Wednesday, November 11, 2026
BREAKING
• ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ      • ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ • ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ • ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ • ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ • ਸਰਦੀਆਂ ਤੋਂ ਪਹਿਲਾਂ ਆਂਡਿਆਂ ਦੀਆਂ ਕੀਮਤਾਂ 'ਚ ਹੋਣ ਵਾਲੈ ਭਾਰੀ ਵਾਧਾ, ਜਾਣੋ ਕਿੰਨੇ ਵਧ ਸਕਦੇ ਹਨ ਰੇਟ • ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ • ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ • 12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ • ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

ਪੰਜਾਬ

ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਨਵੀਂ ਅਪਡੇਟ, ਸੁਪਰੀਮ ਕੋਰਟ ਪੁੱਜਿਆ ਮਾਮਲਾ, ਕਲਰਕ ਤੋਂ ਕਾਂਸਟੇਬਲ ਤੱਕ...

02 ਸਤੰਬਰ, 2026 07:13 PM

ਚੰਡੀਗੜ੍ਹ : ਪੰਜਾਬ ਦੇ ਮੁਲਾਜ਼ਮਾਂ ਤੇ ਡੀ. ਏ. ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 3 ਅਗਸਤ, 2026 ਦੇ ਮਹਿੰਗਾਈ ਭੱਤੇ (ਡੀ. ਏ.) ਅਤੇ ਮਹਿੰਗਾਈ ਰਾਹਤ (ਡੀ. ਆਰ.) ਬਾਰੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਮੰਗਲਵਾਰ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਅਸਲ ਤਨਖ਼ਾਹ ਦੇ ਮਾਮਲੇ ’ਚ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਦੇਣ ਲਈ ਤਿਆਰ ਹੈ। ਸੂਬੇ ਨੇ ਸੁਪਰੀਮ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਕਿ ਮਹਿੰਗਾਈ ਭੱਤਾ ਸਿਰਫ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵਾਂਗ ਅੱਖਾਂ ਬੰਦ ਕਰ ਕੇ ਮਿਲਾਣ ਕਰਨ ਦੀ ਬਜਾਏ ਤਨਖ਼ਾਹ ਦੇ ਸਮੁੱਚੇ ਪੈਕੇਜ ਨੂੰ ਧਿਆਨ ’ਚ ਰੱਖਦੇ ਹੋਏ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਡੀ. ਏ. ਨੂੰ ਵਿਸ਼ੇਸ਼ ਤੌਰ ’ਤੇ ਉਸ ਹੱਦ ਤੱਕ ਵਧਾਉਣ ਦੀ ਪੇਸ਼ਕਸ਼ ਕੀਤੀ ਹੈ, ਜੋ ਉਨ੍ਹਾਂ ਨੂੰ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਘਰ ਲੈ ਕੇ ਜਾਣ ਵਾਲੀ ਤਨਖ਼ਾਹ ’ਚ ਪੂਰੀ ਬਰਾਬਰਤਾ ਪ੍ਰਦਾਨ ਕਰਨ ਲਈ ਜ਼ਰੂਰੀ ਹੈ। ਸਰਕਾਰ ਨੇ ਕਿਹਾ ਕਿ ਇਹ ਪਹੁੰਚ ਮੁਲਾਜ਼ਮਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ ਅਤੇ ਅਜਿਹੀ ਸਥਿਤੀ ਤੋਂ ਵੀ ਬਚੇਗੀ, ਜਿੱਥੇ ਇਕ ਡੀ. ਏ. ਫ਼ੀਸਦੀ ਲਾਗੂ ਕਰਨ ਨਾਲ ਕੁੱਲ ਤਨਖ਼ਾਹਾਂ ’ਚ ਕਾਫ਼ੀ ਵਾਧਾ ਹੋਵੇਗਾ ਕਿਉਂਕਿ ਪੰਜਾਬ ’ਚ ਕਈ ਸ਼੍ਰੇਣੀਆਂ ’ਚ ਪਹਿਲਾਂ ਹੀ ਉੱਚ ਮੂਲ ਤਨਖ਼ਾਹ ਹੈ।


ਸਰਕਾਰ ਨੇ ਅਦਾਲਤ ਦੇ ਸਾਹਮਣੇ ਰੱਖਿਆ ਇਹ ਰਿਕਾਰਡ
ਇਕ ਕਲਰਕ ਲਈ ਪੰਜਾਬ ’ਚ ਮੂਲ ਤਨਖ਼ਾਹ 38,600 ਰੁਪਏ ਹੈ ਅਤੇ 42 ਫ਼ੀਸਦੀ ਡੀ. ਏ. ਨਾਲ ਕੁੱਲ ਤਨਖ਼ਾਹ 54,812 ਰੁਪਏ ਹੈ, ਜਦੋਂ ਕਿ 60 ਫ਼ੀਸਦੀ ਡੀ. ਏ. 'ਤੇ ਕੇਂਦਰ ਸਰਕਾਰ ਦੀ ਸਬੰਧਿਤ ਸ਼੍ਰੇਣੀ ਲਈ ਇਹ 36,960 ਰੁਪਏ ਹੈ। ਇਕ ਡਰਾਈਵਰ ਲਈ ਪੰਜਾਬ ਦੀ ਮੂਲ ਤਨਖ਼ਾਹ 28,600 ਰੁਪਏ ਹੈ ਅਤੇ 42 ਫ਼ੀਸਦੀ ਡੀ. ਏ. 'ਤੇ ਕੁੱਲ ਤਨਖ਼ਾਹ 40,612 ਰੁਪਏ ਹੈ, ਜਦੋਂ ਕਿ 60 ਫ਼ੀਸਦੀ ਡੀ. ਏ. 'ਤੇ ਕੇਂਦਰ ਸਰਕਾਰ ਦੀ ਸਬੰਧਿਤ ਸ਼੍ਰੇਣੀ ਲਈ ਇਹ 36,960 ਰੁਪਏ ਹੈ। ਇਕ ਸਟੈਨੋਗ੍ਰਾਫਰ ਲਈ ਪੰਜਾਬ ਦੀ ਮੂਲ ਤਨਖ਼ਾਹ 39,700 ਰੁਪਏ ਹੈ ਅਤੇ 42 ਫ਼ੀਸਦੀ ਡੀ. ਏ. ਨਾਲ ਕੁੱਲ ਤਨਖ਼ਾਹ 36,960 ਰੁਪਏ ਹੈ।


60 ਫ਼ੀਸਦੀ ਡੀ. ਏ. ਨਾਲ ਕੁੱਲ ਤਨਖ਼ਾਹ 56,374 ਰੁਪਏ ਬਣਦੀ ਹੈ, ਜਦੋਂ ਕਿ ਕੇਂਦਰ ਸਰਕਾਰ ਦੀ ਇਸ ਵਰਗ ਲਈ ਇਹ ਤਨਖ਼ਾਹ 47,360 ਰੁਪਏ ਹੈ। ਈ. ਟੀ. ਟੀ. ਅਧਿਆਪਕਾਂ ਲਈ ਪੰਜਾਬ ਦੀ ਮੁੱਢਲੀ ਤਨਖ਼ਾਹ 47,600 ਰੁਪਏ ਹੈ ਅਤੇ 42 ਫ਼ੀਸਦੀ ਡੀ. ਏ. ਨਾਲ ਕੁੱਲ ਤਨਖ਼ਾਹ 67,592 ਰੁਪਏ ਹੈ, ਜਦੋਂ ਕਿ ਕੇਂਦਰ ਸਰਕਾਰ ਦੀ ਇਸ ਵਰਗ ਲਈ ਇਹ ਤਨਖ਼ਾਹ 65,760 ਰੁਪਏ ਹੈ। ਕਾਂਸਟੇਬਲਾਂ ਲਈ ਪੰਜਾਬ ਦੀ ਮੁੱਢਲੀ ਤਨਖ਼ਾਹ 38,600 ਰੁਪਏ ਹੈ ਅਤੇ 42 ਫ਼ੀਸਦੀ ਡੀ. ਏ. ਨਾਲ ਕੁੱਲ ਤਨਖ਼ਾਹ 54,812 ਰੁਪਏ ਹੈ, ਜਦੋਂ ਕਿ ਕੇਂਦਰ ਸਰਕਾਰ ਦੀ ਇਸ ਵਰਗ ਲਈ ਇਹ 60 ਫ਼ੀਸਦੀ ਡੀ. ਏ. ਨਾਲ 36,960 ਰੁਪਏ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ     

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ     

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ

ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ

ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ

ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ

ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ

ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ

12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ

12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ

ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

'ਆਪ੍ਰੇਸ਼ਨ ਅਮਾਨਤ’ ਤਹਿਤ RPF ਨੇ ਯਾਤਰੀਆਂ ਨੂੰ ਵਾਪਸ ਕੀਤਾ 45 ਲੱਖ ਤੋਂ ਵੱਧ ਦਾ ਗੁਆਚਿਆ ਸਾਮਾਨ

'ਆਪ੍ਰੇਸ਼ਨ ਅਮਾਨਤ’ ਤਹਿਤ RPF ਨੇ ਯਾਤਰੀਆਂ ਨੂੰ ਵਾਪਸ ਕੀਤਾ 45 ਲੱਖ ਤੋਂ ਵੱਧ ਦਾ ਗੁਆਚਿਆ ਸਾਮਾਨ