Thursday, September 17, 2026
BREAKING
ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ UAE 'ਚ ਵੀ ਚੜ੍ਹਿਆ PM ਮੋਦੀ ਦੇ ਜਨਮਦਿਨ ਦਾ ਰੰਗ ! ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਬੁਰਜ ਖ਼ਲੀਫ਼ਾ PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ! ਠੇਕੇ 'ਤੇ ਖੜ੍ਹੇ ਗਾਹਕਾਂ ਦੇ ਪੈਰਾਂ 'ਚ ਡਿੱਗੀ ਬੰਬਨੁਮਾ ਚੀਜ਼ ਤਿਉਹਾਰਾਂ ਤੋਂ ਪਹਿਲਾਂ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ, ਖੁਰਾਕੀ ਤੇਲ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ ਕੇਂਦਰੀ ਮੰਤਰੀਆਂ ਦੀ ‘ਚਿੰਤਨ ਬੈਠਕ’ ਅਸਲ ’ਚ ‘ਚਿੰਤਾ ਬੈਠਕ’ ਹੈ : ਜੈਰਾਮ ਰਮੇਸ਼ ਦਿਸ਼ਾ ਸਲਿਆਨ ਦੇ ਪਿਤਾ ਨੇ ਆਦਿੱਤਿਆ ਠਾਕਰੇ ਤੇ ਅਨਿਲ ਦੇਸ਼ਮੁਖ ਨੂੰ ਭੇਜਿਆ 500 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਪੰਜਾਬ

ਪਿੰਡ ਕੋਟ ਰਾਂਝਾ ਵਿਖੇ ਡੇਂਗੂ ਸਰਵੇ, ਲੋਕਾਂ ਨੂੰ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਕੀਤਾ ਜਾਗਰੂਕ

17 ਸਤੰਬਰ, 2026 06:22 PM

ਨਵਾਂਸ਼ਹਿਰ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਤਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ, ਮੁਜ਼ੱਫਰਪੁਰ ਦੀ ਡੇੰਗੂ ਵਿਰੋਧੀ ਟੀਮ ਵੱਲੋਂ ਡੇਂਗੂ ਦੀ ਰੋਕਥਾਮ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਕੋਟ ਰਾਂਝਾ ਵਿਖੇ ਡੇਂਗੂ ਸਰਵੇ ਕੀਤਾ ਗਿਆ। ਇਸ ਦੌਰਾਨ ਸਿਹਤ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਘਰਾਂ ਦੇ ਆਲੇ-ਦੁਆਲੇ ਪਏ ਪਾਣੀ ਦੇ ਸਰੋਤਾਂ, ਕੂਲਰਾਂ, ਗਮਲਿਆਂ, ਪੁਰਾਣੇ ਬਰਤਨਾਂ, ਟਾਇਰਾਂ ਅਤੇ ਹੋਰ ਅਜਿਹੀਆਂ ਥਾਵਾਂ ਦੀ ਜਾਂਚ ਕੀਤੀ ਗਈ ਜਿੱਥੇ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਮੱਛਰ ਦੀ ਪੈਦਾਵਾਰ ਹੋ ਸਕਦੀ ਹੈ। ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਪਾਣੀ ਵਾਲੇ ਬਰਤਨਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖਾਲੀ ਕਰਕੇ ਸਾਫ਼ ਕਰਨ ਦੀ ਅਪੀਲ ਕੀਤੀ ਗਈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ‘ਡੇਂਗੂ ’ਤੇ ਵਾਰ’ ਤਹਿਤ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀਆਂ ਥਾਵਾਂ ਦੀ ਜਾਂਚ ਕਰਕੇ ਖੜ੍ਹੇ ਪਾਣੀ ਨੂੰ ਤੁਰੰਤ ਸਾਫ ਕੀਤਾ ਜਾਵੇ। ਡੇਂਗੂ ਦਾ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਮੱਛਰਾਂ ਦੀ ਪੈਦਾਵਾਰ ਰੋਕਣਾ ਡੇਂਗੂ ਦੀ ਰੋਕਥਾਮ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।

ਉਨ੍ਹਾਂ ਵੱਲੋਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਡੇਂਗੂ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਅਤੇ ਜੋੜਾਂ ਵਿੱਚ ਦਰਦ ਜਾਂ ਚਮੜੀ ’ਤੇ ਦਾਣੇ ਆਦਿ ਹੋਣ ’ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਅਤੇ ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਨਾ ਲਈ ਜਾਵੇ।

ਸਿਹਤ ਵਿਭਾਗ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਵਿਭਾਗ ਵੱਲੋਂ ਲਗਾਤਾਰ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡੇਂਗੂ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਲਥ ਇੰਸਪੈਕਟਰ ਰਾਜੀਵ ਕੁਮਾਰ, ਮਪਹਵ ਮਨਦੀਪ ਸਿੰਘ, ਗੁਲਸ਼ਨ ਕੁਮਾਰ ਤੇ ਪਰਮਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ

ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ

ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ

ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ

PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ

PM ਮੋਦੀ ਦੇ ਜਨਮਦਿਨ ਮੌਕੇ ਖੰਨਾ 'ਚ ਲੱਗਿਆ ਮੁਫ਼ਤ ਮੈਡੀਕਲ ਅਤੇ ਬਲੱਡ ਚੈੱਕਅਪ ਕੈਂਪ

ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ

ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ

ਖੇਡਾਂ ਵਤਨ ਪੰਜਾਬ ਦੀਆਂ 2026-27 ' ਸੀਜਨ-4 ਬਲਾਕ ਪੱਧਰੀ ਖੇਡਾਂ ਦੇ ਤਹਿਤ ਆਰ.ਕੇ.ਆਰੀਆ ਕਾਲਜ ਵਿਖੇ ਕਰਵਾਏ ਗਏ ਕ੍ਰਿਕਟ ਮੁਕਾਬਲੇ ।

ਖੇਡਾਂ ਵਤਨ ਪੰਜਾਬ ਦੀਆਂ 2026-27 ' ਸੀਜਨ-4 ਬਲਾਕ ਪੱਧਰੀ ਖੇਡਾਂ ਦੇ ਤਹਿਤ ਆਰ.ਕੇ.ਆਰੀਆ ਕਾਲਜ ਵਿਖੇ ਕਰਵਾਏ ਗਏ ਕ੍ਰਿਕਟ ਮੁਕਾਬਲੇ ।

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਪੀ.ਸੀ.ਓ.ਡੀ., ਪੀ.ਸੀ.ਓ.ਐਸ., ਟੀ.ਬੀ. ਅਤੇ ਤੰਬਾਕੂ ਦੀ ਦੁਰਵਰਤੋਂ ਸਬੰਧੀ ਐਕਸਟੈਂਸ਼ਨ ਲੈਕਚਰ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਪੀ.ਸੀ.ਓ.ਡੀ., ਪੀ.ਸੀ.ਓ.ਐਸ., ਟੀ.ਬੀ. ਅਤੇ ਤੰਬਾਕੂ ਦੀ ਦੁਰਵਰਤੋਂ ਸਬੰਧੀ ਐਕਸਟੈਂਸ਼ਨ ਲੈਕਚਰ

ਪਰਮਿੰਦਰ ਸਿੰਘ ਗੋਲਡੀ ਵੱਲੋਂ ਵਾਰਡ ਨੰਬਰ 13, 14 ਅਤੇ ਰਾਮ ਬਾਗ ਰੋਡ ’ਤੇ ਕਰੀਬ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਪਰਮਿੰਦਰ ਸਿੰਘ ਗੋਲਡੀ ਵੱਲੋਂ ਵਾਰਡ ਨੰਬਰ 13, 14 ਅਤੇ ਰਾਮ ਬਾਗ ਰੋਡ ’ਤੇ ਕਰੀਬ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਯੂ.ਪੀ.ਆਈ. (UPI) ਡਿਜੀਟਲ ਭੁਗਤਾਨ ਸੰਬੰਧੀ ਚਾਰਜ ਅਤੇ ਵਾਧੂ ਵਿੱਤੀ ਬੋਝ ਦੇ ਖਿਲਾਫ ਰਿਟੇਲ ਕਰਿਆਨਾ ਵਪਾਰੀਆਂ ਦਾ ਸਖ਼ਤ ਵਿਰੋਧ

ਯੂ.ਪੀ.ਆਈ. (UPI) ਡਿਜੀਟਲ ਭੁਗਤਾਨ ਸੰਬੰਧੀ ਚਾਰਜ ਅਤੇ ਵਾਧੂ ਵਿੱਤੀ ਬੋਝ ਦੇ ਖਿਲਾਫ ਰਿਟੇਲ ਕਰਿਆਨਾ ਵਪਾਰੀਆਂ ਦਾ ਸਖ਼ਤ ਵਿਰੋਧ

ਸ਼ਿਵ ਸ਼ਕਤੀ ਕਲੱਬ ਖਰੜ ਵੱਲੋਂ 34ਵੇਂ ਭਗਵਤੀ ਜਾਗਰਣ ਦਾ ਪੋਸਟਰ ਹਰਸਿਮਰਨ ਸਿੰਘ ਬਾਬਾ ਸੰਧੂ ਵੱਲੋਂ ਕੀਤਾ ਰਿਲੀਜ਼ ।

ਸ਼ਿਵ ਸ਼ਕਤੀ ਕਲੱਬ ਖਰੜ ਵੱਲੋਂ 34ਵੇਂ ਭਗਵਤੀ ਜਾਗਰਣ ਦਾ ਪੋਸਟਰ ਹਰਸਿਮਰਨ ਸਿੰਘ ਬਾਬਾ ਸੰਧੂ ਵੱਲੋਂ ਕੀਤਾ ਰਿਲੀਜ਼ ।