Tuesday, July 28, 2026
BREAKING
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਰਾਸ਼ਟਰੀ

ਪੰਜਾਬ 'ਚ ਚੱਲਦੀ ਹੈ 'ਕੈਂਸਰ ਟਰੇਨ', ਗ੍ਰੀਨ ਰੈਵੋਲਿਊਸ਼ਨ ਦੀ ਕੀਮਤ ਚੁੱਕਾ ਰਿਹਾ ਪੰਜਾਬ, ਰਾਜ ਸਭਾ 'ਚ ਬੋਲੇ 'ਆਪ' ਦੇ ਰਾਘਵ ਚੱਢਾ

04 ਦਸੰਬਰ, 2025 05:27 PM

ਜਲੰਧਰ : ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ 3 ਦਸੰਬਰ 2025 ਨੂੰ ਰਾਜ ਸਭਾ ਵਿੱਚ ਇੱਕ ਬਿਆਨ ਦਿੰਦਿਆਂ ਪੰਜਾਬ ਨੂੰ ਦਰਪੇਸ਼ ਗੰਭੀਰ ਜਲ ਸੰਕਟ 'ਤੇ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ। ਚੱਢਾ ਨੇ ਪੰਜਾਬ ਦੀ ਇਸ ਸਥਿਤੀ ਨੂੰ 'ਗ੍ਰੀਨ ਰੈਵੋਲਿਊਸ਼ਨ ਦੀ ਕੀਮਤ' ਦੱਸਿਆ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਕੀਤੀ ਗਈ ਸੇਵਾ ਬਦਲੇ ਮੁਆਵਜ਼ੇ ਅਤੇ ਮਦਦ ਦੀ ਮੰਗ ਕੀਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਕੋਈ ਮੌਸਮੀ ਮੁੱਦਾ ਨਹੀਂ, ਸਗੋਂ ਪੰਜਾਬ ਲਈ ਇੱਕ ਹੋਂਦ ਦਾ ਸੰਕਟ ਹੈ। ਚੱਢਾ ਨੇ ਆਪਣੇ ਬਿਆਨ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ" ਦਾ ਹਵਾਲਾ ਦੇ ਕੇ ਕੀਤੀ, ਜਿਸ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।

ਰਾਸ਼ਟਰ ਸੇਵਾ ਦੀ ਕੀਮਤ: ਜ਼ਹਿਰੀਲਾ ਪਾਣੀ

ਰਾਘਵ ਚੱਢਾ ਨੇ ਦੱਸਿਆ ਕਿ ਜਦੋਂ ਦੇਸ਼ ਨੂੰ ਭੋਜਨ ਦੀ ਲੋੜ ਸੀ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਸੀ, ਤਾਂ ਪੰਜਾਬ ਨੇ ਗ੍ਰੀਨ ਰੈਵੋਲਿਊਸ਼ਨ ਲਿਆ ਕੇ ਦੇਸ਼ ਦਾ ਪੇਟ ਭਰਨ ਦਾ ਕੰਮ ਕੀਤਾ। ਇਸ ਰਾਸ਼ਟਰ ਸੇਵਾ ਦੀ ਕੀਮਤ ਵਜੋਂ, ਪੰਜਾਬ ਦੇ ਕਿਸਾਨ ਨੇ ਕੈਮੀਕਲ ਫਰਟੀਲਾਈਜ਼ਰ, ਕੀਟਨਾਸ਼ਕਾਂ ਅਤੇ ਬਹੁਤ ਜ਼ਿਆਦਾ ਪਾਣੀ ਪੀਣ ਵਾਲੀ ਫ਼ਸਲ ਝੋਨੇ (ਪੈਡੀ) ਦੀ ਖੇਤੀ ਕੀਤੀ। ਇਸ ਦੇ ਨਾਲ ਹੀ, ਟਿਊਬਵੈੱਲ ਰਾਹੀਂ ਪਾਣੀ ਦੀ ਜ਼ਿਆਦਾ ਵਰਤੋਂ ਕੀਤੀ, ਜਿਸ ਕਾਰਨ ਅੱਜ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਅਤੇ ਜਲ ਸਾਰਣੀ (ਵਾਟਰ ਟੇਬਲ) ਹੇਠਾਂ ਡਿੱਗ ਰਹੀ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੰਜਾਬੀ ਕਿਸਾਨ ਦੀ ਗਲਤੀ ਨਹੀਂ ਹੈ, ਸਗੋਂ ਇਹ ਉਹ ਕੀਮਤ ਹੈ ਜੋ ਪੰਜਾਬ ਨੇ ਰਾਸ਼ਟਰ ਸੇਵਾ ਲਈ ਚੁਕਾਈ ਹੈ, ਜਿਸ ਨੂੰ ਨਾ ਤਾਂ ਕਦੇ ਮਾਨਤਾ ਮਿਲੀ ਅਤੇ ਨਾ ਹੀ ਇਸਦਾ ਕੋਈ ਮੁਆਵਜ਼ਾ ਦਿੱਤਾ ਗਿਆ।

'ਕੈਂਸਰ ਟ੍ਰੇਨ' ਪੰਜਾਬ ਦੀ ਸੱਚਾਈ

ਚੱਢਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਗਰਾਊਂਡ ਵਾਟਰ ਕੁਆਲਿਟੀ ਅਸੈਸਮੈਂਟ ਰਿਪੋਰਟ 2025 ਮੁਤਾਬਕ, ਪੰਜਾਬ ਸੂਬੇ ਵਿੱਚ ਯੂਰੇਨੀਅਮ ਦੀ ਸਭ ਤੋਂ ਵੱਧ ਮਿਲਾਵਟ ਦੇਖੀ ਗਈ ਹੈ। ਯੂਰੇਨੀਅਮ, ਜੋ ਕਿ ਇੱਕ ਰੇਡੀਓਐਕਟਿਵ ਭਾਰੀ ਧਾਤ ਹੈ, ਇਸਦੇ ਕਾਰਨ ਗੁਰਦੇ ਖਰਾਬ ਹੁੰਦੇ ਹਨ, ਕੈਂਸਰ ਹੁੰਦਾ ਹੈ, ਹੱਡੀਆਂ ਖਰਾਬ ਹੁੰਦੀਆਂ ਹਨ, ਅਤੇ ਆਉਣ ਵਾਲੀਆਂ ਨਸਲਾਂ ਵਿੱਚ ਅਪੰਗਤਾ ਦੇਖੀ ਜਾ ਰਹੀ ਹੈ। ਇਹ ਜਾਣਕਾਰੀ ਦਿੱਤੀ ਗਈ ਕਿ ਮੌਨਸੂਨ ਤੋਂ ਬਾਅਦ ਲਏ ਗਏ 62.5% ਗਰਾਊਂਡ ਵਾਟਰ ਸੈਂਪਲਜ਼ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਪਾਈ ਗਈ ਹੈ। ਯੂਰੇਨੀਅਮ ਤੋਂ ਇਲਾਵਾ, ਆਰਸੈਨਿਕ, ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਨਿੱਕਲ ਵਰਗੀਆਂ ਹੋਰ ਧਾਤਾਂ ਵੀ ਵਿਸ਼ਵ ਸਿਹਤ ਸੰਗਠਨ ਦੀਆਂ ਸੀਮਾਵਾਂ ਤੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਪੰਜਾਬ ਦੇ ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਮਿਲੀਆਂ ਹਨ।

ਉਨ੍ਹਾਂ ਨੇ ਜ਼ਿਲ੍ਹਿਆਂ ਦਾ ਨਾਮ ਲਿਆ, ਜਿਨ੍ਹਾਂ ਵਿੱਚ ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸ਼ਾਮਲ ਹਨ। ਸੰਸਦ ਮੈਂਬਰ ਨੇ ਦੱਸਿਆ ਕਿ ਮਾਲਵਾ ਖੇਤਰ ਦੀ ਇੱਕ ਟ੍ਰੇਨ, ਜਿਸਦਾ ਨੰਬਰ 14703 ਹੈ ਅਤੇ ਜੋ ਬਠਿੰਡਾ ਤੋਂ ਬੀਕਾਨੇਰ ਲਈ ਰਾਤ 9:30 ਵਜੇ ਚੱਲਦੀ ਹੈ, ਵਿੱਚ ਵਪਾਰੀ ਜਾਂ ਸ਼ਰਧਾਲੂ ਨਹੀਂ, ਸਗੋਂ ਕੈਂਸਰ ਦੇ ਮਰੀਜ਼ ਇਲਾਜ ਲਈ ਆਚਾਰੀਆ ਤੁਲਸੀ ਖੇਤਰੀ ਕੈਂਸਰ ਹਸਪਤਾਲ ਜਾਂਦੇ ਹਨ। ਇਸ ਲਈ, ਪੰਜਾਬ ਦੇ ਲੋਕ ਇਸ ਟ੍ਰੇਨ ਨੂੰ ਨੰਬਰ ਦੀ ਬਜਾਏ 'ਕੈਂਸਰ ਟ੍ਰੇਨ' ਦੇ ਨਾਮ ਨਾਲ ਜਾਣਦੇ ਹਨ, ਅਤੇ ਇਹ ਕੋਈ ਕਹਾਣੀ ਨਹੀਂ ਸਗੋਂ ਉਨ੍ਹਾਂ ਦੀ ਸੱਚਾਈ ਹੈ।

ਪਾਣੀ ਦਾ ਪੱਧਰ: ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਘਟਦਾ ਖੇਤਰ

ਚੱਢਾ ਨੇ ਦੱਸਿਆ ਕਿ ਮੁੱਖ ਤੌਰ 'ਤੇ ਝੋਨੇ ਦੀ ਖੇਤੀ ਕਾਰਨ ਪੰਜਾਬ ਵਿੱਚ ਗਰਾਊਂਡ ਵਾਟਰ ਲਗਾਤਾਰ ਡਿੱਗ ਰਿਹਾ ਹੈ। ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 5000 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 118 ਬਲਾਕ 'ਓਵਰ ਐਕਸਪਲੋਇਟਡ' ਮੰਨੇ ਗਏ ਹਨ। 1970 ਦੇ ਦਹਾਕੇ ਵਿੱਚ ਜਿੱਥੇ ਔਸਤ ਗਰਾਊਂਡ ਵਾਟਰ ਦੀ ਡੂੰਘਾਈ ਸਿਰਫ਼ 20 ਫੁੱਟ ਸੀ, ਉਹ ਅੱਜ ਵੱਧ ਕੇ 500 ਫੁੱਟ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਨਾਸਾ ਦੇ ਗ੍ਰੇਸ ਸੈਟੇਲਾਈਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ, ਭਾਰਤ ਦਾ ਹੀ ਨਹੀਂ, ਸਗੋਂ ਪਾਣੀ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਘਟਦਾ ਖੇਤਰ ਹੈ।

5 ਪਾਣੀਆਂ ਦੀ ਧਰਤੀ ਨੂੰ ਸਤਾ ਰਿਹਾ ਆਪਣੀ ਹੌਂਦ ਦਾ ਡਰ

ਰਾਘਵ ਚੱਢਾ ਨੇ ਤੀਜੀ ਵੱਡੀ ਸਮੱਸਿਆ ਨਦੀਆਂ ਦੇ ਮਰਨ ਦੀ ਦੱਸੀ। ਪੰਜਾਬ ਦੀਆਂ ਪਵਿੱਤਰ ਨਦੀਆਂ ਜਿਵੇਂ ਕਿ ਸਤਲੁਜ, ਬਿਆਸ, ਅਤੇ ਘੱਗਰ, ਅੱਜ ਉਦਯੋਗਿਕ ਕੂੜੇ, ਕੈਮੀਕਲ ਡਿਸਚਾਰਜ, ਫਾਰਮਾਸਿਊਟੀਕਲ ਵੇਸਟ ਅਤੇ ਅਣ-ਸੋਧੇ ਸੀਵਰੇਜ ਕਾਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਈਆਂ ਹਨ। ਕੇਂਦਰ ਸਰਕਾਰ ਦੀ ਏਜੰਸੀ ਸੀਪੀਸੀਬੀ ਦਾ ਡਾਟਾ ਦੱਸਦਾ ਹੈ ਕਿ ਪੰਜਾਬ ਦੀਆਂ 76% ਨਦੀਆਂ ਦੇ ਖੇਤਰ ਦੇਸ਼ ਦੀਆਂ ਸਭ ਤੋਂ ਪ੍ਰਦੂਸ਼ਿਤ ਸ਼੍ਰੇਣੀਆਂ 'ਚ ਆਉਂਦੇ ਹਨ।

ਪੰਜਾਬ ਨੂੰ ਚੈਰਿਟੀ ਨਹੀਂ, ਨਿਆਂ ਚਾਹੀਦਾ

ਚੱਢਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਇਸ ਸਮੇਂ ਪਹਿਲਾਂ ਨਾਲੋਂ ਕਿਤੇ ਵੱਧ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚੈਰਿਟੀ ਨਹੀਂ, ਸਗੋਂ ਨਿਆਂ ਦੀ ਮੰਗ ਕਰ ਰਿਹਾ ਹੈ। ਜੇਕਰ ਪੰਜਾਬ 50 ਸਾਲਾਂ ਤੱਕ ਦੇਸ਼ ਦੀ ਖੁਰਾਕ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਬਣ ਸਕਦਾ ਹੈ, ਤਾਂ ਅੱਜ ਦੇਸ਼ ਨੂੰ ਪੰਜਾਬ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।

ਰਾਘਵ ਚੱਢਾ ਨੇ ਪੇਸ਼ ਕੀਤੇ ਇਹ ਸੁਝਾਅ

  • ਪੰਜਾਬ ਵਾਟਰ ਰੀਸਟੋਰੇਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਜਾਵੇ।
  • ਉਦਯੋਗਿਕ ਡਿਸਚਾਰਜ ਦੀ 24/7 ਡਿਜੀਟਲ ਨਿਗਰਾਨੀ ਲਾਗੂ ਕੀਤੀ ਜਾਵੇ।
  • ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ ਆਧੁਨਿਕ ਵਾਤਾਵਰਣਕ ਇੰਜੀਨੀਅਰਿੰਗ ਲਾਗੂ ਕੀਤੀ ਜਾਵੇ।
  • ਪੰਜਾਬ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਸਰਵ ਵਿਆਪਕ ਪਹੁੰਚ ਲਾਗੂ ਕੀਤੀ ਜਾਵੇ।
  • ਇੱਕ ਆਜ਼ਾਦ ਵਿਦੇਸ਼ੀ ਆਡਿਟ ਕਰਵਾਇਆ ਜਾਵੇ।

 

 

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ