Thursday, July 30, 2026
BREAKING
ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ ਮੱਧ ਵਰਗ ਨੂੰ ਵੱਡਾ ਝਟਕਾ ,ਪੂਰੇ ਭਾਰਤ 'ਚ ਤੇਲ, ਸਾਬਣ, ਟੀਵੀ, ਫਰਿੱਜ ਅਤੇ ਕਾਰਾਂ ਹੋ ਜਾਣਗੇ ਮਹਿੰਗੇ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ

ਮਨੋਰੰਜਨ

'ਪ੍ਰੀਤਮ ਐਂਡ ਪੇਡਰੋ' ਦੇ ਕੋਰੀਆਈ ਰੀਮੇਕ ਨੂੰ ਲੈ ਕੇ ਚਰਚਾਵਾਂ ਸ਼ੁਰੂ

30 ਜੁਲਾਈ, 2026 03:21 PM

ਮੁੰਬਈ : ਸਾਈਬਰ ਕ੍ਰਾਈਮ, ਕਾਮੇਡੀ ਅਤੇ ਡਰਾਮੇ ਦਾ ਇੱਕ ਅਨੋਖਾ ਮੇਲ ਪੇਸ਼ ਕਰਨ ਵਾਲੀ ਜੀਓਹੌਟਸਟਾਰ ਸੀਰੀਜ਼ 'ਪ੍ਰੀਤਮ ਐਂਡ ਪੇਡਰੋ' ਦੇ ਕੋਰੀਆਈ ਰੀਮੇਕ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਦਰਸ਼ਕਾਂ ਤੋਂ ਸੀਰੀਜ਼ ਨੂੰ ਮਿਲੇ ਸਕਾਰਾਤਮਕ ਹੁੰਗਾਰੇ ਤੋਂ ਬਾਅਦ, ਇੱਕ ਕੋਰੀਆਈ ਪ੍ਰੋਡਕਸ਼ਨ ਹਾਊਸ ਨੇ ਰੀਮੇਕ ਅਧਿਕਾਰ ਪ੍ਰਾਪਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਇੰਡਸਟਰੀ ਨਾਲ ਜੁੜੇ ਇੱਕ ਸੁਤੰਤਰ ਸੂਤਰ ਅਨੁਸਾਰ, "'ਪ੍ਰੀਤਮ ਐਂਡ ਪੇਡਰੋ' ਨੂੰ ਮਿਲੇ ਭਾਰੀ ਹੁੰਗਾਰੇ ਤੋਂ ਬਾਅਦ, ਇੱਕ ਕੋਰੀਆਈ ਪ੍ਰੋਡਕਸ਼ਨ ਹਾਊਸ ਨੇ ਰੀਮੇਕ ਅਧਿਕਾਰਾਂ ਬਾਰੇ ਨਿਰਮਾਤਾਵਾਂ ਨਾਲ ਸੰਪਰਕ ਕੀਤਾ ਹੈ। ਫਿਲਹਾਲ ਗੱਲਬਾਤ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਦੋਵੇਂ ਧਿਰਾਂ ਇਸ ਬਾਰੇ ਚਰਚਾ ਕਰ ਰਹੀਆਂ ਹਨ ਕਿ ਕਹਾਣੀ ਨੂੰ ਕੋਰੀਆਈ ਦਰਸ਼ਕਾਂ ਲਈ ਕਿਵੇਂ ਢਾਲਿਆ ਜਾ ਸਕਦਾ ਹੈ।"

ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਸ ਨੂੰ ਭਾਰਤੀ ਕੰਟੈਂਟ ਦੀ ਵਧਦੀ ਵਿਸ਼ਵਵਿਆਪੀ ਸਵੀਕ੍ਰਿਤੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇੰਡਸਟਰੀ ਦੇ ਅੰਦਰੂਨੀ ਲੋਕਾਂ ਦਾ ਮੰਨਣਾ ਹੈ ਕਿ ਭਾਵਨਾਵਾਂ, ਹਾਸੇ ਅਤੇ ਸਾਈਬਰ ਕ੍ਰਾਈਮ ਤੱਤਾਂ ਦਾ ਸੰਤੁਲਿਤ ਮਿਸ਼ਰਣ ਇਸ ਸੀਰੀਜ਼ ਨੂੰ ਅੰਤਰਰਾਸ਼ਟਰੀ ਰੀਮੇਕ ਲਈ ਢੁਕਵਾਂ ਬਣਾਉਂਦਾ ਹੈ। ਅਵਿਨਾਸ਼ ਅਰੁਣ ਦੁਆਰਾ ਨਿਰਦੇਸ਼ਤ ਅਤੇ ਰਾਜਕੁਮਾਰ ਹਿਰਾਨੀ ਦੁਆਰਾ ਕ੍ਰਿਏਟ ਅਤੇ ਪ੍ਰੋਡਿਊਸ ਕੀਤੀ ਗਈ ਪ੍ਰੀਤਮ ਐਂਡ ਪੇਡਰੋ ਵਿੱਚ ਅਰਸ਼ਦ ਵਾਰਸੀ, ਵਿਕਰਾਂਤ ਮੈਸੀ ਅਤੇ ਵੀਰ ਹਿਰਾਨੀ ਨੇ ਅਹਿਮ ਭੂਮਿਕਾ ਨਿਭਾਈਆਂ ਹਨ।

ਸੀਰੀਜ਼ ਇਕ ਪੁਰਾਮੇ ਵਿਚਾਰਾਂ ਵਾਲੇ ਪੁਲਸ ਅਧਿਕਾਰੀ ਅਤੇ ਇੱਕ ਨੌਜਵਾਨ ਹੈਕਰ ਵਿਚਕਾਰ ਅਨੌਖੀ ਸਾਂਝੇਦਾਰੀ ਦੀ ਕਹਾਣੀ ਦੱਸਦੀ ਹੈ, ਜੋ ਮਿਲ ਕੇ ਸਾਈਬਰ ਅਪਰਾਧ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਕੋਰੀਆਈ ਰੀਮੇਕ ਬਾਰੇ ਅਜੇ ਅਧਿਕਾਰਤ ਐਲਾਨ ਦੀ ਉਡੀਕ ਹੈ। ਜੇਕਰ ਇਹ ਗੱਲਬਾਤ ਅੱਗੇ ਵਧਦੀ ਹੈ, ਤਾਂ ਪ੍ਰੀਤਮ ਐਂਡ ਪੇਡਰੋ ਉਨ੍ਹਾਂ ਭਾਰਤੀ ਕਹਾਣੀਆਂ ਵਿੱਚ ਸ਼ਾਮਲ ਹੋ ਸਕਦੀ ਹੈ, ਜਿਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਮਿਲੇਗੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਹੈਦਰਾਬਾਦ 'ਚ ਹੋਵੇਗਾ ਸਪਾਈਡਰ-ਮੈਨ ਫਿਲਮ ਦਾ ਪਹਿਲਾ ਭਾਰਤੀ ਪ੍ਰੀਮੀਅਰ ਸ਼ੋਅ

ਹੈਦਰਾਬਾਦ 'ਚ ਹੋਵੇਗਾ ਸਪਾਈਡਰ-ਮੈਨ ਫਿਲਮ ਦਾ ਪਹਿਲਾ ਭਾਰਤੀ ਪ੍ਰੀਮੀਅਰ ਸ਼ੋਅ

ਰਿਚਾ ਚੱਢਾ ਨੇ ਨਵੇਂ ਸ਼ੋਅ

ਰਿਚਾ ਚੱਢਾ ਨੇ ਨਵੇਂ ਸ਼ੋਅ "ਮੁਸਾਫਿਰੀ" ਦਾ ਕੀਤਾ ਐਲਾਨ, ਅਗਸਤ 'ਚ ਯੂਟਿਊਬ 'ਤੇ ਹੋਵੇਗਾ ਪ੍ਰੀਮੀਅਰ

ਆਲੀਆ ਭੱਟ ਨੇ ਆਸਾਮ ਹੜ੍ਹ 'ਤੇ ਜਤਾਈ ਚਿੰਤਾ, ਫੈਨਜ਼ ਨੂੰ ਕੀਤੀ ਖ਼ਾਸ ਅਪੀਲ

ਆਲੀਆ ਭੱਟ ਨੇ ਆਸਾਮ ਹੜ੍ਹ 'ਤੇ ਜਤਾਈ ਚਿੰਤਾ, ਫੈਨਜ਼ ਨੂੰ ਕੀਤੀ ਖ਼ਾਸ ਅਪੀਲ

ਅੱਲੂ ਅਰਜੁਨ ਨੇ 7 ਰਾਜਾਂ ਦੇ ਫ਼ੈਨਜ਼ ਲਈ ਇੰਸ਼ੋਰੈਂਸ ਕਵਰੇਜ ਸ਼ੁਰੂ ਕਰ ਕੇ ਫ਼ਿਰ ਦਿਖਾਈ ਦਰਿਆਦਿਲੀ

ਅੱਲੂ ਅਰਜੁਨ ਨੇ 7 ਰਾਜਾਂ ਦੇ ਫ਼ੈਨਜ਼ ਲਈ ਇੰਸ਼ੋਰੈਂਸ ਕਵਰੇਜ ਸ਼ੁਰੂ ਕਰ ਕੇ ਫ਼ਿਰ ਦਿਖਾਈ ਦਰਿਆਦਿਲੀ

'ਬਟਵਾਰਾ 1947' ਫਿਲਮ ਦਾ ਟ੍ਰੇਲਰ ਲਾਂਚ ਹੁੰਦੇ ਹੀ ਰੋਣ ਲੱਗ ਪਏ ਸਨੀ ਦਿਓਲ, ਰਾਜਕੁਮਾਰ ਸੰਤੋਸ਼ੀ ਨੇ ਕੀਤਾ ਖੁਲਾਸਾ

'ਬਟਵਾਰਾ 1947' ਫਿਲਮ ਦਾ ਟ੍ਰੇਲਰ ਲਾਂਚ ਹੁੰਦੇ ਹੀ ਰੋਣ ਲੱਗ ਪਏ ਸਨੀ ਦਿਓਲ, ਰਾਜਕੁਮਾਰ ਸੰਤੋਸ਼ੀ ਨੇ ਕੀਤਾ ਖੁਲਾਸਾ

ਰਾਵਣ ਸਿਰਫ਼ ਇੱਕ ਖਲਨਾਇਕ ਨਹੀਂ, ਬੇਹੱਦ ਗੁੰਝਲਦਾਰ ਕਿਰਦਾਰ ਹੈ: ਯਸ਼

ਰਾਵਣ ਸਿਰਫ਼ ਇੱਕ ਖਲਨਾਇਕ ਨਹੀਂ, ਬੇਹੱਦ ਗੁੰਝਲਦਾਰ ਕਿਰਦਾਰ ਹੈ: ਯਸ਼

ਥਾਲਾਪਤੀ ਵਿਜੇ ਦੀ ਫਿਲਮ 'ਜਨ ਨਿਯਾਗਨ' 'ਚ ਬੌਬੀ ਦਿਓਲ ਨੇ ਨਿਭਾਇਆ ਅਹਿਮ ਰੋਲ

ਥਾਲਾਪਤੀ ਵਿਜੇ ਦੀ ਫਿਲਮ 'ਜਨ ਨਿਯਾਗਨ' 'ਚ ਬੌਬੀ ਦਿਓਲ ਨੇ ਨਿਭਾਇਆ ਅਹਿਮ ਰੋਲ

ਅਲੀ ਅੱਬਾਸ ਜ਼ਫਰ ਦੀ ਅਗਲੀ ਫਿਲਮ 26 ਮਾਰਚ 2027 ਨੂੰ ਹੋਵੇਗੀ ਰਿਲੀਜ਼

ਅਲੀ ਅੱਬਾਸ ਜ਼ਫਰ ਦੀ ਅਗਲੀ ਫਿਲਮ 26 ਮਾਰਚ 2027 ਨੂੰ ਹੋਵੇਗੀ ਰਿਲੀਜ਼

ਕ੍ਰਿਸਟੋਫਰ ਨੋਲਨ ਦੀ

ਕ੍ਰਿਸਟੋਫਰ ਨੋਲਨ ਦੀ "ਦਿ ਓਡੀਸੀ" ਨੇ ਭਾਰਤ 'ਚ ਕੀਤੀ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ

ਵੈੱਬ ਸੀਰੀਜ਼

ਵੈੱਬ ਸੀਰੀਜ਼ "ਰਕਤਾਂਚਲ ਸੀਜ਼ਨ 3" 'ਚ ਵਿਕਰਮ ਕੋਚਰ ਦੀ ਭੂਮਿਕਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ