Thursday, October 08, 2026
BREAKING
• ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸਰੀਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ • ਮਰੀਜ਼ਾਂ ਦੀ ਸਹੂਲਤ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਪੰਜ ਵ੍ਹੀਲਚੇਅਰਾਂ ਦਾਨ • ਹਰ ਸੰਭਾਵਿਤ ਸਿਹਤ ਖਤਰੇ ’ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ • 28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਸੁਣਵਾਈ, ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਮੰਗ • ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ • ਪੰਜਾਬ ਬੋਰਡ ਨੇ ਮੁਲਾਜ਼ਮਾਂ ਲਈ ਲਾਗੂ ਕੀਤੀ ਨਵੀਂ ਪਾਲਿਸੀ, ਤਨਖ਼ਾਹ ਤੇ ਛੁੱਟੀਆਂ ਸਣੇ ਮਿਲਣਗੇ ਵੱਡੇ ਲਾਭ • ਵੱਡੀ ਖ਼ਬਰ: CBI ਦਾ ਐਕਸ਼ਨ! ਚੰਡੀਗੜ੍ਹ 'ਚੋਂ ਸਰਕਾਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ • ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ • BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ 'ਤੇ ਖੋਹੇ 15,00,000 ਰੁਪਏ • ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ! SC ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ

ਪੰਜਾਬ

ਪੰਜਾਬ ਬੋਰਡ ਨੇ ਮੁਲਾਜ਼ਮਾਂ ਲਈ ਲਾਗੂ ਕੀਤੀ ਨਵੀਂ ਪਾਲਿਸੀ, ਤਨਖ਼ਾਹ ਤੇ ਛੁੱਟੀਆਂ ਸਣੇ ਮਿਲਣਗੇ ਵੱਡੇ ਲਾਭ

08 ਅਕਤੂਬਰ, 2026 06:55 PM

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਅਤੇ ਵਿਧੀਵਤ ਢੰਗ ਨਾਲ ਮਾਨਤਾ ਦੇਣ ਲਈ ‘ਦਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਵੈੱਲਫੇਅਰ ਆਫ ਸੀਜ਼ਨਲ ਡੇਲੀ ਵੇਜ਼ ਵਰਕਰਜ਼) ਪਾਲਿਸੀ-2026’ ਲਾਗੂ ਕਰ ਦਿੱਤੀ ਗਈ ਹੈ। ਇਸ ਨੀਤੀ ਤਹਿਤ ਬੋਰਡ ਦੇ 223 ਯੋਗ ਸੀਜ਼ਨਲ ਦਿਹਾੜੀਦਾਰਾਂ ਨੂੰ ਲਾਭ ਦਿੱਤਾ ਗਿਆ ਹੈ ਅਤੇ ਨੀਤੀ ਅਪਣਾਉਣ ਵਾਲੇ ਕਾਮਿਆਂ ਨੂੰ ਅੱਜ ਦਫ਼ਤਰੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ. ਏ. ਐੱਸ. (ਰਿਟਾ.) ਨੇ ਦੱਸਿਆ ਕਿ ਜਿਨ੍ਹਾਂ ਦਿਹਾੜੀਦਾਰਾਂ ਨੇ ‘ਫਾਰਮ-ਏ’ ਭਰ ਕੇ ਇਸ ਪਾਲਿਸੀ ਨੂੰ ਅਪਣਾਇਆ ਹੈ, ਉਨ੍ਹਾਂ ਨੂੰ ਦਫ਼ਤਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਹ ਨੀਤੀ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਕਾਮਿਆਂ ਦੇ ਜੀਵਨ ਨੂੰ ਵਿਵਸਥਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਨਵੀਂ ਪਾਲਿਸੀ ਅਧੀਨ ਇਹ ਨਿਰਧਾਰਤ ਕੀਤਾ ਗਿਆ ਹੈ ਕਿ ਯੋਗ ਕਾਮਿਆਂ ਦੀ ਸੇਵਾ 58 ਸਾਲ ਦੀ ਉਮਰ ਤੱਕ ਨਿਰੰਤਰ ਜਾਰੀ ਰਹੇਗੀ ਅਤੇ ਉਨ੍ਹਾਂ ਨੂੰ ਯੋਗਤਾ ਅਨੁਸਾਰ ਕਲੈਰੀਕਲ ਜਾਂ ਗਰੁੱਪ-ਡੀ ਦੇ ਕੰਮਾਂ ਲਈ ਤਾਇਨਾਤ ਕੀਤਾ ਜਾਵੇਗਾ। ਚੇਅਰਮੈਨ ਅਨੁਸਾਰ ਪਹਿਲਾਂ ਇਨ੍ਹਾਂ ਕਰਮਚਾਰੀਆਂ ਨੂੰ ਮਹੀਨੇ 'ਚ ਸਿਰਫ਼ 12 ਤੋਂ 18 ਦਿਨਾਂ ਦੀ ਮਜ਼ਦੂਰੀ ਹੀ ਮਿਲਦੀ ਸੀ ਪਰ ਹੁਣ ਉਨ੍ਹਾਂ ਨੂੰ ਪੂਰੇ ਮਹੀਨੇ ਦੀ ਤਨਖ਼ਾਹ ਮਿਲੇਗੀ। ਇਸ ਤੋਂ ਇਲਾਵਾ ਸਲਾਨਾ 10 ਛੁੱਟੀਆਂ, ਗਜ਼ਟਿਡ ਛੁੱਟੀਆਂ, ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ, ਈ. ਐੱਸ. ਆਈ. ਅਤੇ ਈ. ਪੀ. ਐੱਫ. ਵਰਗੀਆਂ ਸਮਾਜਿਕ ਸੁਰੱਖਿਆ ਸੁਵਿਧਾਵਾਂ ਦਾ ਲਾਭ ਵੀ ਮਿਲੇਗਾ।

ਬੋਰਡ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਵਿਸ਼ੇਸ਼ ਸ਼ਨਾਖਤੀ ਕਾਰਡ ਅਤੇ ਦਫ਼ਤਰੀ ਸ਼ਨਾਖ਼ਤੀ ਨੰਬਰ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਇਨ੍ਹਾਂ ਨੂੰ ਬੋਰਡ ਅੰਦਰ ਆਮ ਕਰਮਚਾਰੀਆਂ ਵਾਂਗ ਪਛਾਣ ਮਿਲੇਗੀ। ਇਸ ਫ਼ੈਸਲੇ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਜ਼ਨਲ ਦਿਹਾੜੀਦਾਰਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸੇਵਾ ਸਬੰਧੀ ਪਛਾਣ ਦੀ ਲੋੜ ਮਹਿਸੂਸ ਹੁੰਦੀ ਸੀ ਪਰ ਇਸ ਨੀਤੀ ਨੇ ਉਨ੍ਹਾਂ 'ਚ ਸੁਰੱਖਿਆ, ਸਨਮਾਨ ਅਤੇ ਉਤਸ਼ਾਹ ਦੀ ਭਾਵਨਾ ਭਰ ਦਿੱਤੀ ਹੈ। ਕਰਮਚਾਰੀਆਂ ਨੇ ਇਸ ਇਤਿਹਾਸਕ ਪਹਿਲ ਕਦਮੀ ਲਈ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ  ਸਰੀਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸਰੀਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

ਮਰੀਜ਼ਾਂ ਦੀ ਸਹੂਲਤ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਪੰਜ ਵ੍ਹੀਲਚੇਅਰਾਂ ਦਾਨ

ਮਰੀਜ਼ਾਂ ਦੀ ਸਹੂਲਤ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਪੰਜ ਵ੍ਹੀਲਚੇਅਰਾਂ ਦਾਨ

ਹਰ ਸੰਭਾਵਿਤ ਸਿਹਤ ਖਤਰੇ ’ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ

ਹਰ ਸੰਭਾਵਿਤ ਸਿਹਤ ਖਤਰੇ ’ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ

28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਸੁਣਵਾਈ, ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਮੰਗ

28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਸੁਣਵਾਈ, ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਮੰਗ

ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ

ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ

BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ 'ਤੇ ਖੋਹੇ 15,00,000 ਰੁਪਏ

BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ 'ਤੇ ਖੋਹੇ 15,00,000 ਰੁਪਏ

ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ! SC ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ

ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ! SC ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ

ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਟਲ਼ੀ! CBI ਜਾਂਚ ਨੂੰ ਸੁਪਰੀਮ ਕੋਰਟ 'ਚ ਦਿੱਤੀ ਸੀ ਚੁਣੌਤੀ

ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਟਲ਼ੀ! CBI ਜਾਂਚ ਨੂੰ ਸੁਪਰੀਮ ਕੋਰਟ 'ਚ ਦਿੱਤੀ ਸੀ ਚੁਣੌਤੀ

ਪਰਗਟ ਸਿੰਘ ਤੇ ਸਚਿਨ ਪਾਇਲਟ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਮੁੱਚੀ ਕਾਂਗਰਸ ਦਿਖੀ ਇਕਜੁਟ

ਪਰਗਟ ਸਿੰਘ ਤੇ ਸਚਿਨ ਪਾਇਲਟ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਮੁੱਚੀ ਕਾਂਗਰਸ ਦਿਖੀ ਇਕਜੁਟ

LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ

LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ