ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਐੱਫ.ਆਈ.ਐੱਚ. ਪ੍ਰੋ ਲੀਗ ਦੇ ਮੈਚ ਵਿਚ ਆਸਟ੍ਰੇਲੀਆ ਵਿਰੁੱਧ 3 ਗੋਲਾਂ ਨਾਲ ਪਿਛੜਨ ਤੋਂ ਬਾਅਦ ਵਾਪਸੀ ਲਈ ਚੰਗੀ ਕੋਸ਼ਿਸ਼ ਕੀਤੀ ਪਰ ਆਖਿਰ ਵਿਚ ਉਹ 2-3 ਨਾਲ ਹਾਰ ਗਈ।
ਆਸਟ੍ਰੇਲੀਆ ਨੇ ਕੋਰਟਨੀ ਸ਼ੋਨੇਲ (16ਵੇਂ ਮਿੰਟ), ਲੈਕਸੀ ਪਿਕਰਿੰਗ (26ਵੇਂ ਮਿੰਟ) ਦੇ ਮੈਦਾਨੀ ਗੋਲ ਤੇ ਟੈਟਮ ਸਟੀਵਰਟ (35ਵੇਂ ਮਿੰਟ) ਦੇ ਪੈਨਲਟੀ ਸਟ੍ਰੋਕ ’ਤੇ ਕੀਤੇ ਗਏ ਗੋਲ ਦੀ ਮਦਦ ਨਾਲ 3-0 ਦੀ ਬੜ੍ਹਤ ਹਾਸਲ ਕੀਤੀ।
ਭਾਰਤੀ ਟੀਮ ਨੇ ਹਾਲਾਂਕਿ ਦੀਪਿਕਾ ਤੇ ਨੇਹਾ ਦੇ ਪੈਨਲਟੀ ਕਾਰਨਰ ’ਤੇ ਕੀਤੇ ਗਏ ਗੋਲਾਂ ਨਾਲ ਵਾਪਸੀ ਕੀਤੀ ਪਰ ਉਹ ਹਾਰ ਨਹੀਂ ਟਾਲ ਸਕੀਆਂ।