Tuesday, October 06, 2026
BREAKING
• ਪਰਮਿੰਦਰ ਸਿੰਘ ਗੋਲਡੀ ਵੱਲੋਂ ਖਰੜ ਦੇ ਵਾਰਡ ਨੰਬਰ 16 ਤੇ 19 ਵਿੱਚ ਕਰੀਬ 2.15 ਕਰੋੜ ਰੁਪਏ ਦੇ ਸੜਕ ਵਿਕਾਸ ਕਾਰਜ ਸ਼ੁਰੂ • ਭਗਵੰਤ ਮਾਨ ਸਰਕਾਰ ਨੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਵਿੱਚ ਕੀਤਾ ਵਾਧਾ; ਸਕੀਮ ਤਹਿਤ 9.40 ਕਰੋੜ ਰੁਪਏ ਦੇ ਜੁਰਮਾਨੇ ਦੇ ਨੋਟਿਸ ਜਾਰੀ, 7.31 ਕਰੋੜ ਰੁਪਏ ਵਸੂਲੇ: ਹਰਪਾਲ ਸਿੰਘ ਚੀਮਾ • ਭਗਵੰਤ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਸਾਫ਼ ਤੇ ਸ਼ੁਧ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ: ਹਰਦੀਪ ਸਿੰਘ ਮੁੰਡੀਆਂ • ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਯਕੀਨੀ ਬਣਾਉਣਾ ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਕਮਿਸ਼ਨ ਦਾ ਮੁੱਖ ਉਦੇਸ਼ : ਵਿਜੈ ਕੁਮਾਰ ਜੰਜੂਆ • ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ : ਸਿਵਲ ਸਰਜਨ ਡਾ. ਅਮਨ ਸੂਦ • ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਸੇਵਕ ਰਤਨ ਕੁਮਾਰ ਜੈਨ ਨੂੰ ਸਨਮਾਨਿਤ ਕੀਤਾ • ਮੁਲਾਜ਼ਮਾਂ ਦੇ DA ਮਾਮਲੇ 'ਤੇ ਕੇਵਲ ਸਿੰਘ ਢਿੱਲੋਂ ਨੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਕਿਹਾ • 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਕੈਪਟਨ ਸਮਿਤ ਮਛਾਰ ਦੇ ਸਿਰ ਦੀ ਟੁੱਟੀ ਹੱਡੀ ! ਸਾਊਦੀ 'ਚ ਹੋਇਆ ਇਲਾਜ • ਲੁਧਿਆਣਾ 'ਚ ਸਪੈਸ਼ਲ ਆਪ੍ਰੇਸ਼ਨ ਦੌਰਾਨ 2 ਗੈਂਗਸਟਰ ਕਾਬੂ! ਮੋਹਾਲੀ 'ਚ ਕਰਨ ਚੱਲੇ ਸੀ ਵੱਡਾ ਕਾਂਡ • ਹੋਰਮੁਜ਼ 'ਚ ਇਕ ਵਾਰ ਫ਼ਿਰ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਹਮਲਾ ! ਵਿਦੇਸ਼ ਮੰਤਰਾਲੇ ਨੇ ਕੀਤੀ ਨਿੰਦਾ

ਰਾਸ਼ਟਰੀ

ਭਾਰਤ ਤੇ ਸਵਿਟਜ਼ਰਲੈਂਡ ’ਚ 5 ਸਮਝੌਤੇ, ਵਪਾਰ ਤੇ ਨਿਵੇਸ਼ ਵਧਾਉਣ ’ਤੇ ਸਹਿਮਤੀ

06 ਅਕਤੂਬਰ, 2026 06:36 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਸ ਰਾਸ਼ਟਰਪਤੀ ਗਾਈ ਪਾਰਮੇਲਿਨ ਵਿਚਾਲੇ ਗੱਲਬਾਤ ਤੋਂ ਬਾਅਦ, ਭਾਰਤ ਅਤੇ ਸਵਿਟਜ਼ਰਲੈਂਡ ਨੇ ਸੋਮਵਾਰ ਨੂੰ ਆਵਾਜਾਈ ਅਤੇ ਇਮੀਗ੍ਰੇਸ਼ਨ ਭਾਈਵਾਲੀ ਸਮਝੌਤੇ ’ਤੇ ਦਸਤਖ਼ਤ ਕੀਤੇ ਅਤੇ ਭਾਰਤੀ ਬਰਾਮਦ ਦੀ ਸਵਿਸ ਬਾਜ਼ਾਰ ਤੱਕ ਪਹੁੰਚ ਤੇ ਪ੍ਰਮਾਣੂ ਊਰਜਾ ਤੇ ਰੱਖਿਆ ਖੇਤਰ ਵਿਚ ਸਹਿਯੋਗ ਨੂੰ ਵਧਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਪਾਰਮੇਲਿਨ ਸੋਮਵਾਰ ਸਵੇਰੇ ਤਿੰਨ ਦਿਨਾਂ ਸਰਕਾਰੀ ਯਾਤਰਾ ’ਤੇ ਨਵੀਂ ਦਿੱਲੀ ਪਹੁੰਚੇ, ਜੋ ਭਾਰਤ ਦੀ ਉਨ੍ਹਾਂ ਦੀ ਪਹਿਲੀ ਅਧਿਕਾਰਤ ਯਾਤਰਾ ਹੈ। ਹਾਲਾਂਕਿ, ਇਸ ਸਾਲ ਉਹ ਦੂਜੀ ਵਾਰ ਭਾਰਤ ਆਏ ਹਨ। ਉਹ ਇਸ ਤੋਂ ਪਹਿਲਾਂ ਫਰਵਰੀ ਵਿਚ ਆਯੋਜਿਤ ‘ਏ. ਆਈ. ਇੰਪੈਕਟ ਸਿਖਰ ਸੰਮੇਲਨ’ ਵਿਚ ਸ਼ਾਮਲ ਹੋਣ ਆਏ ਸਨ।

ਆਵਾਜਾਈ ਅਤੇ ਇਮੀਗ੍ਰੇਸ਼ਨ ਸਮਝੌਤੇ ਤੋਂ ਇਲਾਵਾ, ਦੋਵਾਂ ਧਿਰਾਂ ਨੇ 4 ਹੋਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਨ੍ਹਾਂ ਵਿਚ ਨੌਜਵਾਨ ਪੇਸ਼ੇਵਰਾਂ ਦੇ ਇਕ ਦੇਸ਼ ਤੋਂ ਦੂਜੇ ਦੇਸ਼ ਆਉਣ-ਜਾਣ ਦੀ ਯੋਜਨਾ ਅਤੇ ਟਰਾਂਸਪੋਰਟ ਤਕਨਾਲੋਜੀ, ਆਵਾਜਾਈ ਪ੍ਰਣਾਲੀ ਅਤੇ ਬੁਨਿਆਦੀ ਢਾਂਚਾ ਵਿਕਾਸ ਦੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਇੱਕ ਵੱਡਾ ਸਮਝੌਤਾ ਸ਼ਾਮਲ ਹੈ। ਬੈਠਕ ਵਿਚ ਯੂਕ੍ਰੇਨ ਸੰਘਰਸ਼ ਅਤੇ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਵੀ ਖਾਸ ਤੌਰ ’ਤੇ ਚਰਚਾ ਹੋਈ, ਜਿਸ ਵਿਚ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਧਿਰਾਂ ਸ਼ਾਂਤੀ ਦੀ ਦਿਸ਼ਾ ਵਿਚ ਸਾਰੇ ਸਾਰਥਕ ਯਤਨਾਂ ਦਾ ਸਮਰਥਨ ਕਰਦੀਆਂ ਹਨ। ਆਪਣੇ ਮੀਡੀਆ ਬਿਆਨ ਵਿਚ ਮੋਦੀ ਨੇ ਕਿਹਾ ਕਿ ਸਵਿਟਜ਼ਰਲੈਂਡ ਵਿਚ ਭਾਰਤੀ ਬਰਾਮਦ ਲਈ ਬਾਜ਼ਾਰ ਤੱਕ ਪਹੁੰਚ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਨੂੰ ਹੋਰ ਸੌਖਾ ਬਣਾਉਣ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ। ਸਵਿਟਜ਼ਰਲੈਂਡ ਯੂਰਪ ਵਿਚ ਭਾਰਤ ਦਾ ਇਕ ਪ੍ਰਮੁੱਖ ਆਰਥਿਕ ਭਾਈਵਾਲ ਹੈ।

ਮੌਜੂਦਾ ਸਮੇਂ ’ਚ ਇੰਜੀਨੀਅਰਿੰਗ, ਸੇਵਾ, ਰਸਾਇਣ ਅਤੇ ਮੈਡੀਸਨ ਵਰਗੇ ਖੇਤਰਾਂ ਵਿਚ 330 ਤੋਂ ਵੱਧ ਸਵਿਸ ਕੰਪਨੀਆਂ ਭਾਰਤ ਵਿਚ ਕੰਮ ਕਰ ਰਹੀਆਂ ਹਨ, ਜਦੋਂ ਕਿ ਸਵਿਟਜ਼ਰਲੈਂਡ ਵਿਚ ਸੂਚਨਾ ਤਕਨਾਲੋਜੀ, ਮੈਡੀਸਨ ਅਤੇ ਮਸ਼ੀਨਰੀ ਵਰਗੇ ਸੈਕਟਰਾਂ ਵਿਚ ਭਾਰਤੀ ਕੰਪਨੀਆਂ ਮੌਜੂਦ ਹਨ। ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਵਿਚ ਮੁੱਖ ਜ਼ੋਰ ਵਪਾਰਕ ਸਬੰਧਾਂ ਨੂੰ ਹੁਣ ਦੇਣ ’ਤੇ ਸੀ। ਪਾਰਮੇਲਿਨ ਨੇ ਜ਼ਿਕਰ ਕੀਤਾ ਕਿ ਸਵਿਟਜ਼ਰਲੈਂਡ ਨੂੰ ਉਮੀਦ ਹੈ कि ਉਹ ਜਲਦੀ ਹੀ ਭਾਰਤ ਨਾਲ ਨਿਵੇਸ਼ ਸੁਰੱਖਿਆ ਸਮਝੌਤਾ ਕਰ ਲਵੇਗਾ, ਤਾਂ ਜੋ ਭਾਰਤੀ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ ਦਾ ਪ੍ਰਵਾਹ ਵਧ ਸਕੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਕੈਪਟਨ ਸਮਿਤ ਮਛਾਰ ਦੇ ਸਿਰ ਦੀ ਟੁੱਟੀ ਹੱਡੀ ! ਸਾਊਦੀ 'ਚ ਹੋਇਆ ਇਲਾਜ

174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਕੈਪਟਨ ਸਮਿਤ ਮਛਾਰ ਦੇ ਸਿਰ ਦੀ ਟੁੱਟੀ ਹੱਡੀ ! ਸਾਊਦੀ 'ਚ ਹੋਇਆ ਇਲਾਜ

ਹੋਰਮੁਜ਼ 'ਚ ਇਕ ਵਾਰ ਫ਼ਿਰ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਹਮਲਾ ! ਵਿਦੇਸ਼ ਮੰਤਰਾਲੇ ਨੇ ਕੀਤੀ ਨਿੰਦਾ

ਹੋਰਮੁਜ਼ 'ਚ ਇਕ ਵਾਰ ਫ਼ਿਰ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਹਮਲਾ ! ਵਿਦੇਸ਼ ਮੰਤਰਾਲੇ ਨੇ ਕੀਤੀ ਨਿੰਦਾ

ਉੱਤਰ ਪ੍ਰਦੇਸ਼ 'ਚ ਰਾਜ ਸਭਾ ਲਈ ਭਾਜਪਾ ਦੇ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਉੱਤਰ ਪ੍ਰਦੇਸ਼ 'ਚ ਰਾਜ ਸਭਾ ਲਈ ਭਾਜਪਾ ਦੇ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਕੇਂਦਰੀ ਕੈਬਨਿਟ ਦਾ ਛੋਟੀਆਂ ਕੰਪਨੀਆਂ ਲਈ ਵੱਡਾ ਫੈਸਲਾ ! 10,000 ਕਰੋੜ ਰੁਪਏ ਦੇ SME ਗ੍ਰੋਥ ਫੰਡ ਨੂੰ ਦਿੱਤੀ ਮਨਜ਼ੂਰੀ

ਕੇਂਦਰੀ ਕੈਬਨਿਟ ਦਾ ਛੋਟੀਆਂ ਕੰਪਨੀਆਂ ਲਈ ਵੱਡਾ ਫੈਸਲਾ ! 10,000 ਕਰੋੜ ਰੁਪਏ ਦੇ SME ਗ੍ਰੋਥ ਫੰਡ ਨੂੰ ਦਿੱਤੀ ਮਨਜ਼ੂਰੀ

ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ! 50 ਕਰੋੜ ਦੀ ਹੈਰੋਇਨ ਸਣੇ 4 ਗ੍ਰਿਫ਼ਤਾਰ

ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ! 50 ਕਰੋੜ ਦੀ ਹੈਰੋਇਨ ਸਣੇ 4 ਗ੍ਰਿਫ਼ਤਾਰ

UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਸੁਪਰੀਮ ਕੋਰਟ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਮੁਅੱਤਲੀ ਦੀ ਪਟੀਸ਼ਨ ਖਾਰਜ

ਸੁਪਰੀਮ ਕੋਰਟ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਮੁਅੱਤਲੀ ਦੀ ਪਟੀਸ਼ਨ ਖਾਰਜ

ਪੱਛਮੀ ਬੰਗਾਲ ’ਚ ਉੱਤਰਾਖੰਡ ਤੇ ਗੁਜਰਾਤ ਵਾਂਗ ਵੀ ਲਾਗੂ ਹੋਵੇਗਾ UCC : CM ਸ਼ੁਭੇਂਦੂ ਅਧਿਕਾਰੀ

ਪੱਛਮੀ ਬੰਗਾਲ ’ਚ ਉੱਤਰਾਖੰਡ ਤੇ ਗੁਜਰਾਤ ਵਾਂਗ ਵੀ ਲਾਗੂ ਹੋਵੇਗਾ UCC : CM ਸ਼ੁਭੇਂਦੂ ਅਧਿਕਾਰੀ

ਮੁਫ਼ਤ ਬੱਸ ਯਾਤਰਾ ਲਈ ‘ਪਿੰਕ ਸਹੇਲੀ ਕਾਰਡ’ ਹੋਣਾ ਲਾਜ਼ਮੀ, ਦਿੱਲੀ ਵਾਲਿਆਂ ਲਈ ਖ਼ਾਸ ਖ਼ਬਰ

ਮੁਫ਼ਤ ਬੱਸ ਯਾਤਰਾ ਲਈ ‘ਪਿੰਕ ਸਹੇਲੀ ਕਾਰਡ’ ਹੋਣਾ ਲਾਜ਼ਮੀ, ਦਿੱਲੀ ਵਾਲਿਆਂ ਲਈ ਖ਼ਾਸ ਖ਼ਬਰ

ਭਾਰਤ ਪਹੁੰਚੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ! PM ਮੋਦੀ ਤੇ FM ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਭਾਰਤ ਪਹੁੰਚੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ! PM ਮੋਦੀ ਤੇ FM ਜੈਸ਼ੰਕਰ ਨਾਲ ਕੀਤੀ ਮੁਲਾਕਾਤ