ਇੰਗਲੈਂਡ : ਯੂਨਾਈਟਡ ਕਿੰਗਡਮ (ਯੂ.ਕੇ) ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ 'ਤੇ ਪਬੰਦੀ ਲੱਗਣ ਦੀ ਤਿਆਰੀ ਪੂਰੀ ਹੋ ਗਈ ਹੈ । ਇੱਥੋਂ ਦੀ ਸਰਕਾਰ ਜਲਦੀ ਹੀ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦਾ ਐਲਾਨ ਕਰਨ ਵਾਲੀ ਹੈ । ਜਾਣਕਾਰੀ ਮੁਤਾਬਕ, ਯੂਕੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆਸਟਰੇਲੀਆ ਦੀ ਤਰ੍ਹਾ ਟਿਕਟਾਕ,ਯੂ ਟਿਊਬ, ਇੰਸਟਾਗ੍ਰਾਮ, ਰੇਡਿਟ, ਫੇਸਬੁੱਕ, ਐਕਸ, ਥ੍ਰੇਡਸ, ਸਨੈਪਚੈਟ, ਟ੍ਰਵਿਚ ਅਤੇ ਕਿਕ ਆਦਿ ਨੂੰ ਨਹੀਂ ਚਲਾ ਸਕਣਗੇ । ਜ਼ਿਕਰਯੋਗ ਹੈ ਕਿ ਬੱਚੇ ਮਾਨਸਿਕ ਸਿਹਤ ਅਤੇ ਪੜਨ ਵਾਲੇ ਅਸਰ ਨੂੰ ਦੇਖਦੇ ਹੋਏ ਕਈ ਦੇਸ਼ ਸੋਸ਼ਲ ਮੀਡੀਆ 'ਤੇ ਪਬੰਦੀ ਲਗਾਉਣ ਵਲ ਵਧ ਰਹੇ ਹਨ ।
ਗੇਮ ਐਪ 'ਤੇ ਵੀ ਕੱਸਿਆ ਜਾਵੇਗਾ ਸ਼ਿਕੰਜਾ
ਯੂਕੇ ਵਿੱਚ ਸਿਰਫ ਸੋਸ਼ਲ ਮੀਡੀਆ ਐਪਸ ਨੂੰ ਹੀ ਬੱਚਿਆ ਦੇ ਲਈ ਬੈਨ ਨਹੀਂ ਕੀਤਾ ਜਾ ਰਿਹਾ ਹੈ ਜਦਕਿ ਗੇਮਿੰਗ ਐਪਸ ਆਦਿ 'ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਹੈ । ਫਿਲਹਾਲ ਗੇਮਿੰਗ ਐਪਸ ਨੂੰ ਬੈਨ ਕੀਤਾ ਜਾਵੇਗਾ, ਪਰ ਇਸ ਐਪਸ ਨੂੰ ਬੱਚਿਆ ਲਈ ਅਨਜਾਣ ਲੋਕਾਂ ਨਾਲ ਚੈਟਿੰਗ ਜਿਹੈ ਫੀਚਰਜ਼ ਹਟਾਏ ਜਾਣਗੇ । ਇਸ ਤਰ੍ਹਾ 18 ਸਾਲ ਤੋਂ ਘੱਟ ਉਮਰ ਯੂਜ਼ਰਸ ਦੇ ਲਈ ਰੋਮਾਂਟਿੰਕ ਅਤੇ ਸੈਕਿਊਅਲ ਚੈਟਬਾਟ ਦੀ ਐਕਸਿਸ 'ਤੇ ਰੋਕ ਲੱਗੇਗੀ । ਇਸ ਦੇ ਲਈ ਸਰਕਾਰ ਮੌਜੂਦਾ ਕਾਨੂੰਨਾਂ ਦਾ ਸਹਾਰਾ ਲਵੇਗੀ ਅਤੇ ਜ਼ਰੂਰਤ 'ਤੇ ਕਾਨੂੰਨ ਵੀ ਬਣਾਏ ਜਾ ਸਕਦੇ ਹਨ । ਇੱਥੇ ਪਹਿਲਾ ਹੀ ਆਨਲਾਇਨ ਦੁਨੀਆ 'ਚ ਬੱਚਿਆਂ ਦੀ ਸੇਫਟੀ ਲਈ ਐਜ਼ ਵੇਰੀਫਿਕੇਸ਼ਨ ਸਿਸਟਮ ਲਾਗੂ ਹੈ, ਪਰ ਹੁਣ ਸੋਸ਼ਲ ਮੀਡੀਆ ਨੂੰ ਲੈ ਕੇ ਹੋਰ ਸਖਤੀ ਕੀਤੀ ਜਾ ਰਹੀ ਹੈ ।