Thursday, March 12, 2026
BREAKING
ਨਗਰ ਕੌਂਸਲ ਖਰੜ ਵੱਲੋਂ ਜੇਕਰ ਜਲਦ ਤੋਂ ਜਲਦ ਵਿਕਾਸ ਕਾਰਜਾਂ ਲਈ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਨਾ ਕੀਤੇ ਗਏ ਤਾਂ ਉਹ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਖ਼ਿਲਾਫ਼ ਧਰਨੇ ਅਤੇ ਪ੍ਰਦਰਸ਼ਨ ਕਰਨ ਲਈ ਹੋਣਗੇ ਮਜਬੂਰ - ਕਮਲ ਕਿਸ਼ੋਰ ਸ਼ਰਮਾ , ਕੌਂਸਲਰ ਨੀਲਮ ਸ਼ਰਮਾ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਵੱਡੇ ਸੁਧਾਰਾਂ ਦੀ ਲੋੜ ਉਪਰ ਦਿੱਤਾ ਜ਼ੋਰ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ ਸੈਸਜ਼ 2027 ਸਬੰਧੀ ਜ਼ਿਲ੍ਹੇ ਦੇ ਅਫ਼ਸਰ ਅਤੇ ਟੈਕਨੀਕਲ ਅਸਿਸਟੈਂਟ ਦੀ ਕਰਵਾਈ ਟ੍ਰੇਨਿੰਗ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਦੇਸ਼-ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ ਪੰਜਾਬ ਵਿਧਾਨ ਸਭਾ: ਸੁਖਪਾਲ ਖਹਿਰਾ ਖ਼ਿਲਾਫ਼ 'ਵਿਸ਼ੇਸ਼ ਅਧਿਕਾਰ ਉਲੰਘਣਾ' ਮਤਾ ਪਾਸ, ਸਦਨ 'ਚ ਭਾਰੀ ਹੰਗਾਮਾ ਮਿਡਲ ਈਸਟ ਜੰਗ ਦਾ ਪੰਜਾਬ 'ਚ ਅਸਰ: LPG ਨੂੰ ਲੈ ਕੇ ਹਾਹਾਕਾਰ, CM ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਸਖ਼ਤ ਨਿਰਦੇਸ਼ ਈਰਾਨ-ਅਮਰੀਕਾ ਜੰਗ: ਐੱਸ. ਜੈਸ਼ੰਕਰ ਦੀ ਈਰਾਨੀ ਵਿਦੇਸ਼ ਮੰਤਰੀ ਨਾਲ ਤਿੰਨ ਵਾਰ ਹੋਈ ਗੱਲਬਾਤ ਰਾਹੁਲ ਗਾਂਧੀ ਨੇ ਤੇਲ ਤੇ ਗੈਸ ਦੀ ਕਿੱਲਤ ਨੂੰ ਲੈ ਕੇ ਘੇਰੀ ਸਰਕਾਰ, ਲੋਕ ਸਭਾ 'ਚ ਗਰਮਾਇਆ ਮਾਹੌਲ

ਪੰਜਾਬ

ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ, ਗੰਭੀਰ ਬਣਦੇ ਜਾ ਰਹੇ ਹਾਲਾਤ

12 ਮਾਰਚ, 2026 04:12 PM

ਜ਼ੀਰਕਪੁਰ : ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਹੁਣ ਘਰੇਲੂ ਰਸੋਈ ਗੈਸ ਨੂੰ ਲੈ ਕੇ ਵੀ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ। ਨਵੀਂ ਬੁਕਿੰਗ ਵੀ ਨਹੀਂ ਹੋ ਰਹੀ ਕਿਉਂਕਿ ਜਿਸ ਨੰਬਰ ’ਤੇ ਕਾਲ ਕਰ ਕੇ ਬੁਕਿੰਗ ਹੁੰਦੀ ਹੈ, ਉਹ ਲੱਗ ਨਹੀਂ ਰਿਹਾ ਅਤੇ ਜਿਨ੍ਹਾਂ ਦੀ ਬੁਕਿੰਗ ਹੋ ਚੁੱਕੀ ਹੈ, ਉਨ੍ਹਾਂ ਨੂੰ ਵੀ ਸਿਲੰਡਰ ਹਾਲੇ ਨਹੀਂ ਮਿਲ ਰਹੇ। ਜੰਗੀ ਹਾਲਾਤਾਂ ਕਾਰਨ ਪੈਦਾ ਹੋਈ ਗੈਸ ਸਪਲਾਈ ਦੀ ਅਨਿਸ਼ਚਿਤਤਾ ਨੇ ਲੋਕਾਂ ’ਚ ਚਿੰਤਾ ਵਧਾ ਦਿੱਤੀ ਹੈ ਅਤੇ ਲੋਕ ਪਹਿਲਾਂ ਹੀ ਆਪਣੇ ਸਿਲੰਡਰ ਬੁੱਕ ਕਰਵਾਉਣ ਲਈ ਭੱਜਦੌੜ ਕਰ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਜ਼ੀਰਕਪੁਰ ਦੀਆਂ ਤਿੰਨ ਗੈਸ ਏਜੰਸੀਆਂ ’ਚ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ 7 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਤਿੰਨ ਦਿਨਾਂ ਤੋਂ ਵਪਾਰਕ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ’ਚ ਘਰੇਲੂ ਗੈਸ ਨੂੰ ਲੈ ਕੇ ਵੀ ਘਬਰਾਹਟ ਦਾ ਮਾਹੌਲ ਬਣ ਗਿਆ ਹੈ। ਇਸ ਕਾਰਨ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਸਿਲੰਡਰ ਪਹਿਲਾਂ ਹੀ ਬੁੱਕ ਕਰਵਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹਿਰ ’ਚ ਚੱਲ ਰਹੀਆਂ ਤਿੰਨ ਮੁੱਖ ਗੈਸ ਏਜੰਸੀਆਂ ਜ਼ੀਰਕਪੁਰ ਇੰਡੇਨ ਗੈਸ, ਮਿਲਖੀ ਗੈਸ ਏਜੰਸੀ ਤੇ ਆਯੂਸ਼ ਗੈਸ ਏਜੰਸੀ ਕੋਲ ਬੁਕਿੰਗਾਂ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ। ਗੈਸ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਰਸੋਈ ਗੈਸ ਦੀ ਸੰਭਾਵਿਤ ਕਿੱਲਤ ਦੀ ਖ਼ਬਰ ਫੈਲਣ ਤੋਂ ਬਾਅਦ ਲੋਕਾਂ ਨੇ ਵੱਡੀ ਗਿਣਤੀ ’ਚ ਸਿਲੰਡਰ ਬੁੱਕ ਕਰਵਾਉਣ ਲਈ ਦੌੜਾਂ ਲਾ ਦਿੱਤੀਆਂ ਹਨ। ਹਾਲਾਤ ਇਹ ਹਨ ਕਿ ਗੈਸ ਬੁਕਿੰਗ ਲਈ ਵਰਤੇ ਜਾਣ ਵਾਲੇ ਆਨਲਾਈਨ ਸਰਵਰ ਸਵੇਰੇ ਕਰੀਬ 10 ਵਜੇ ਤੱਕ ਹੀ ਓਵਰਲੋਡ ਹੋ ਜਾਂਦੇ ਹਨ, ਜਿਸ ਕਾਰਨ ਬਾਅਦ ’ਚ ਲੋਕਾਂ ਨੂੰ ਬੁਕਿੰਗ ਕਰਵਾਉਣ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਨੂੰ ਬੁਕਿੰਗ ਕਰਵਾਉਣ ਲਈ ਵਾਰ ਵਾਰ ਕੋਸ਼ਿਸ਼ ਕਰਨੀ ਪੈ ਰਹੀ ਹੈ ਅਤੇ ਕਈ ਲੋਕ ਤਾਂ ਸਿਫ਼ਾਰਸ਼ਾਂ ਦੀ ਭਾਲ ਵੀ ਕਰਦੇ ਨਜ਼ਰ ਆ ਰਹੇ ਹਨ। ਜ਼ੀਰਕਪੁਰ ਇੰਡੇਨ ਗੈਸ ਦੇ ਜਨਰਲ ਮੈਨੇਜਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਗੈਸ ਬੁਕਿੰਗ ਲਈ ਜਾਰੀ ਕੀਤਾ ਗਿਆ ਨੰਬਰ 8454955555 ਵੀ ਬਹੁਤ ਜ਼ਿਆਦਾ ਕਾਲਾਂ ਆਉਣ ਕਾਰਨ ਓਵਰਲੋਡ ਹੋ ਜਾਂਦਾ ਹੈ। ਇਸ ਕਾਰਨ ਕਈ ਵਾਰ ਇਹ ਨੰਬਰ ਵੀ ਮਿਲਣਾ ਬੰਦ ਹੋ ਜਾਂਦਾ ਹੈ। ਲੋਕਾਂ ’ਚ ਘਬਰਾਹਟ ਕਾਰਨ ਇੱਕੋ ਸਮੇਂ ਵੱਡੀ ਗਿਣਤੀ ’ਚ ਬੁਕਿੰਗਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਘਰੇਲੂ ਗੈਸ ਦੀ ਸਪਲਾਈ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਲਾਂਕਿ ਮੌਜੂਦਾ ਹਾਲਾਤ ’ਚ ਜਿੰਨੀ ਤੇਜ਼ੀ ਨਾਲ ਲੋਕ ਸਿਲੰਡਰ ਬੁੱਕ ਕਰਵਾ ਰਹੇ ਹਨ, ਉਸ ਹਿਸਾਬ ਨਾਲ ਇਕ ਸਿਲੰਡਰ ਦੀ ਡਿਲੀਵਰੀ ਕਰਨ ’ਚ ਕਰੀਬ 8 ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਗੈਸ ਏਜੰਸੀਆਂ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਲੋੜ ਮੁਤਾਬਕ ਹੀ ਸਿਲੰਡਰ ਬੁੱਕ ਕਰਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।


ਗੈਸ ਦੀ ਕਿੱਲਤ ਕਾਰਨ ਹੋਟਲਾਂ ‘ਚ ਛੋਟੀਆਂ ਪਾਰਟੀਆਂ ਦੀ ਬੁਕਿੰਗ ਬੰਦ
ਹੋਟਲਾਂ ’ਚ ਛੋਟੀਆਂ ਪਾਰਟੀਆਂ ਦੀ ਬੁਕਿੰਗ ਵੀ ਗੈਸ ਦੀ ਕਿੱਲਤ ਕਾਰਨ ਪ੍ਰਭਾਵਿਤ ਹੋਣ ਲੱਗੀ ਹੈ। ਕਈ ਹੋਟਲਾਂ ਨੇ ਹਾਲਾਤਾਂ ਨੂੰ ਦੇਖਦਿਆਂ ਛੋਟੇ ਸਮਾਗਮਾਂ ਅਤੇ ਪਾਰਟੀਆਂ ਦੀ ਬੁਕਿੰਗ ਅਸਥਾਈ ਤੌਰ ’ਤੇ ਰੋਕ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਸਥਿਤ ਹੋਟਲ ਰੇਡਿਸਨ ਦੇ ਐੱਮ. ਡੀ. ਮੁਨੀਸ਼ ਅਗਰਵਾਲ ਨੇ ਦੱਸਿਆ ਕਿ ਰਸੋਈ ਗੈਸ ਦੀ ਘਾਟ ਨੇ ਹੋਟਲ ਇੰਡਸਟਰੀ ਨੂੰ ਵੀ ਗੰਭੀਰ ਪ੍ਰਭਾਵਿਤ ਕੀਤਾ ਹੈ। ਗੈਸ ਦੀ ਕਮੀ ਕਾਰਨ ਹੋਟਲ ਪ੍ਰਬੰਧਨ ਨੂੰ ਆਪਣੇ ਮੈਨਿਊ ’ਚ ਵੀ ਤਬਦੀਲੀਆਂ ਕਰਨੀਆਂ ਪਈਆਂ ਹਨ। ਜਿਹੜੇ ਪਕਵਾਨ ਬਣਾਉਣ ਲਈ ਵੱਧ ਗੈਸ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੈਨਿਊ ’ਚੋਂ ਹਟਾ ਦਿੱਤਾ ਗਿਆ ਹੈ। ਇਸ ਦੀ ਥਾਂ ਭਾਫ਼ ਤੰਦੂਰ ’ਤੇ ਬਣਨ ਵਾਲੇ ਖਾਣਿਆਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਗੈਸ ਦੀ ਕਿੱਲਤ ਕਾਰਨ ਹੋਟਲ ਵੱਲੋਂ ਡੀਜ਼ਲ ਦੀਆਂ ਭੱਠੀਆਂ ਵੀ ਮੰਗਵਾਈਆਂ ਗਈਆਂ ਸਨ ਪਰ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਲੰਬੇ ਸਮੇਂ ਲਈ ਚਲਾਉਣਾ ਸੰਭਵ ਨਹੀਂ ਹੈ। ਇਸ ਤਰ੍ਹਾਂ ਦੀ ਸਥਿਤੀ ਸਿਰਫ਼ ਇਕ ਹੋਟਲ ਤੱਕ ਸੀਮਤ ਨਹੀਂ ਹੈ, ਸਗੋਂ ਸ਼ਹਿਰ ਦੇ ਬਾਕੀ ਹੋਟਲਾਂ ’ਚ ਵੀ ਗੈਸ ਦੀ ਘਾਟ ਕਾਰਨ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ। ਕਈ ਹੋਟਲ ਮੈਨੇਜਮੈਂਟਾਂ ਵੱਲੋਂ ਛੋਟੀਆਂ ਪਾਰਟੀਆਂ ਦੀ ਬੁਕਿੰਗ ਅਸਥਾਈ ਤੌਰ ’ਤੇ ਰੋਕ ਦਿੱਤੀ ਗਈ ਹੈ ਅਤੇ ਮੈਨਿਊ ’ਚ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਘੱਟ ਗੈਸ ਨਾਲ ਕੰਮ ਚਲਾਇਆ ਜਾ ਸਕੇ।


ਵਪਾਰਕ ਸਿਲੰਡਰਾਂ ਦੀ ਵਧੀ ਕਾਲਾਬਾਜ਼ਾਰੀ
ਵਪਾਰਕ ਗੈਸ ਦੀ ਕਿੱਲਤ ਹੋਣ ਤੋਂ ਬਾਅਦ ਇਨ੍ਹਾਂ ਸਿਲੰਡਰਾਂ ਦੀ ਕਾਲਾਬਾਜ਼ਾਰੀ ਵੱਧ ਗਈ ਹੈ। ਕੈਟਰਿੰਗ ਦਾ ਕੰਮ ਕਰਨ ਵਾਲੇ ਅਬਦੁੱਲਾ ਟੈਂਟ ਹਾਊਸ ਦੇ ਮਾਲਕ ਮੁਹੰਮਦ ਸਲੀਮ, ਧੀਮਾਨ ਟੈਂਟ ਹਾਊਸ ਦੇ ਮਾਲਕ ਮਨੀਸ਼ ਕੁਮਾਰ ਚਾਰਟ-ਓ-ਚਾਟ ਦੇ ਸੰਚਾਲਕ ਮਾਂਸ਼ੂ ਗਰੋਵਰ ਨੇ ਦੱਸਿਆ ਕਿ ਵਪਾਰਕ ਗੈਸ ਦੀ ਕਿੱਲਤ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜਾ ਸਿਲੰਡਰ ਪਹਿਲਾਂ 1900 ਰੁਪਏ ’ਚ ਮਿਲਦਾ ਸੀ, ਅੱਜ ਉਹ 3000 ’ਚ ਵੀ ਨਖਰੇ ਕਰਨ ਤੋਂ ਬਾਅਦ ਮਿਲ ਰਿਹਾ ਹੈ। ਹੋਟਲ ਜਾਂ ਟੈਂਟ ਹਾਊਸ ਤਾਂ ਆਪਣਾ ਕੰਮ ਲੱਕੜ ਜਾਂ ਡੀਜ਼ਲ ਭੱਠੀਆਂ ਨਾਲ ਚਲਾ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਚਾਟ, ਟਿੱਕੀਆਂ, ਡੋਸੇ ਅਤੇ ਹੋਰ ਸਮੱਗਰੀ ਤਿਆਰ ਕਰਨ ਲਈ ਮਹਿੰਗੇ ਭਾਅ ’ਤੇ ਸਿਲੰਡਰ ਖ਼ਰੀਦਣਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਭਾਵੇਂ ਉਨ੍ਹਾਂ ਨੂੰ ਮੰਗ ਦੇ ਹਿਸਾਬ ਨਾਲ ਘੱਟ ਸਿਲੰਡਰ ਦਿੱਤੇ ਜਾਣ ਪਰ ਉਨ੍ਹਾਂ ਨੂੰ ਕੰਟਰੋਲ ਰੇਟ ਉੱਤੇ ਸਿਲੰਡਰ ਮਿਲਣੇ ਚਾਹੀਦੇ ਹਨ।


ਛੋਟੇ ਸਿਲੰਡਰ ਵੇਚਣ ਵਾਲੇ ਲੁੱਟ ਰਹੇ ਹਨ ਨਜ਼ਾਰੇ
ਬਹੁ-ਮੰਜ਼ਲੀ ਉਸਾਰੀ ਅਧੀਨ ਇਮਾਰਤਾਂ ’ਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਤਿੰਨ-ਚਾਰ ਕਿੱਲੋ ਵਾਲੇ ਸਿਲੰਡਰ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹਨ ਪਰ ਉਨ੍ਹਾਂ ਨੂੰ ਵੀ ਛੋਟੇ ਸਿਲੰਡਰ ਵੇਚਣ ਵਾਲਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲੇਬਰ ਠੇਕੇਦਾਰ ਅਨੀਲ ਸਾਹੂ ਨੇ ਦੱਸਿਆ ਕਿ ਜਿਹੜੀ ਗੈਸ ਉਨ੍ਹਾਂ ਨੂੰ ਪਹਿਲਾਂ 100 ਰੁਪਏ ਤੋਂ ਲੈ ਕੇ 125 ਰੁਪਏ ਕਿੱਲੋ ਤੱਕ ਮਿਲਦੀ ਸੀ, ਹੁਣ ਉਸ ਨੂੰ ਉਸ ਗੈਸ ਲਈ 200 ਰੁਪਏ ਕਿੱਲੋ ਤੋਂ ਵੱਧ ਵਸੂਲੇ ਜਾ ਰਹੇ ਹਨ।

 

Have something to say? Post your comment

ਅਤੇ ਪੰਜਾਬ ਖਬਰਾਂ

ਨਗਰ ਕੌਂਸਲ ਖਰੜ ਵੱਲੋਂ ਜੇਕਰ ਜਲਦ ਤੋਂ ਜਲਦ ਵਿਕਾਸ ਕਾਰਜਾਂ ਲਈ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਨਾ ਕੀਤੇ ਗਏ ਤਾਂ ਉਹ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਖ਼ਿਲਾਫ਼ ਧਰਨੇ ਅਤੇ ਪ੍ਰਦਰਸ਼ਨ ਕਰਨ ਲਈ ਹੋਣਗੇ ਮਜਬੂਰ - ਕਮਲ ਕਿਸ਼ੋਰ ਸ਼ਰਮਾ , ਕੌਂਸਲਰ ਨੀਲਮ ਸ਼ਰਮਾ

ਨਗਰ ਕੌਂਸਲ ਖਰੜ ਵੱਲੋਂ ਜੇਕਰ ਜਲਦ ਤੋਂ ਜਲਦ ਵਿਕਾਸ ਕਾਰਜਾਂ ਲਈ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਨਾ ਕੀਤੇ ਗਏ ਤਾਂ ਉਹ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਖ਼ਿਲਾਫ਼ ਧਰਨੇ ਅਤੇ ਪ੍ਰਦਰਸ਼ਨ ਕਰਨ ਲਈ ਹੋਣਗੇ ਮਜਬੂਰ - ਕਮਲ ਕਿਸ਼ੋਰ ਸ਼ਰਮਾ , ਕੌਂਸਲਰ ਨੀਲਮ ਸ਼ਰਮਾ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਅਹੁਦੇਦਾਰਾਂ ਦੀ ਕੀਤੀ ਗਈ ਚੋਣ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ.) ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਅਹੁਦੇਦਾਰਾਂ ਦੀ ਕੀਤੀ ਗਈ ਚੋਣ

ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ

ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ 672 ਸਟਾਫ਼ ਨਰਸਾਂ ਦੀ ਭਰਤੀ ਦਾ ਐਲਾਨ

ਸੈਸਜ਼ 2027 ਸਬੰਧੀ ਜ਼ਿਲ੍ਹੇ ਦੇ ਅਫ਼ਸਰ ਅਤੇ ਟੈਕਨੀਕਲ ਅਸਿਸਟੈਂਟ ਦੀ ਕਰਵਾਈ ਟ੍ਰੇਨਿੰਗ

ਸੈਸਜ਼ 2027 ਸਬੰਧੀ ਜ਼ਿਲ੍ਹੇ ਦੇ ਅਫ਼ਸਰ ਅਤੇ ਟੈਕਨੀਕਲ ਅਸਿਸਟੈਂਟ ਦੀ ਕਰਵਾਈ ਟ੍ਰੇਨਿੰਗ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਦੇਸ਼-ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਦੇਸ਼-ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਪੰਜਾਬ ਵਿਧਾਨ ਸਭਾ: ਸੁਖਪਾਲ ਖਹਿਰਾ ਖ਼ਿਲਾਫ਼ 'ਵਿਸ਼ੇਸ਼ ਅਧਿਕਾਰ ਉਲੰਘਣਾ' ਮਤਾ ਪਾਸ, ਸਦਨ 'ਚ ਭਾਰੀ ਹੰਗਾਮਾ

ਪੰਜਾਬ ਵਿਧਾਨ ਸਭਾ: ਸੁਖਪਾਲ ਖਹਿਰਾ ਖ਼ਿਲਾਫ਼ 'ਵਿਸ਼ੇਸ਼ ਅਧਿਕਾਰ ਉਲੰਘਣਾ' ਮਤਾ ਪਾਸ, ਸਦਨ 'ਚ ਭਾਰੀ ਹੰਗਾਮਾ

ਮਿਡਲ ਈਸਟ ਜੰਗ ਦਾ ਪੰਜਾਬ 'ਚ ਅਸਰ: LPG ਨੂੰ ਲੈ ਕੇ ਹਾਹਾਕਾਰ, CM ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਸਖ਼ਤ ਨਿਰਦੇਸ਼

ਮਿਡਲ ਈਸਟ ਜੰਗ ਦਾ ਪੰਜਾਬ 'ਚ ਅਸਰ: LPG ਨੂੰ ਲੈ ਕੇ ਹਾਹਾਕਾਰ, CM ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਸਖ਼ਤ ਨਿਰਦੇਸ਼

ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਬਦਲਿਆ ਮੌਸਮ ਦਾ ਮਿਜਾਜ਼

ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਬਦਲਿਆ ਮੌਸਮ ਦਾ ਮਿਜਾਜ਼

ਸਿੱਧੂ ਮੂਸੇਵਾਲਾ ਕਤਲਕਾਂਡ : ਸੁਪਰੀਮ ਕੋਰਟ ਨੇ ਬਿਸ਼ਨੋਈ ਤੇ ਜਗਤਾਰ ਸਿੰਘ ਨੂੰ ਦਿੱਤੀ ਜ਼ਮਾਨਤ

ਸਿੱਧੂ ਮੂਸੇਵਾਲਾ ਕਤਲਕਾਂਡ : ਸੁਪਰੀਮ ਕੋਰਟ ਨੇ ਬਿਸ਼ਨੋਈ ਤੇ ਜਗਤਾਰ ਸਿੰਘ ਨੂੰ ਦਿੱਤੀ ਜ਼ਮਾਨਤ

ਗੁਰਦਾਸਪੁਰ: ਸਰਾਫ ਦੇ ਘਰੋਂ 7,00,00,000 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ 'ਚ 4 ਮੁਲਜ਼ਮ ਗ੍ਰਿਫਤਾਰ

ਗੁਰਦਾਸਪੁਰ: ਸਰਾਫ ਦੇ ਘਰੋਂ 7,00,00,000 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ 'ਚ 4 ਮੁਲਜ਼ਮ ਗ੍ਰਿਫਤਾਰ