ਦੁਬਈ : ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ ਵਿਚ ਭਿਆਨਕ ਗਰਮੀ ਕਾਰਨ ਆਗਾਮੀ ਏਸ਼ੀਆ ਕੱਪ ਦੇ 19 ਤੋਂ 18 ਮੈਚਾਂ ਦਾ ਸ਼ੁਰੂ ਹੋਣ ਦਾ ਸਮਾਂ ਮੂਲ ਪ੍ਰੋਗਰਾਮ ਤੋਂ ਅੱਧਾ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ।
ਸੋਧੇ ਪ੍ਰੋਗਰਾਮ ਅਨੁਸਾਰ ਹੁਣ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 6.30 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ) ਸ਼ੁਰੂ ਹੋਣਗੇ। ਇਸ ਵਾਰ ਟੀ-20 ਰੂਪ ਵਿਚ ਆਯੋਜਿਤ ਹੋਣ ਵਾਲਾ ਇਹ ਮਹਾਦੀਪੀ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਦੁਬਈ ਤੇ ਆਬੂਧਾਬੀ ਵਿਚ ਖੇਡਿਆ ਜਾਵੇਗਾ।
ਈਸੀਬੀ ਨੇ ਆਪਣੀ ਵੈੱਬਸਾਈਟ 'ਤੇ ਇੱਕ ਬਿਆਨ ਵਿੱਚ ਕਿਹਾ, "ਏਸ਼ੀਆ ਕੱਪ 2025 ਦੇ 19 ਵਿੱਚੋਂ 18 ਮੈਚਾਂ ਦਾ ਸ਼ੁਰੂਆਤੀ ਸਮਾਂ ਅਪਡੇਟ ਕਰ ਦਿੱਤਾ ਗਿਆ ਹੈ। ਇਹ ਮੈਚ ਹੁਣ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਣਗੇ।" ਬਿਆਨ ਅਨੁਸਾਰ, "15 ਸਤੰਬਰ, ਸੋਮਵਾਰ ਨੂੰ ਯੂਏਈ ਅਤੇ ਓਮਾਨ ਵਿਚਕਾਰ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ ਦਾ ਦਿਨ ਵਿਚ ਖੇਡਿਆ ਜਾਣ ਵਾਲਾ ਇਕਲੌਤਾ ਮੈਚ ਹੋਵੇਗਾ।" ਏਸ਼ੀਅਨ ਕ੍ਰਿਕਟ ਕੌਂਸਲ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਦੇ ਅਨੁਸਾਰ, ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣੇ ਸਨ।