ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਇੱਥੋਂ ਨਜ਼ਦੀਕ ਪਿੰਡ ਮੁਬਾਰਕਪੁਰ ਦੇ ਗੁਰਦਵਾਰਾ ਸ੍ਰੀ ਆਨੰਦਸਰ ਸਾਹਿਬ ਵਿਖੇ ਪਿੰਡ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾਕਟਰ ਅਜੇ ਬੱਗਾ ਦੀ ਅਗਵਾਈ ਵਿੱਚ ਤਕਨੀਕੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ 25 ਖੂਨਦਾਨੀਆਂ ਨੇ ਖੂਨਦਾਨ ਕੀਤਾ। ਜੋਗਾ ਸਿੰਘ ਸਾਧੜਾ ਨੇ ਦੱਸਿਆ ਕਿ ਖੂਨਦਾਨ ਕੈਂਪ ਵਾਸਤੇ ਪਿੰਡ ਦੀ ਸੰਗਤ ਤੇ ਇਲਾਕੇ ਦੇ ਸਮਾਜ ਸੇਵਕਾਂ ਨੇ ਸਹਿਯੋਗ ਦਿੱਤਾ ਹੈ। ਗੁਰਿੰਦਰ ਸਿੰਘ ਤੂਰ,ਜੇ ਐਸ ਗਿੱਦਾ ,ਦਰਸ਼ਨ ਸਿੰਘ ਮੱਟੂ ਤੇ ਡਾ.ਅਜੇ ਬੱਗਾ ਵਲੋਂ ਭਾਈ ਘਨ੍ਹਈਆ ਜੀ ਦੁਆਰਾ “ਨਾ ਕੋ ਬੈਰੀ ਨਹੀ ਬਿਗਾਨਾ” ਦੇ ਮਹਾਨ ਸਿਧਾਂਤ ਤੇ ਇਤਿਹਾਸਕ ਸੇਵਾ ਦਾ ਜਿਕਰ ਕੀਤਾ। ਉਹਨਾਂ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਨ ਕਰਨ ਤੇ ਨਗਰ ਵਾਸੀਆਂ ਤੇ ਇਲਾਕੇ ਦੇ ਸਮਾਜ ਸੇਵਕਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਰਾਵਲ ਸਿੰਘ ,ਐਡਵੋਕੇਟ ਐਸ ਕੇ ਸਰੀ, ਗੁਰਿੰਦਰ ਸਿੰਘ ਤੂਰ, ਜੇ ਐਸ ਗਿੱਦਾ, ਦਰਸ਼ਨ ਸਿੰਘ ਮੱਟੂ, ਭੁਪਿੰਦਰ ਸਿੰਘ ਰਾਣਾ, ਗੁਰਪ੍ਰੀਤ ਸਾਧਪੁਰੀ, ਚਰਨਜੀਤ ਸਿੰਘ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਦੇਸ ਰਾਜ ਬਾਲੀ, ਇੰਦਰਜੀਤ ਸਿੰਘ, ਡਾ ਬਿੱਕਰ ਸਿੰਘ, ਬਲਵਿੰਦਰ ਸਿੰਘ ਨਾਨੋਵਾਲ੍ਹ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਡਾ.ਅਵਤਾਰ ਸਿੰਘ ਦੇਣੋਵਾਲ੍ਹ, ਜਸਵਿੰਦਰ ਸਿੰਘ ਕਾਹਮਾ, ਪ੍ਰਦੀਪ ਰਾਣੇਵਾਲ ਟੱਪਰੀਆਂ, ਜਗਤਾਰ ਸਿੰਘ ਮਹਿੰਦੀਪੁਰ, ਐਡਵੋਕੇਟ ਗੌਰਵ ਸਰੀਨ, ਸੁਮੀਤ ਗਿੱਲ ਤੇ ਬੀ.ਡੀ.ਸੀ ਨਵਾਂਸ਼ਹਿਰ ਦਾ ਸਟਾਫ ਹਾਜਰ ਰਿਹਾ।