Monday, August 10, 2026
BREAKING
ਵੱਡੀ ਕਾਰਵਾਈ : ਲਹਿੰਦੇ ਪੰਜਾਬ ਨੇ 140,000 ਤੋਂ ਵੱਧ ਅਫਗਾਨ ਨਾਗਰਿਕ ਕਰ'ਤੇ ਡਿਪੋਰਟ ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ ਵਿਧਾਨ ਸਭਾ 'ਚ ਮਨਪ੍ਰੀਤ ਇਆਲੀ ਨੇ ਡਿਲਿਮਿਟੇਸ਼ਨ ਬਿੱਲ ਦਾ ਚੁੱਕਿਆ ਮੁੱਦਾ ਪੰਜਾਬ: 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ ਭਾਰਤੀਆਂ ਨੂੰ ਵੱਡਾ ਝਟਕਾ ! H-1B ਵੀਜ਼ਾ ਐਕਸਟੈਂਸ਼ਨ ਫੀਸ 'ਚ ਭਾਰੀ ਵਾਧਾ ਪੰਜਾਬ ਵਿਧਾਨ ਸਭਾ 'ਚ ਬਾਜਵਾ ਨੇ ਚੁੱਕਿਆ ਨੌਕਰੀਆਂ ਦਾ ਮੁੱਦਾ, ਸਿਹਤ ਮੰਤਰੀ ਨੇ ਦਿੱਤਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ ਚਰਚਾਵਾਂ ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ ਨਵਾਂ ਬੈਂਕਿੰਗ ਕਾਨੂੰਨ ਡਿਜੀਟਲ ਅਤੇ ਇਲੈਕਟ੍ਰਾਨਿਕ ਰਿਕਾਰਡਾਂ ਨੂੰ ਅਦਾਲਤ 'ਚ ਸਵੀਕਾਰਯੋਗ ਬਣਾਏਗਾ: ਵਿੱਤ ਮੰਤਰੀ ਸੀਤਾਰਮਨ CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

ਦੁਨੀਆਂ

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ ਵਿਰੁੱਧ ਨਹੀਂ : ਡਾਰ

10 ਅਗਸਤ, 2026 05:17 PM

ਲਾਹੌਰ : ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦਰਮਿਆਨ ਹੋਇਆ ਰੱਖਿਆ ਸਮਝੌਤਾ ਪੂਰੀ ਤਰ੍ਹਾਂ ਰੱਖਿਆਤਮਕ ਕਿਸਮ ਦਾ ਹੈ ਅਤੇ ਇਹ ਕਿਸੇ ਵੀ ਹੋਰ ਦੇਸ਼ ਦੇ ਵਿਰੁੱਧ ਨਹੀਂ ਹੈ। ਡਾਰ ਨੇ ਐਤਵਾਰ ਕਿਹਾ ਕਿ ਇਹ ਸਮਝੌਤਾ ਖੇਤਰ ਦੇ ਉਨ੍ਹਾਂ ਸਾਰੇ ਦੇਸ਼ਾਂ ਲਈ ਖੁੱਲ੍ਹਾ ਹੈ ਜੋ ਇਸ ਦੇ ਮੂਲ ਸਿਧਾਂਤਾਂ ਦੀ ਪਾਲਣਾ ਕਰਨ ਲਈ ਤਿਆਰ ਹਨ। ਮੱਕਾ ਸਾਂਝੇ ਰੱਖਿਆ ਸਮਝੌਤੇ 'ਤੇ ਸ਼ੁੱਕਰਵਾਰ ਨੂੰ ਮੱਕਾ ਦੇ ਅਲ-ਸਫਾ ਪੈਲੇਸ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਹਸਤਾਖਰ ਕੀਤੇ ਸਨ।

ਸਮਝੌਤੇ ਅਧੀਨ ਤਿੰਨਾਂ ਦੇਸ਼ਾਂ ’ਚੋਂ ਕਿਸੇ ’ਤੇ ਵੀ ਹਥਿਆਰਬੰਦ ਹਮਲਾ ਤਿੰਨਾਂ 'ਤੇ ਹਮਲਾ ਮੰਨਿਆ ਜਾਵੇਗਾ। ਡਾਰ, ਜੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਹਨ, ਨੇ ‘ਐਕਸ’ ’ਤੇ ਇਕ ਪੋਸਟ ’ਚ ਰੱਖਿਆ ਸਮਝੌਤੇ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਤਿੰਨਾਂ ਦੇਸ਼ਾਂ ਦੀ ਲੀਡਰਸ਼ਿਪ ਤੇ ਲੋਕਾਂ ਦਰਮਿਅਾਨ ਭਾਈਚਾਰਕ ਸਬੰਧਾਂ ਦੀ ਡੂੰਘਾਈ ਨੂੰ ਦਰਸਾਉਂਦਾ ਹੈ। ਇਹ ਸਮਝੌਤਾ ਸਾਲਾਂ ਦੀ ਗੱਲਬਾਤ ਤੇ ਤਾਲਮੇਲ ਦਾ ਨਤੀਜਾ ਹੈ । ਇਸ ਦਾ ਮੰਤਵ ਵੱਖ-ਵੱਖ ਸ਼ਾਂਤੀ ਅਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨਾ ਤੇ ਖੇਤਰੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨਾ ਹੈ।ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਤਿੰਨਾਂ ਦੇਸ਼ਾਂ ਜਾਂ ਹੋਰ ਦੇਸ਼ਾਂ ਜਾਂ ਸੰਗਠਨਾਂ ਵਿਚਕਾਰ ਕਿਸੇ ਵੀ ਮੌਜੂਦਾ ਦੁਵੱਲੇ ਜਾਂ ਬਹੁਪੱਖੀ ਸਮਝੌਤਿਆਂ ਦੀ ਥਾਂ ਨਹੀਂ ਲੈਂਦਾ ਜਾਂ ਬਦਲਦਾ ਨਹੀਂ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਵੱਡੀ ਕਾਰਵਾਈ : ਲਹਿੰਦੇ ਪੰਜਾਬ ਨੇ 140,000 ਤੋਂ ਵੱਧ ਅਫਗਾਨ ਨਾਗਰਿਕ ਕਰ'ਤੇ ਡਿਪੋਰਟ

ਵੱਡੀ ਕਾਰਵਾਈ : ਲਹਿੰਦੇ ਪੰਜਾਬ ਨੇ 140,000 ਤੋਂ ਵੱਧ ਅਫਗਾਨ ਨਾਗਰਿਕ ਕਰ'ਤੇ ਡਿਪੋਰਟ

ਭਾਰਤੀਆਂ ਨੂੰ ਵੱਡਾ ਝਟਕਾ !  H-1B ਵੀਜ਼ਾ ਐਕਸਟੈਂਸ਼ਨ ਫੀਸ 'ਚ ਭਾਰੀ ਵਾਧਾ

ਭਾਰਤੀਆਂ ਨੂੰ ਵੱਡਾ ਝਟਕਾ ! H-1B ਵੀਜ਼ਾ ਐਕਸਟੈਂਸ਼ਨ ਫੀਸ 'ਚ ਭਾਰੀ ਵਾਧਾ

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ ਕਰ'ਤਾ ਵੱਡਾ ਐਲਾਨ

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ ਕਰ'ਤਾ ਵੱਡਾ ਐਲਾਨ

ਕਿਵੇਂ ਹੈ ਇਰਾਨੀ ਸੁਪਰੀਮ ਲੀਡਰ ਦੀ ਸਿਹਤ ? ਨਵੀਂ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ

ਕਿਵੇਂ ਹੈ ਇਰਾਨੀ ਸੁਪਰੀਮ ਲੀਡਰ ਦੀ ਸਿਹਤ ? ਨਵੀਂ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ

ਹੋਰਮੁਜ਼ 'ਚ ਬਣਾਏ ਜਾਣਗੇ ਨਵੇਂ ਰਾਹ ! ਅੰਤਿਮ ਪੜਾਅ 'ਚ ਪਹੁੰਚੀ ਓਮਾਨ-ਇਰਾਨ ਦੀ ਗੱਲਬਾਤ

ਹੋਰਮੁਜ਼ 'ਚ ਬਣਾਏ ਜਾਣਗੇ ਨਵੇਂ ਰਾਹ ! ਅੰਤਿਮ ਪੜਾਅ 'ਚ ਪਹੁੰਚੀ ਓਮਾਨ-ਇਰਾਨ ਦੀ ਗੱਲਬਾਤ

ਚੀਨ 'ਚ ‘ਟਾਈਫੂਨ ਡੌਲਫਿਨ’ ਦਾ ਕਹਿਰ! ਸ਼ੰਘਾਈ 'ਚ 1,300 ਤੋਂ ਵੱਧ ਉਡਾਣਾਂ ਰੱਦ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

ਚੀਨ 'ਚ ‘ਟਾਈਫੂਨ ਡੌਲਫਿਨ’ ਦਾ ਕਹਿਰ! ਸ਼ੰਘਾਈ 'ਚ 1,300 ਤੋਂ ਵੱਧ ਉਡਾਣਾਂ ਰੱਦ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

ਈਰਾਨ ਨਾਲ ਸਮਝੌਤਾ ਜਾਂ ਜੰਗ! ਟਰੰਪ ਦਾ ਵੱਡਾ ਬਿਆਨ ਆਇਆ ਸਾਹਮਣੇ

ਈਰਾਨ ਨਾਲ ਸਮਝੌਤਾ ਜਾਂ ਜੰਗ! ਟਰੰਪ ਦਾ ਵੱਡਾ ਬਿਆਨ ਆਇਆ ਸਾਹਮਣੇ

''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ

''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ