Tuesday, August 11, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ–ਚਟੋਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਜਾਗਰੂਕਤਾ ਸੈਮੀਨਾਰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਖਰੜ ਵਿਖ਼ੇ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਰਵਾਨਾ ਪਿੰਡ ਓਇੰਦ ਚ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ ਐਸ ਸੀ ਵਿੰਗ ਜਿਲ੍ਹਾ ਮੋਹਾਲੀ ਵੱਲੋਂ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ ਸਾਬਕਾ ਕੌਂਸਲਰ ਵਾਰਡ ਨੰਬਰ 12 ਰਾਜਵੀਰ ਸਿੰਘ ਰਾਜੀ ਦੀ ਮਿਹਨਤ ਲਿਆਈ ਰੰਗ, ਖਰੜ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ 52,600 ਰੁਪਏ ਘੱਟੋ-ਘੱਟ ਤਨਖਾਹ ਅਤੇ 2.92 ਫਿਟਮੈਂਟ ਫੈਕਟਰ ਦੀ ਮੰਗ, 8ਵੇਂ ਤਨਖਾਹ ਕਮਿਸ਼ਨ ਤੋਂ ਵੱਡਾ ਅਪਡੇਟ ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ 'ਚ ਸ਼ਾਮਲ, ਕੇਵਲ ਸਿੰਘ ਢਿੱਲੋਂ ਨੇ ਕੀਤਾ ਵੱਡਾ ਦਾਅਵਾ

ਬਾਜ਼ਾਰ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

11 ਅਗਸਤ, 2026 06:22 PM

ਭਾਰਤੀ ਕੰਪਨੀਆਂ ਨੇ ਵਿੱਤੀ ਸਾਲ 2025-26 ’ਚ 360 ਤੋਂ ਵੱਧ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਰਾਹੀਂ ਲੱਗਭਗ 1.90 ਲੱਖ ਕਰੋੜ ਰੁਪਏ ਜੁਟਾਏ। ਗ੍ਰਾਂਟ ਥਾਰਨਟਨ ਭਾਰਤ ਦੀ ਰਿਪੋਰਟ ਅਨੁਸਾਰ ਗਲੋਬਲ ਬੇਨਿਯਮੀਆਂ ਅਤੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਸਰਗਰਮ ਪ੍ਰਾਇਮਰੀ ਬਾਜ਼ਾਰਾਂ ’ਚ ਬਣਿਆ ਰਿਹਾ। ਹਾਲਾਂਕਿ ਨਿਵੇਸ਼ਕਾਂ ਦਾ ਰੁਖ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਚੌਕਸ ਹੋ ਗਿਆ ਹੈ।

ਵਿੱਤੀ ਸਾਲ ਦੌਰਾਨ ਮੁੱਖ ਸ਼ੇਅਰ ਬਾਜ਼ਾਰ ’ਚ ਰਿਕਾਰਡ 109 ਆਈ. ਪੀ. ਓ. ਆਏ ਅਤੇ ਇਨ੍ਹਾਂ ਰਾਹੀਂ ਲੱਗਭਗ 1.77 ਲੱਖ ਕਰੋੜ ਰੁਪਏ ਜੁਟਾਏ ਗਏ। ਵਿੱਤੀ ਸਾਲ 2024-25 ’ਚ 80 ਆਈ. ਪੀ. ਓ. ਰਾਹੀਂ 1.63 ਲੱਖ ਕਰੋੜ ਰੁਪਏ ਜੁਟਾਏ ਗਏ ਸਨ। ਮਾਰਚ 2026 ’ਚ ਗਲੋਬਲ ਆਈ. ਪੀ. ਓ. ’ਚ ਭਾਰਤ ਦੀ ਹਿੱਸੇਦਾਰੀ 14 ਫੀਸਦੀ ਰਹੀ ਅਤੇ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਰਿਹਾ।

ਨਿਵੇਸ਼ਕ ਹੁਣ ਕਰ ਰਹੇ ਹਨ ਗੰਭੀਰ ਜਾਂਚ
ਰਿਪੋਰਟ ਅਨੁਸਾਰ ਨਿਵੇਸ਼ਕ ਹੁਣ ਮਜ਼ਬੂਤ ਕਾਰੋਬਾਰੀ ਬੁਨਿਆਦ, ਬਿਹਤਰ ਸੰਚਾਲਨ ਵਿਵਸਥਾ, ਸਪੱਸ਼ਟ ਆਮਦਨ ਵਾਧਾ ਅਤੇ ਸੰਤੁਲਿਤ ਮੁੱਲਾਂਕਣ ਵਾਲੀਆਂ ਕੰਪਨੀਆਂ ਨੂੰ ਪਹਿਲ ਦੇ ਰਹੇ ਹਨ। ਵਿੱਤੀ ਸਾਲ 2025-26 ’ਚ ਆਈ. ਪੀ. ਓ. ਦਾ ਔਸਤ ਸਬਸਕ੍ਰਿਪਸ਼ਨ ਘਟ ਕੇ 39 ਗੁਣਾ ਰਹਿ ਗਿਆ, ਜਦੋਂ ਕਿ ਇਕ ਸਾਲ ਪਹਿਲਾਂ ਇਹ 71 ਗੁਣਾ ਸੀ। ਆਈ. ਪੀ. ਓ. ’ਚ ਸੂਚੀਬੱਧ ਹੋਣ ਦੇ ਪਹਿਲੇ ਦਿਨ ਦਾ ਔਸਤ ਲਾਭ 29 ਫੀਸਦੀ ਤੋਂ ਘਟ ਕੇ 7 ਫੀਸਦੀ ਰਹਿ ਗਿਆ। ਉਥੇ ਹੀ ਸੂਚੀਬੱਧ ਆਈ. ਪੀ. ਓ. ਕੰਪਨੀਆਂ ਦਾ ਔਸਤ ਸਾਲਾਨਾ ਪ੍ਰਦਰਸ਼ਨ 17 ਫੀਸਦੀ ਨਾਂਹ-ਪੱਖੀ ਰਿਹਾ।

ਐੱਸ. ਐੱਮ. ਈ. ਬਾਜ਼ਾਰ ’ਚ ਵੀ ਤੇਜ਼ੀ
ਵਿੱਤੀ ਸਾਲ 2025-26 ’ਚ 258 ਐੱਸ. ਐੱਮ. ਈ. ਆਈ. ਪੀ. ਓ. ਰਾਹੀਂ 12,030 ਕਰੋੜ ਰੁਪਏ ਜੁਟਾਏ ਗਏ, ਜਦੋਂ ਕਿ ਪਿਛਲੇ ਵਿੱਤੀ ਸਾਲ ’ਚ 242 ਆਈ. ਪੀ. ਓ. ਰਾਹੀਂ 9,900 ਕਰੋੜ ਰੁਪਏ ਜੁਟੇ ਸਨ। ਰਿਪੋਰਟ ਮੁਤਾਬਕ ਮਜ਼ਬੂਤ ਘਰੇਲੂ ਨਿਵੇਸ਼ਕ ਆਧਾਰ ਅਤੇ ਆਰਥਿਕ ਵਾਧੇ ਕਾਰਨ ਅੱਗੇ ਵੀ ਭਾਰਤੀ ਆਈ. ਪੀ. ਓ. ਬਾਜ਼ਾਰ ’ਚ ਤੇਜ਼ੀ ਬਣੇ ਰਹਿਣ ਦੀ ਉਮੀਦ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

Anil Ambani  ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

Anil Ambani ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ  ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ

ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ

ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ