Friday, August 21, 2026
BREAKING
ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ, 18 ਸਤੰਬਰ ਤੋਂ ਨਵੇਂ ਨਿਯਮ ਲਾਗੂ ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼ ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ 'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ

ਪੰਜਾਬ ਬੰਦ : ਮੋਹਾਲੀ-ਖਰੜ ਫਲਾਈਓਵਰ ਪੂਰੀ ਤਰ੍ਹਾਂ ਬੰਦ, ਸਕੂਲਾਂ 'ਚ ਛੁੱਟੀ!

21 ਅਗਸਤ, 2026 06:15 PM

ਮੋਹਾਲੀ : ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ 21 ਅਗਸਤ ਨੂੰ ਦਿੱਤੇ 'ਪੰਜਾਬ ਬੰਦ' ਦੇ ਸੱਦੇ ਦਾ ਮੋਹਾਲੀ 'ਚ ਅਸਰ ਦਿਖਾਈ ਦੇਣ ਲੱਗਾ ਹੈ। ਸਵੇਰੇ ਰੋਜ਼ਾਨਾ ਵਾਂਗ ਆਮ ਜਨਜੀਵਨ ਸ਼ੁਰੂ ਹੋਣ ਦੇ ਬਾਵਜੂਦ ਕਈ ਥਾਵਾਂ ’ਤੇ ਬੰਦ ਦਾ ਪ੍ਰਭਾਵ ਨਜ਼ਰ ਆਇਆ। ਜ਼ਿਲ੍ਹੇ ਦੇ ਵਧੇਰੇ ਨਿੱਜੀ ਸਕੂਲਾਂ ਵੱਲੋਂ ਪਹਿਲਾਂ ਹੀ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਾਜ਼ਾਰਾਂ, ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਜਨਤਕ ਆਵਾਜਾਈ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।

ਕਰੀਬ ਪੌਣੇ 8 ਵਜੇ ਖਰੜ-ਮੋਹਾਲੀ ਫਲਾਈਓਵਰ ’ਤੇ ਦੇਸੂਮਾਜਰਾ ਨੇੜੇ ਪ੍ਰਦਰਸ਼ਨਕਾਰੀਆਂ ਵੱਲੋਂ ਖਰੜ ਤੋਂ ਚੰਡੀਗੜ੍ਹ-ਮੋਹਾਲੀ ਜਾਣ ਵਾਲੀ ਆਵਾਜਾਈ ਮੁਕੰਮਲ ਤੌਰ ’ਤੇ ਰੋਕ ਦਿੱਤੀ ਗਈ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਮੋਰਚੇ ਦੇ ਆਗੂਆਂ ਅਤੇ ਸਮਰਥਕਾਂ ਵੱਲੋਂ ਕੇ. ਐੱਫ,. ਸੀ., ਸੰਨੀ ਐਨਕਲੇਵ, ਦੇਸੂਮਾਜਰਾ ਬੱਸ ਸਟੈਂਡ ਅਤੇ ਭਾਗੋਮਾਜਰਾ ਟੋਲ ਪਲਾਜ਼ਾ ਵੱਲ ਜਾਣ ਵਾਲੇ ਰਸਤੇ ਵੀ ਬੰਦ ਕਰ ਦਿੱਤੇ ਗਏ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਕੌਮੀ ਇਨਸਾਫ਼ ਮੋਰਚੇ ਦੇ ਖਰੜ ਨਾਲ ਸਬੰਧਿਤ ਆਗੂਆਂ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਗੰਭੀਰਤਾ ਨਹੀਂ ਦਿਖਾ ਰਹੀ। ਉਨ੍ਹਾਂ ਕਿਹਾ ਕਿ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਜਗਾਉਣ ਅਤੇ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣ ਲਈ ਉਨ੍ਹਾਂ ਨੂੰ ਇਹ ਰਾਹ ਅਪਣਾਉਣਾ ਪਿਆ ਹੈ।

ਬੰਦ ਕਾਰਨ ਖਰੜ ਅਤੇ ਆਸ-ਪਾਸ ਦੇ ਇਲਾਕਿਆਂ 'ਚ ਆਵਾਜਾਈ ’ਤੇ ਵੱਡਾ ਅਸਰ ਪਿਆ। ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਨੂੰ ਕਾਬੂ 'ਚ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ

'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ

ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ

ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ

ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ

ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ

ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਡੇਰਾਬੱਸੀ ’ਚ 'ਪੰਜਾਬ ਬੰਦ' ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ, ਐਮਰਜੈਂਸੀ ਸੇਵਾਵਾਂ ਛੱਡ...

ਡੇਰਾਬੱਸੀ ’ਚ 'ਪੰਜਾਬ ਬੰਦ' ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ, ਐਮਰਜੈਂਸੀ ਸੇਵਾਵਾਂ ਛੱਡ...

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ