ਵਿੱਤੀ ਤਕਨਾਲੋਜੀ ਕੰਪਨੀ ਫ਼ੋਨਪੇ ਦੀ ਮਾਲੀ ਸਾਲ 2025-26 ’ਚ ਏਕੀਕ੍ਰਿਤ ਪਰਿਚਾਲਨ ਆਮਦਨ 11.47 ਫੀਸਦੀ ਵਧ ਕੇ 7,920 ਕਰੋੜ ਰੁਪਏ ਹੋ ਗਈ। ਕੰਪਨੀ ਰਜਿਸਟ੍ਰਾਰ ਕੋਲ ਜਮ੍ਹਾਂ ਕੀਤੀ ਗਈ ਰੈਗੂਲੇਟਰੀ ਸੂਚਨਾ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਸਰਕਾਰ ਵੱਲੋਂ ਮਾਲੀ ਸਾਲ 2025-26 ਲਈ ਉਦਯੋਗ ਨੂੰ ਯੂ. ਪੀ. ਆਈ. ਡਿਜੀਟਲ ਪ੍ਰੋਤਸਾਹਨ (ਡੀ. ਆਈ.) ਰਕਮ ਅਜੇ ਤੱਕ ਜਾਰੀ ਨਾ ਕੀਤੇ ਜਾਣ ਕਾਰਨ ਇਸ ਨਾਲ ਸਬੰਧਤ ਆਮਦਨ ਨੂੰ ਕੰਪਨੀ ਦੇ ਸਾਲਾਨਾ ਖ਼ਾਤਿਆਂ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਆਮਦਨ ਮਾਲੀ ਸਾਲ 2026-27 ਦੇ ਵਿੱਤੀ ਨਤੀਜਿਆਂ ’ਚ ਦਰਜ ਹੋਣ ਦੀ ਉਮੀਦ ਹੈ। ਮਾਲੀ ਸਾਲ 2025-26 ’ਚ ਆਮ ਕਾਰੋਬਾਰੀ ਸਰਗਰਮੀਆਂ ਦੇ ਆਧਾਰ ’ਤੇ ਫ਼ੋਨਪੇ ਦਾ ਸ਼ੁੱਧ ਘਾਟਾ 1,377 ਕਰੋੜ ਰੁਪਏ ਰਿਹਾ, ਜਦੋਂ ਕਿ ਕੰਪਨੀ ਦਾ ਕੁੱਲ ਏਕੀਕ੍ਰਿਤ ਸ਼ੁੱਧ ਘਾਟਾ 2,792 ਕਰੋੜ ਰੁਪਏ ਦਰਜ ਕੀਤਾ ਗਿਆ। ਕੰਪਨੀ ਨੂੰ ਮਾਲੀ ਸਾਲ 2025-26 ’ਚ ਹੋਏ ਘਾਟੇ ’ਚ ਕੁਝ ਇੱਕਮੁਸ਼ਤ ਖ਼ਰਚ ਅਤੇ ਆਮਦਨ ਵੀ ਸ਼ਾਮਲ ਰਹੇ। ਇਹਨਾਂ ’ਚ ਕਰਮਚਾਰੀ ਸ਼ੇਅਰ ਵਿਕਲਪ ਯੋਜਨਾ (ਈ. ਐੱਸ. ਓ. ਪੀ.) ਨਾਲ ਜੁੜਿਆ ਇੱਕਮੁਸ਼ਤ ਖ਼ਰਚ, ਗ਼ੈਰ-ਨਕਦ ਪਰਿਸੰਪਤੀ ਮੁੱਲ ’ਚ ਕਮੀ, ਇਕ ਸਹਿਯੋਗੀ ਕੰਪਨੀ ’ਚ ਆਂਸ਼ਿਕ ਹਿੱਸੇਦਾਰੀ ਵੇਚਣ ਤੋਂ ਪ੍ਰਾਪਤ ਲਾਭ ਅਤੇ ਬੰਦ ਕੀਤੇ ਗਏ ਕਾਰੋਬਾਰ ਤੋਂ ਹੋਇਆ ਨੁਕਸਾਨ ਸ਼ਾਮਲ ਹੈ।