ਫਿਲੌਰ (ਰਾਜੇਸ਼ ਪਾਸੀ) : ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਰਾਮ ਲਖਣ ਦੀ ਨਿਗਰਾਨੀ ਹੇਠ ਡਿਸਟ੍ਰਿਕਟ ਫ਼ਰੀਦਕੋਟ ਬੈਡਮਿੰਟਨ ਐਸੋਸੀਏਸ਼ਨ ਵਲੋ ਕਰਵਾਏ ਗਏ ਬਾਬਾ ਫ਼ਰੀਦ ਪੰਜਾਬ ਸਟੇਟ ਮਾਸਟਰਜ਼ ਚੈਂਪੀਅਨਸ਼ਿਪ 2025-26 ਦੇ ਮੁਕਾਬਲੇ ਨਹਿਰੂ ਸਟੇਟੇਡੀਅਮ, ਫ਼ਰੀਦਕੋਟ ਵਿੱਚ ਆਯੋਜਿਤ ਹੋਏ। ਇਸ ਵਿੱਚ ਪੰਜਾਬ ਦੇ ਉੱਘੇ ਖਿਡਾਰੀਆ ਨੇ ਹਿੱਸਾ ਲਿਆ ਤੇ ਆਪਣੇ ਜੌਹਰ ਦਿਖਾਏ। ਇਸ ਸ਼ਾਨਦਾਰ ਪ੍ਰਤੀਯੋਗਤਾ ਵਿੱਚ ਨਿਰਮਲ ਸਾਗਰ ਪਬਲਿਕ ਸਕੂਲ, ਲਸਾੜਾ ਦੇ ਡਾਇਰੈਕਟਰ ਸ੍ਰੀ ਸੰਜੇ ਪਾਸੀ ਨੇ ਹਿੱਸਾ ਲਿਆ ਤੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 60+ ਮੈਨਜ਼ ਡਬਲ ਵਿੱਚ ਗੋਲਡਨ ਟਰਾਫੀ ਆਪਣੇ ਨਾਮ ਕਰ ਲਈ ਮਾਸਟਰਜ਼ ਨੈਸ਼ਨਲ ਗੋਆ ਵਿੱਚ ਆਪਣਾ ਸਥਾਨ ਪੱਕਾ ਕੀਤਾ। ਸਾਰੇ ਦਰਸ਼ਕਾਂ ਨੇ ਉਹਨਾਂ ਦੀ ਗੇਮ ਨੂੰ ਬਹੁਤ ਪਿਆਰ ਦਿੱਤਾ। ਇਸੇ ਮੁਕਾਬਲੇ ਵਿੱਚ ਸਕੂਲ ਦੇ ਮੈਨੇਜਰ ਸ. ਗੁਰਵਿੰਦਰ ਸਿੰਘ 60+ ਡਬਲ 60+ ਸਿੰਗਲ ਵਿਚ ਰਨਰ ਅੱਪ ਰਹੇ। ਇਸ ਸ਼ਾਨਦਾਰ ਜਿੱਤ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅਕੈਡਮਿਕ ਡਾਇਰੈਕਟਰ ਪ੍ਰੋ ਰਵਿੰਦਰ ਕਾਲੀਆ ਪ੍ਰਿੰਸੀਪਲ ਮੀਨਾਕਸ਼ੀ ਚੱਢਾ ਤੇ ਸਮੂਹ ਸਟਾਫ਼ ਨੇ ਸ੍ਰੀ ਸੰਜੇ ਪਾਸੀ ਅਤੇ ਸ. ਗੁਰਵਿੰਦਰ ਸਿੰਘ ਨੇ ਵਧਾਈ ਦਿੱਤੀ ਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ।