ਭਾਰਤ ਅਤੇ ਚੀਨ ਵਿਚਾਲੇ ਵਪਾਰਕ ਰਿਸ਼ਤਿਆਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਵਪਾਰ ਘਾਟਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਲ 2025-26 ’ਚ ਦੋਵਾਂ ਦੇਸ਼ਾਂ ਦੇ ਵਿਚਾਲੇ ਦੁਵੱਲਾ ਵਪਾਰ 7.9 ਫੀਸਦੀ ਵਧ ਕੇ 127.7 ਅਰਬ ਡਾਲਰ ਪਹੁੰਚ ਗਿਆ, ਜੋ 2024-25 ’ਚ 118.39 ਅਰਬ ਡਾਲਰ ਸੀ। ਇਸ ਦੌਰਾਨ ਭਾਰਤ ਦਾ ਚੀਨ ਨਾਲ ਵਪਾਰ ਘਾਟਾ ਵਧ ਕੇ 99.19 ਅਰਬ ਡਾਲਰ ਹੋ ਗਿਆ।
ਚੀਨ ਨੂੰ ਭਾਰਤ ਦੀ ਬਰਾਮਦ 36.62 ਫੀਸਦੀ ਵਧ ਕੇ 19.47 ਅਰਬ ਡਾਲਰ ਰਹੀ, ਜਦਕਿ ਚੀਨ ਤੋਂ ਦਰਾਮਦ 16 ਫੀਸਦੀ ਵਧ ਕੇ 131.62 ਅਰਬ ਡਾਲਰ ਪਹੁੰਚ ਗਈ। ਭਾਰਤ ਦੀ ਕੁੱਲ ਵਸਤੂ ਦਰਾਮਦ ’ਚ ਚੀਨ ਦੀ ਹਿੱਸੇਦਾਰੀ ਲੱਗਭਗ 17 ਫੀਸਦੀ ਰਹੀ। ਸਾਲ 2025-26 ’ਚ ਚੀਨ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ। ਭਾਰਤ ਨੂੰ ਅਪ੍ਰੈਲ 2000 ਤੋਂ ਮਾਰਚ 2026 ਤੱਕ ਚੀਨ ਤੋਂ 2.51 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਮਿਲਿਆ।