Friday, October 16, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਰਾਸ਼ਟਰੀ

ਨਕਸਲਵਾਦ ਦਾ ਅੰਤ ਉਸ ਦੇ ਕਾਰਨ ਦਹਾਕਿਆਂ ਤੱਕ ਝੱਲੀ ਗਈ ਪੀੜ ਨੂੰ ਮਿਟਾ ਨਹੀਂ ਸਕਦਾ : ਸ਼ਾਹ

16 ਅਕਤੂਬਰ, 2026 07:17 PM

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਛੱਤੀਸਗੜ੍ਹ ’ਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਸਰਕਾਰ ਵੱਲੋਂ ਬਸਤਰ ਦੇ ਮੁੜ-ਨਿਰਮਾਣ ਅਤੇ ਖੱਬੇਪੱਖੀ ਅੱਤਵਾਦ ਦੇ ਪੀੜਤਾਂ ਦੇ ਮੁੜ-ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਨਕਸਲਵਾਦ ਨੂੰ ਖਤਮ ਕਰਨਾ ਹੀ ਕਾਫੀ ਨਹੀਂ ਹੈ, ਸਗੋਂ 5 ਦਹਾਕਿਆਂ ’ਚ ਇਸ ਦੇ ਕਾਰਨ ਲੋਕਾਂ ਨੂੰ ਜੋ ਪੀੜ ਝੱਲਣੀ ਪਈ ਹੈ, ਉਸ ਨੂੰ ਦੂਰ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਦਾ ਸਭ ਤੋਂ ਵੱਧ ਅਸਰ ਖੇਤਰ ਦੇ ਗਰੀਬ ਆਦਿਵਾਸੀ ਭਾਈਚਾਰਿਆਂ ’ਤੇ ਪਿਆ ਹੈ।

ਸ਼ਾਹ ਨੇ ਛੱਤੀਸਗੜ੍ਹ ’ਚ ਨਕਸਲਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਡਿਜੀਟਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਕਿਹਾ ਕਿ 5 ਤੋਂ 7 ਅਕਤੂਬਰ ਤੱਕ ਜਗਦਲਪੁਰ ’ਚ ਆਯੋਜਿਤ ਦਿਵਿਆਂਗ ਸਹਾਇਤਾ ਪ੍ਰੋਗਰਾਮ ਤੋਂ 3,600 ਤੋਂ ਵੱਧ ਲੋਕਾਂ ਨੂੰ ਲਾਭ ਹੋਇਆ, ਜਿਨ੍ਹਾਂ ’ਚ ਇਕੱਲੇ ਬਸਤਰ ਦੇ ਲੱਗਭਗ 1,570 ਲੋਕ ਸ਼ਾਮਲ ਹਨ। ਇਸ ਪਹਿਲ ਹੇਠ ਨਕਸਲਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਬਣਾਵਟੀ ਅੰਗ, ਵ੍ਹੀਲਚੇਅਰ, ਤਿਪਹੀਆ ਸਾਈਕਲ, ਸੁਣਨ ’ਚ ਮਦਦ ਕਰਨ ਵਾਲੇ ਉਪਕਰਣ ਅਤੇ ਲਾਠੀਆਂ ਸਮੇਤ ਹੋਰ ਸਹਾਇਕ ਉਪਕਰਣ ਉਪਲਬਧ ਕਰਵਾਏ ਜਾ ਰਹੇ ਹਨ।

ਸ਼ਾਹ ਨੇ ਕਿਹਾ, ‘‘ਨਕਸਲਵਾਦ ਦਾ ਅੰਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਨ੍ਹਾਂ 5 ਦਹਾਕਿਆਂ ਦੀ ਪੀੜ ਨੂੰ ਮਿਟਾ ਸਕਦੇ ਹਾਂ।’’ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪੀੜਤਾਂ ਦੀ ਜ਼ਿੰਦਗੀ ਅਤੇ ਸਨਮਾਨ ਦੁਬਾਰਾ ਬਹਾਲ ਕਰਨ ’ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਨ੍ਹਾਂ ਯਤਨਾਂ ’ਚ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ

'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ

ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ

ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ

ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਧਰਮ ਬਦਲਣ ’ਤੇ ਨਹੀਂ ਲੈ ਸਕਦੇ ਰਾਖਵੇਂਕਰਨ ਦਾ ਲਾਭ : ਸੁਪਰੀਮ ਕੋਰਟ

ਧਰਮ ਬਦਲਣ ’ਤੇ ਨਹੀਂ ਲੈ ਸਕਦੇ ਰਾਖਵੇਂਕਰਨ ਦਾ ਲਾਭ : ਸੁਪਰੀਮ ਕੋਰਟ

ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ

ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਤੈਅ, ਤਰੀਕਾਂ ਦਾ ਹੋ ਗਿਆ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਤੈਅ, ਤਰੀਕਾਂ ਦਾ ਹੋ ਗਿਆ ਐਲਾਨ

BRICS ਸੰਸਦੀ ਮੰਚ ਦਾ ਉਦਘਾਟਨ ਕਰਨਗੇ PM ਮੋਦੀ ! 3 ਦਿਨ ਤੱਕ ਚੱਲੇਗਾ ਪ੍ਰੋਗਰਾਮ

BRICS ਸੰਸਦੀ ਮੰਚ ਦਾ ਉਦਘਾਟਨ ਕਰਨਗੇ PM ਮੋਦੀ ! 3 ਦਿਨ ਤੱਕ ਚੱਲੇਗਾ ਪ੍ਰੋਗਰਾਮ

ਭਲਕੇ CJP ਦੇ 'ਲਹਿਰਾ ਦੋ ਤਿਰੰਗਾ' ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ 'ਚ ਸੁਰੱਖਿਆ ਵਿਵਸਥਾ ਸਖ਼ਤ

ਭਲਕੇ CJP ਦੇ 'ਲਹਿਰਾ ਦੋ ਤਿਰੰਗਾ' ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ 'ਚ ਸੁਰੱਖਿਆ ਵਿਵਸਥਾ ਸਖ਼ਤ

ਦਿੱਲੀ ਉਦਯੋਗਿਕ ਨੀਤੀ ਨੂੰ ਰੇਖਾ ਕੈਬਨਿਟ ਦੀ ਪ੍ਰਵਾਨਗੀ, ‘ਉਧਮਸ਼੍ਰੀ’ ਯੋਜਨਾ ’ਤੇ ਖ਼ਰਚ ਹੋਣਗੇ 1000 ਕਰੋੜ

ਦਿੱਲੀ ਉਦਯੋਗਿਕ ਨੀਤੀ ਨੂੰ ਰੇਖਾ ਕੈਬਨਿਟ ਦੀ ਪ੍ਰਵਾਨਗੀ, ‘ਉਧਮਸ਼੍ਰੀ’ ਯੋਜਨਾ ’ਤੇ ਖ਼ਰਚ ਹੋਣਗੇ 1000 ਕਰੋੜ

SC ਤੱਕ ਮਾਰਚ 'ਤੇ ਰਾਹੁਲ ਗਾਂਧੀ ਨੂੰ ਨੋਟਿਸ, CJI ਬੋਲੇ- ਨਿਆਪਾਲਿਕਾ ਨੂੰ ਕੋਈ ਧਮਕਾ ਨਹੀਂ ਸਕਦਾ'

SC ਤੱਕ ਮਾਰਚ 'ਤੇ ਰਾਹੁਲ ਗਾਂਧੀ ਨੂੰ ਨੋਟਿਸ, CJI ਬੋਲੇ- ਨਿਆਪਾਲਿਕਾ ਨੂੰ ਕੋਈ ਧਮਕਾ ਨਹੀਂ ਸਕਦਾ'