ਖਰੜ (ਪ੍ਰੀਤ ਪੱਤੀ) : ਅੱਜ ਪੈਨਸ਼ਨਰਜ਼ ਭਲਾਈ ਸੰਸਥਾ ਰਜਿ ਖਰੜ ਦੀ ਮਹੀਨਾਵਾਰ ਮੀਟਿੰਗ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਹੁਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਰਾਮ ਕ੍ਰਿਸ਼ਨ ਜ਼ਿਲ੍ਹਾ ਚੇਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪ ਸਰਕਾਰ ਦੀ ਕਾਰਗੁਜ਼ਾਰੀ ਇੰਨੀ ਮਾੜੀ ਹੈ ਜ਼ੋ ਇਸ ਦੀਆਂ ਕਰਤੂਤਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ । ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨਣਾ ਤਾਂ ਦੂਰ ਦੀ ਗੱਲ ਹੈ ਮੀਟਿੰਗ ਦੇ ਕੇ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ18% ਡੀ ਏ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵਲੋਂ ਵੀ ਡੀ ਏ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਾਂ ਰਹੀ। ਜੇ ਸਰਕਾਰ ਦਾ ਇਹ ਹੀ ਵਤੀਰਾ ਰਿਹਾ ਤਾਂ ਆਉਣ ਵਾਲੀਆਂ ਚੋਣਾਂ ਵਿਚ ਸਬਕ ਸਿਖਾਉਣ ਲਈ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਜਬੂਰ ਹੋਣਾ ਪਵੇਗਾ। ਅੱਜ ਦੀ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਰਾਮ ਕ੍ਰਿਸ਼ਨ ਧੂੰਨਕੀਆ ਨੂੰ ਖਰੜ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੁਦਾਗਰ ਸਿੰਘ ਕੋਮਲ ਨੁੰ ਸੀਨੀਅਰ ਮੀਤ ਪ੍ਰਧਾਨ , ਮਹਿੰਦਰ ਸਿੰਘ ਖੋਖਰਕ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਘੜੂੰਆਂ ਨੂੰ ਮੀਤ ਪ੍ਰਧਾਨ, ਜਰਨੈਲ ਸਿੰਘ ਨੂੰ ਮੀਤ ਪ੍ਰਧਾਨ, ਸਵਰਨ ਸਿੰਘ ਜਨਰਲ ਸਕੱਤਰ, ਗੁਣਵੰਤ ਸਿੰਘ ਵਿੱਤ ਸਕੱਤਰ, ਜੁਗਿੰਦਰ ਸਿੰਘ ਮਾਨ ਖੇੜੀ ਚੇਅਰਮੈਨ,ਦਰਸ਼ਨ ਸਿੰਘ ਮੁੱਖ ਸਲਾਹਕਾਰ,ਦਰਸ਼ਨ ਸਿੰਘ ਖੇੜੀ ਪ੍ਰੈਸ ਸਕੱਤਰ, ਮਹਿੰਦਰ ਸਿੰਘ ਰਾਹੀ ਸਹਾਇਕ ਵਿੱਤ ਸਕੱਤਰ ਚੁਣੇ ਗਏ। ਇਸ ਤੋਂ ਉਪਰੰਤ ਜੂਆਇੰਟ ਕਿਸਾਨ ਮੋਰਚਾ ਪੰਜਾਬ ਵੱਲੋਂ ਕੀਤੀ ਗਈ ਕਾਲ ਤੇ ਚੰਡੀਗੜ੍ਹ ਵਿਖੇ ਚਲ ਰਹੇ ਧਰਨੇ ਵਿੱਚ ਵੀ ਸੰਸਥਾ ਦੇ ਮੈਂਬਰਾਂ ਵਲੋਂ ਸੁਖਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਨਾਲ ਹਾਜ਼ਰੀ ਭਰੀ।