Tuesday, August 25, 2026
BREAKING
ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ ਮਾਰੀ 286 ਅੰਕਾਂ ਦੀ ਛਾਲ ਤੇ ਨਿਫਟੀ 24,300 ਦੇ ਪਾਰ ਬੰਦ ਫਰਾਂਸ 'ਚ ਬਵੰਡਰ ਨੇ ਮਚਾਈ ਤਬਾਹੀ, ਸੈਂਕੜੇ ਲੋਕ ਜ਼ਖਮੀ ; ਨੁਕਸਾਨੇ ਗਏ 300 ਘਰ ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ 27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

ਪੰਜਾਬ

ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਚਿਤਾਵਨੀ, ਪੰਜਾਬੀਓ ਸਾਵਧਾਨ

25 ਅਗਸਤ, 2026 05:51 PM

ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੂਬੇ 'ਚ ਹੋਈ ਭਾਰੀ ਬਾਰਸ਼ ਦੇ ਉਲਟ ਮਾਨਸੂਨ ਕਮਜ਼ੋਰ ਰਿਹਾ, ਜਿਸ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਇਸ ਸਥਿਤੀ ਨੂੰ ਦੇਖਦਿਆਂ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਨੇ ਭਾਈਵਾਰ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੀ ਸਾਲ ਭਰੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਣੀ ਦੀ ਵਰਤੋਂ ਬਹੁਰ ਸੰਜਮ ਅਤੇ ਸਮਝਦਾਰੀ ਨਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਸੋਮਵਾਰ ਨੂੰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਪਾਣੀ ਦਾ ਪੱਧਰ 1634 ਫੁੱਟ ਦਰਜ ਕੀਤਾ ਗਿਆ, ਜੋ ਕਿ ਔਸਤ ਨਾਲੋਂ ਘੱਟੋ-ਘੱਟ 25 ਫੁੱਟ ਘੱਟ ਹੈ ਅਤੇ ਡੈਮ ਦੀ ਕੁੱਲ ਭਰਨ ਦੀ ਸਮਰੱਥਾ 1680 ਫੁੱਟ ਤੋਂ 46 ਫੁੱਟ ਪਿੱਛੇ ਹੈ।

ਬੀ. ਬੀ. ਐੱਮ. ਬੀ. ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਆਮ ਤੌਰ 'ਤੇ ਮਾਨਸੂਨ ਦੇ ਇਸ ਪੜਾਅ 'ਤੇ ਪਾਣੀ ਦਾ ਪੱਧਰ 1660 ਫੁੱਟ ਦੇ ਨੇੜੇ ਹੋਣਾ ਚਾਹੀਦਾ ਹੈ ਪਰ ਇਸ ਵਾਰ ਅਸੀਂ ਬਹੁਤ ਪਿੱਛੇ ਚੱਲ ਰਹੇ ਹਾਂ। ਇਸ ਲਈ 21 ਅਗਸਤ ਨੂੰ ਅਸੀਂ ਸੂਬਿਆਂ ਨੂੰ ਚਿਤਾਵਨੀ ਜਾਰੀ ਕਰਕੇ ਸਿਰਫ ਲੋੜ ਮੁਤਾਬਕ ਹੀ ਪਾਣੀ ਲੈਣ ਅਤੇ ਵਾਧੂ ਪਾਣੀ ਨਾ ਖਿੱਚਣ ਦੀ ਅਪੀਲ ਕੀਤੀ ਹੈ ਤਾਂ ਜੋ ਸੁੱਕੇ ਮੌਸਮ ਲਈ ਪਾਣੀ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ ਸਾਲ ਇਸ ਸਮੇਂ ਭਾਖੜਾ ਡੈਮ 'ਚ ਪਾਣੀ ਦੀ ਆਮਦ 1 ਲੱਖ ਕਿਊਸਿਕ ਤੋਂ ਵੱਧ ਸੀ। ਉਸ ਵੇਲੇ ਭਾਰੀ ਬਾਰਸ਼ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ, ਜਿਸ ਕਾਰਨ ਪੰਜਾਬ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਾਰੀ ਹੜ੍ਹ ਆ ਗਏ ਸਨ ਪਰ ਇਸ ਸਾਲ ਕਮਜ਼ੋਰ ਮਾਨਸੂਨ ਕਾਰਨ 24 ਅਗਸਤ ਤੱਕ ਪਾਣੀ ਦੀ ਵੱਧ ਤੋਂ ਵੱਧ ਆਮਦਨ ਸਿਰਫ 42,000 ਕਿਊਸਿਕ ਦੇ ਆਲੇ-ਦੁਆਲੇ ਦੀ ਸਿਮਟ ਕੇ ਰਹਿ ਗਈ ਹੈ।

ਇਸੇ ਤਰ੍ਹਾਂ ਪੌਂਗ ਡੈਮ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ, ਜਿੱਥੇ ਪਾਣੀ ਦਾ ਮੌਜੂਦਾ ਪੱਧਰ 1365 ਫੁੱਟ ਹੈ, ਜੋ ਕਿ ਇਸ ਦੀ ਕੁੱਲ ਸਮਰੱਥਾ ਤੋਂ 25 ਫੁੱਟ ਘੱਟ ਹੈ। ਡੈਮਾਂ 'ਚ ਪਾਣੀ ਭਰਨ ਦਾ ਸਮਾਂ 20 ਸਤੰਬਰ ਨੂੰ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ 21 ਸਤੰਬਰ ਤੋਂ ਲੋੜ ਅਨੁਸਾਰ ਪਾਣੀ ਛੱਡਣ ਦਾ ਦੌਰ ਸ਼ੁਰੂ ਹੋਵੇਗਾ। ਬੀ. ਬੀ. ਐੱਮ. ਬੀ. ਦੇ ਚੇਅਰਮੈਨ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੀਂਹ ਦੀਆਂ ਭਵਿੱਖਬਾਣੀਆਂ ਬਹੁਤ ਘੱਟ ਹਨ, ਜਿਸ ਕਾਰਨ ਪਾਣੀ ਦੇ ਪੱਧਰ 'ਚ ਕਿਸੇ ਵੱਡੇ ਸੁਧਾਰ ਦੀ ਉਮੀਦ ਬਹੁਤ ਮੱਧਮ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ; ਕੈਬਨਿਟ ਮੰਤਰੀ ਅਮਨ ਅਰੋੜਾ ਨੇ 4.31 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ

ਪਿੰਡ ਬਿਗੜਵਾਲ ਵਿਖੇ 33.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ

ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ

ਸੁਨਾਮ ਚ 20 ਸਤੰਬਰ ਨੂੰ ਲੱਗੇਗਾ ਮੇਗਾ ਮੈਡੀਕਲ ਕੈਂਪ

ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ

ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ ਸ਼ੁਰੂ ਹੋਵੇਗੀ ਹੈਲਪਲਾਈਨ

27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ

27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ

27 ਅਗਸਤ ਨੂੰ 'ਪੰਜਾਬ ਬੰਦ': ਕਾਂਗਰਸ ਪਾਰਟੀ ਵੱਲੋਂ ਸਮਰਥਨ ਦਾ ਐਲਾਨ

27 ਅਗਸਤ ਨੂੰ 'ਪੰਜਾਬ ਬੰਦ': ਕਾਂਗਰਸ ਪਾਰਟੀ ਵੱਲੋਂ ਸਮਰਥਨ ਦਾ ਐਲਾਨ

ਛੱਤਬੀੜ ਰੋਡ ’ਤੇ ਵੱਡਾ ਹਾਦਸਾ, ਤੇਜ਼ ਵਹਾਅ ਵਾਲੇ ਸੂਏ ’ਚ ਡਿੱਗੀ ਇਨੋਵਾ, ਇਕ ਦੀ ਮੌਤ

ਛੱਤਬੀੜ ਰੋਡ ’ਤੇ ਵੱਡਾ ਹਾਦਸਾ, ਤੇਜ਼ ਵਹਾਅ ਵਾਲੇ ਸੂਏ ’ਚ ਡਿੱਗੀ ਇਨੋਵਾ, ਇਕ ਦੀ ਮੌਤ

ਪੰਜਾਬ ਦੀ ਜਵਾਨੀ ਬਚਾਉਣ ਲਈ ਨਸ਼ੇ ਨੂੰ ਠੱਲ੍ਹ ਪਾਉਣੀ ਜ਼ਰੂਰੀ: ਜਥੇਦਾਰ ਗੜਗੱਜ

ਪੰਜਾਬ ਦੀ ਜਵਾਨੀ ਬਚਾਉਣ ਲਈ ਨਸ਼ੇ ਨੂੰ ਠੱਲ੍ਹ ਪਾਉਣੀ ਜ਼ਰੂਰੀ: ਜਥੇਦਾਰ ਗੜਗੱਜ

ਮੋਹਾਲੀ 'ਚ PWD ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ

ਮੋਹਾਲੀ 'ਚ PWD ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ

ਪੰਜਾਬ : ਚੱਲਦੀ ਗ੍ਰੈਂਡ ਵਿਟਾਰਾ 'ਤੇ ਜੜ੍ਹੋਂ ਉੱਖੜ ਕੇ ਡਿੱਗਿਆ ਬਿਜਲੀ ਦਾ ਖੰਭਾ, ਵਿੱਚ ਬੈਠਾ ਸੀ ਪਰਿਵਾਰ

ਪੰਜਾਬ : ਚੱਲਦੀ ਗ੍ਰੈਂਡ ਵਿਟਾਰਾ 'ਤੇ ਜੜ੍ਹੋਂ ਉੱਖੜ ਕੇ ਡਿੱਗਿਆ ਬਿਜਲੀ ਦਾ ਖੰਭਾ, ਵਿੱਚ ਬੈਠਾ ਸੀ ਪਰਿਵਾਰ