ਸੁਨੇ ਲੂਸ (76) ਤੇ ਨੋਂਡੁਸਿਮੋ ਸ਼ੰਘਾਸੇ (55) ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਦੂਜੇ ਵਨ ਡੇ ’ਚ ਵੈਸਟਇੰਡੀਜ਼ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰ ਕਰ ਲਈ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ 9 ਵਿਕਟਾਂ ’ਤੇ 309 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਵੈਸਟਇੰਡੀਜ਼ ਦੀ ਟੀਮ ਨਿਰਧਾਰਿਤ 50 ਓਵਰਾਂ ਵਿਚ 269 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਲਈ ਹੇਲੀ ਮੈਥਿਊਜ਼ (56) ਤੇ ਸ਼ਿਮਾਨੀ ਕੈਂਪਬੇਲ (53) ਨੇ ਸ਼ਾਨਦਾਰ ਅਰਧ ਸੈਂਂਕੜੇ ਜੜੇ, ਪਰ ਟੀਮ ਮੁਕਾਬਲਾ ਜਿੱਤਣ 'ਚ ਕਾਮਯਾਬ ਨਹੀਂਂ ਹੋ ਸਕੀ।