੋ ਜਾਵੇਦ ਅਖ਼ਤਰ ਦਾ ਦਿਲ ਛੂਹ ਲੈਣ ਵਾਲਾ ਸਫ਼ਰ

ਕਦੇ ਫੁੱਟਪਾਥ 'ਤੇ ਸੌਂ ਕੇ ਗੁਜ਼ਾਰੇ ਦਿਨ, ਅੱਜ ਹਨ ਕਰੋੜਾਂ ਦੇ ਮਾਲਕ! ਦੇਖੋ ਜਾਵੇਦ ਅਖ਼ਤਰ ਦਾ ਦਿਲ ਛੂਹ ਲੈਣ ਵਾਲਾ ਸਫ਼ਰ

‘ਦ੍ਰਿਸ਼ਯਮ 3’ ਦਾ ਤੂਫਾਨ, ਦੂਜੇ ਦਿਨ ਦੀ ਕਮਾਈ ਨੇ ਤੋੜੇ ਰਿਕਾਰਡ, ਜਾਣੋ ਕਿੰਨੀ ਹੋਈ ਕੁਲੈਕਸ਼ਨ

‘ਦ੍ਰਿਸ਼ਯਮ 3’ ਦਾ ਤੂਫਾਨ, ਦੂਜੇ ਦਿਨ ਦੀ ਕਮਾਈ ਨੇ ਤੋੜੇ ਰਿਕਾਰਡ, ਜਾਣੋ ਕਿੰਨੀ ਹੋਈ ਕੁਲੈਕਸ਼ਨ

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

ਵਿਆਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ: ਅਨਿਲ ਕਪੂਰ

ਵਿਆਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ: ਅਨਿਲ ਕਪੂਰ

"ਨਈ ਨਵੇਲੀ" ਦਾ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫਿਲਮ

'ਹੁਣ ਆਖਰੀ ਕੱਪ ਦਾ ਵੇਲਾ...'! Karan Johar ਨੇ ਕੀਤਾ 'Koffee With Karan 9' ਦਾ ਐਲਾਨ, ਸਾਂਝੀ ਕੀਤੀ ਭਾਵੁਕ ਪੋਸਟ

'ਹੁਣ ਆਖਰੀ ਕੱਪ ਦਾ ਵੇਲਾ...'! Karan Johar ਨੇ ਕੀਤਾ 'Koffee With Karan 9' ਦਾ ਐਲਾਨ, ਸਾਂਝੀ ਕੀਤੀ ਭਾਵੁਕ ਪੋਸਟ

ਹੁਣ ਇਸ ਦਿਨ ਭਾਰਤ 'ਚ ਰਿਲੀਜ਼ ਹੋਵੇਗੀ ਕੋਰੀਆਈ ਫਿਲਮ

ਹੁਣ ਇਸ ਦਿਨ ਭਾਰਤ 'ਚ ਰਿਲੀਜ਼ ਹੋਵੇਗੀ ਕੋਰੀਆਈ ਫਿਲਮ "ਹੋਪ"

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'