ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਅੱਜ ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਤੇ ਮੁੱਖ ਮਹਿਮਾਨ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਸ੍ਰੀ ਵਿਨੋਦ ਭਾਰਦਵਾਜ, ਡਾ. ਪੁਨੀਤ ਅਨੇਜਾ (ਪ੍ਰਿੰਸਿਪਲ, ਆਰ ਕੇ ਆਰੀਆ ਕਾਲਜ), ਸ਼੍ਰੀ ਮਤੀ ਆਰਤੀ ਕਾਲੀਆ (ਪ੍ਰਿੰਸੀਪਲ, ਡਬਲਿਊ ਐਲ ਆਰਿਆ ਸਕੂਲ), ਸ਼੍ਰੀ ਸੁਸ਼ੀਲ ਪੂਰੀ, ਸ਼੍ਰੀ ਅਕਸ਼ੇ ਤੇਜਪਾਲ, ਸ੍ਰੀਮਤੀ ਅਚਲਾ ਭੱਲਾ ਅਤੇ ਸ਼੍ਰੀ ਅਮਰ ਸਿੰਘ ਹਾਜਰ ਸਨ। ਹਵਨ ਦੌਰਾਨ ਵੈਦਿਕ ਮੰਤਰੋਚਾਰਣ ਰਾਹੀਂ ਵਿਦਿਆਰਥਣਾਂ ਦੀ ਤਰੱਕੀ, ਚੰਗੀ ਸਿਹਤ ਅਤੇ ਵਿਦਿਆ ਵਿੱਚ ਉਤਕ੍ਰਿਸ਼ਟਤਾ ਲਈ ਅਰਦਾਸ ਕੀਤੀ ਗਈ। ਸਕੱਤਰ ਸ੍ਰੀ ਵਿਨੋਦ ਭਾਰਦਵਾਜ ਜੀ ਨੇ ਕਾਲਜ ਵਿੱਚ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਿੱਖਿਆ ਦੇ ਦਰ ਦੀ ਕੋਈ ਸੀਮਾ ਨਹੀਂ। ਸਾਨੂੰ ਆਪਣੀ ਸਿੱਖਿਆ ਨੂੰ ਬੜੀ ਇਮਾਨਦਾਰੀ, ਸਖਤ ਮਿਹਨਤ ਅਤੇ ਸ਼ਿੱਦਤ ਨਾਲ ਪੜ ਕੇ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਜੀਵਨ ਵਿਚ ਇਕ ਸਫਲ ਇਨਸਾਨ ਬਣ ਸਕੀਏ। ਸਾਨੂੰ ਆਪਣੇ ਵੇਦਾਂ- ਸ਼ਾਸਤਰਾਂ ਤੋਂ ਗਿਆਨ ਲੈਂਦੇ ਹੋਏ ਚੰਗੇ ਸੰਸਕਾਰਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਕਿ ਅੱਗੇ ਜਾ ਕੇ ਸਾਡੀ ਸਿੱਖਿਆ ਵਿੱਚ ਲਾਭ ਦੇ ਸਕਣ। ਇਸ ਹਵਨ ਰਾਹੀਂ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਸਾਂਸਕਾਰਕ ਮੁੱਲਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਉਹ ਨੈਤਿਕਤਾ, ਆਤਮ ਵਿਸ਼ਵਾਸ ਅਤੇ ਆਧਿਆਤਮਿਕਤਾ ਦੀ ਰਾਹ ਉੱਤੇ ਤੁਰ ਸਕਣ। ਉਪਰੰਤ ਕਾਲਜ ਦੀ ਸੰਗੀਤ ਵਿਭਾਗ ਦੀਆਂ ਵਿਦਿਆਰਥਣ ਨੇ ਭਜਨ ਗਾਇਨ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਨਵੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਫ਼ਲ ਟੀਚੇ ਵੱਲ ਵੱਧਣ ਲਈ ਆਸ਼ੀਰਵਾਦ ਦਿੱਤਾ।ਉਹਨਾਂ ਕਿਹਾ ਕਿ ਹਵਨ ਵਿੱਚ ਆਹੂਤੀ ਦੇਣ ਦਾ ਮਤਲਬ ਆਪਣੇ ਅੰਦਰ ਪਵਿੱਤਰਤਾ ਕਾਇਮ ਕਰਨਾ ਅਤੇ ਗਿਆਨ ਵਿੱਚ ਵਾਧਾ ਕਰਨਾ ਹੈ। ਮੰਚ ਦਾ ਸੰਚਾਲਨ ਡਾ. ਰੂਬੀ ਬਾਲਾ ਨੇ ਕੀਤਾ। ਇਸ ਮੌਕੇ ਤੇ ਸਮੂਹ ਕਾਲਜ ਮੈਂਬਰ ਸ਼ਾਮਲ ਸਨ ।