Thursday, September 24, 2026
BREAKING
ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦੌਰਾਨ 62 ਨਵੇਂ ਵੋਟਰ ਰਜਿਸਟਰਡ ਖਰੜ ਸਿਵਲ ਹਸਪਤਾਲ ’ਚ ਸਿਹਤ ਕਾਰਡ ਵੰਡ ਸਮਾਗਮ, ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਨੇ ਕੀਤੀ ਸ਼ਿਰਕਤ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਮਗਰ, ਸਵਾੜਾ ਤੇ ਝੰਜੇੜੀ ਵਿਖੇ ਦਿਖਾਈ ਗਈ ਪੰਜਾਬ ਸੀਨੀਅਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਅਭਿਜੀਤ ਸਿੰਘ ਨੇ ਜਿੱਤਿਆ ਕਾਂਸੀ ਤਮਗਾ ਨਵੋਦਿਆ, ਚ ਦਾਖਲਾ ਮਿਲਣ ਤੇ ਅਗਰਵਾਲ ਸਭਾ ਮਹਿਲਾਂ ਵੱਲੋਂ ਵਿਦਿਆਰਥਣ ਸਨਮਾਨਿਤ  2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ ਧਾਰਾ 144 ਹੋਈ ਲਾਗੂ ! ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ ਫਿਰੋਜ਼ਪੁਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਹਾਈ ਅਲਰਟ 'ਤੇ ਪੁਲਸ ਵੱਡੀ ਖ਼ਬਰ : ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾ*ਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ

ਦੁਨੀਆਂ

'ਦੁਸ਼ਮਣ ਨਹੀਂ, ਸਾਥੀ ਬਣ ਕੇ ਕਰੋ ਕੰਮ..!', ਅਮਰੀਕਾ ਪਹੁੰਚੇ ਚੀਨੀ ਰਾਸ਼ਟਰਪਤੀ ਨੇ ਦਿੱਤਾ ਵੱਡਾ ਬਿਆਨ

24 ਸਤੰਬਰ, 2026 05:20 PM

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕਰੀਬ 10 ਸਾਲਾਂ 'ਚ ਪਹਿਲੀ ਵਾਰ ਅਮਰੀਕਾ ਦੌਰੇ 'ਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਅਤੇ ਚੀਨ ਦੇ ਸਬੰਧਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ- ਚੀਨ ਅਤੇ ਅਮਰੀਕਾ ਨੂੰ ਇੱਕ-ਦੂਜੇ ਦੇ ਵਿਰੋਧੀ ਨਹੀਂ, ਸਗੋਂ ਭਾਈਵਾਲ ਬਣ ਕੇ ਕੰਮ ਕਰਨਾ ਚਾਹੀਦਾ ਹੈ।

ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਸਬੰਧ ਸਿਰਫ਼ ਦੋਵਾਂ ਦੇਸ਼ਾਂ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸ਼ਾਂਤੀ, ਸਥਿਰਤਾ ਅਤੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਅਨੁਸਾਰ ਦੋਵਾਂ ਦੇਸ਼ਾਂ ਨੂੰ ਆਪਸੀ ਸਤਿਕਾਰ, ਸ਼ਾਂਤੀ ਤੇ ਦੋਵਾਂ ਧਿਰਾਂ ਦੇ ਲਾਭ ਦੇ ਸਿਧਾਂਤਾਂ 'ਤੇ ਚੱਲਣਾ ਚਾਹੀਦਾ ਹੈ।

ਪਿਛਲੇ ਕੁਝ ਸਮੇਂ ਤੋਂ ਵਪਾਰ, ਤਕਨਾਲੋਜੀ ਅਤੇ ਰਣਨੀਤਕ ਮੁੱਦਿਆਂ 'ਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਭਾਰੀ ਤਣਾਅ ਦੌਰਾਨ ਸ਼ੀ ਜਿਨਪਿੰਗ ਦੇ ਇਸ ਬਿਆਨ ਨੂੰ ਕੂਟਨੀਤਕ ਪੱਧਰ 'ਤੇ ਨਰਮੀ ਅਤੇ ਸਬੰਧਾਂ ਨੂੰ ਸੁਧਾਰਨ ਦੀ ਵੱਡੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੁਨੀਆ ਇੰਨੀ ਵੱਡੀ ਹੈ ਕਿ ਦੋਵੇਂ ਦੇਸ਼ ਇਕੱਠੇ ਤਰੱਕੀ ਕਰ ਸਕਦੇ ਹਨ ਅਤੇ ਇੱਕ-ਦੂਜੇ ਦੀ ਸਫ਼ਲਤਾ ਦੋਵਾਂ ਲਈ ਇੱਕ ਮੌਕਾ ਹੈ, ਨਾ ਕਿ ਖ਼ਤਰਾ। ਸ਼ੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗਲੋਬਲ ਪੱਧਰ 'ਤੇ ਕਈ ਜੰਗਾਂ ਛਿੜੀਆਂ ਹੋਈਆਂ ਹਨ, ਜਿਸ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਹੇਠਾਂ ਡਿੱਗਦੀ ਜਾ ਰਹੀ ਹੈ। ਇਸ ਮਸਲੇ ਨਾਲ ਨਜਿੱਠਣ ਲਈ ਪੂਰੀ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਦੁਨੀਆ 'ਚ ਸ਼ਾਂਤੀ ਸਥਾਪਤ ਕੀਤੀ ਜਾ ਸਕੇ ਤੇ ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ।

Have something to say? Post your comment

ਅਤੇ ਦੁਨੀਆਂ ਖਬਰਾਂ

ਧਾਰਾ 144 ਹੋਈ ਲਾਗੂ ! ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ

ਧਾਰਾ 144 ਹੋਈ ਲਾਗੂ ! ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ ਪੁਸ਼ਟੀ

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ ਪੁਸ਼ਟੀ

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ ਨਾਲ ਕਰ'ਤਾ ਹਮਲਾ

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ ਨਾਲ ਕਰ'ਤਾ ਹਮਲਾ

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

ਯਮਨ ਦੇ ਬੰਦਰਗਾਹ ਸ਼ਹਿਰ ਮੋਖਾ 'ਤੇ ਸਾਊਦੀ ਹਵਾਈ ਹਮਲੇ, ਮਾਰੇ ਗਏ ਛੇ ਲੋਕ

ਯਮਨ ਦੇ ਬੰਦਰਗਾਹ ਸ਼ਹਿਰ ਮੋਖਾ 'ਤੇ ਸਾਊਦੀ ਹਵਾਈ ਹਮਲੇ, ਮਾਰੇ ਗਏ ਛੇ ਲੋਕ

ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ ਰੂਸ 'ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ

ਦਾਗ 'ਤੇ 1,600 ਤੋਂ ਵਧੇਰੇ ਡਰੋਨ ! ਵੋਟਿੰਗ ਦੌਰਾਨ ਰੂਸ 'ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ

ਉੱਤਰੀ ਕੋਰੀਆ ਨੇ ਦਾਗ਼'ਤੀ ਮਿਜ਼ਾਈਲ ! ਦੱਖਣੀ ਕੋਰੀਆ ਤੇ ਜਾਪਾਨ 'ਚ ਮਚੀ ਤੜਥੱਲੀ

ਉੱਤਰੀ ਕੋਰੀਆ ਨੇ ਦਾਗ਼'ਤੀ ਮਿਜ਼ਾਈਲ ! ਦੱਖਣੀ ਕੋਰੀਆ ਤੇ ਜਾਪਾਨ 'ਚ ਮਚੀ ਤੜਥੱਲੀ

ਈਰਾਨੀ ਲੋਕ ਜੰਗ ਅਤੇ ਦਮਨ ਦੀ ਕਰ ਰਹੇ ਕੀਮਤ ਅਦਾ'

ਈਰਾਨੀ ਲੋਕ ਜੰਗ ਅਤੇ ਦਮਨ ਦੀ ਕਰ ਰਹੇ ਕੀਮਤ ਅਦਾ'

ਗਾਜ਼ਾ 'ਚ ਲਗਭਗ 3 ਸਾਲ ਬਾਅਦ ਸਕੂਲ ਪੜ੍ਹਨ ਪਹੁੰਚੇ ਜਵਾਕ

ਗਾਜ਼ਾ 'ਚ ਲਗਭਗ 3 ਸਾਲ ਬਾਅਦ ਸਕੂਲ ਪੜ੍ਹਨ ਪਹੁੰਚੇ ਜਵਾਕ