Tuesday, July 21, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਮਨੋਰੰਜਨ

ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- 'ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ'

20 ਜੁਲਾਈ, 2026 06:21 PM

ਅਦਾਕਾਰਾ ਦੀਆ ਮਿਰਜ਼ਾ ਨੇ ਭੁੱਖ ਹੜਤਾਲ ਕਰ ਰਹੇ ਸਮਾਜਿਕ ਵਰਕਰ ਸੋਨਮ ਵਾਂਗਚੁਕ ਨੂੰ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਕਿ ਉਹ 'ਸਿੱਖਿਆ ਪ੍ਰਣਾਲੀ 'ਚ ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਧਾਰਾਂ ਦੀ ਮੰਗ ਨਾਲ ਖੜ੍ਹੀ ਹੈ।'' ਵਾਂਗਚੁਕ ਨੂੰ ਸ਼ਨੀਵਾਰ ਸਵੇਰੇ ਜੰਤਰ-ਮੰਤਰ ਤੋਂ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਵਾਂਗਚੁਕ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਤੋਂ ਬਾਅਦ ਜੰਤਰ-ਮੰਤਰ ਵਿਖੇ ਭੁੱਖ ਹੜਤਾਲ 'ਤੇ ਸੀ, ਜੋ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਅੰਡਰਗ੍ਰੈਜੂਏਟ (ਨੀਟ-ਯੂਜੀ) 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।

ਅਦਾਕਾਰਾ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਕਲਿਆਣ ਲਈ ਵਾਂਗਚੁਕ ਦਾ ਸਮਰਥਨ ਕਰਦੀ ਹੈ। ਉਸ ਨੇ ਪੋਸਟ 'ਚ ਲਿਖਿਆ,"ਮੈਂ ਇਸ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ। ਮੈਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਸਮਰਥਨ ਕਰਦੀ ਹਾਂ। ਮੈਂ ਸਿੱਖਿਆ ਪ੍ਰਣਾਲੀ 'ਚ ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਧਾਰਾਂ ਦੀ ਮੰਗ ਦਾ ਸਮਰਥਨ ਕਰਦੀ ਹਾਂ। ਮੈਂ ਸੋਨਮ ਵਾਂਗਚੁਕ, ਨੇਹਾ (ਬੋਰਾ), ਅਮੀਨ (ਅਮਿਤੋਜ) ਅਤੇ ਮਨੀਸ਼ (ਕੁਮਾਰ) ਦੇ ਨਾਲ ਖੜ੍ਹੀ ਹਾਂ।''

ਨੇਹਾ, ਅਮੀਨ ਅਤੇ ਮਨੀਸ਼ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਮੈਂਬਰ ਹਨ। ਅਦਾਕਾਰਾ ਸੋਨਾਕਸ਼ੀ ਸਿਨਹਾ, ਗਾਇਕ ਵਿਸ਼ਾਲ ਦਦਲਾਨੀ ਅਤੇ ਅਦਾਕਾਰਾ ਪਾਰਵਤੀ ਥਿਰੂਵੋਥੂ ਨੇ ਵੀ ਸਮਾਜਿਕ ਵਰਕਰ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ ਉਸ ਨੂੰ ਹਸਪਤਾਲ ਲਿਜਾਏ ਜਾਣ 'ਤੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਵਾਂਗਚੁਕ ਦੇ ਸਮਰਥਨ 'ਚ ਸਾਹਮਣੇ ਆਉਣ ਵਾਲੀਆਂ ਹੋਰ ਮਸ਼ਹੂਰ ਹਸਤੀਆਂ 'ਚ ਰਿਤਿਕ ਰੋਸ਼ਨ, ਜ਼ੀਨਤ ਅਮਾਨ, ਅਨੁਰਾਗ ਕਸ਼ਯਪ, ਸੋਨੀ ਰਾਜ਼ਦਾਨ ਅਤੇ ਅਭੈ ਦਿਓਲ ਸ਼ਾਮਲ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਪ੍ਰਸਿੱਧ ਰੈਪ ਰਿਐਲਿਟੀ ਸ਼ੋਅ Hustle ਸੀਜ਼ਨ 5 'ਚ ਰੈਪ ਸੁਪਰੀਮੋ ਵਜੋਂ ਹੋਈ ਬਾਦਸ਼ਾਹ ਦੀ ਵਾਪਸੀ

ਪ੍ਰਸਿੱਧ ਰੈਪ ਰਿਐਲਿਟੀ ਸ਼ੋਅ Hustle ਸੀਜ਼ਨ 5 'ਚ ਰੈਪ ਸੁਪਰੀਮੋ ਵਜੋਂ ਹੋਈ ਬਾਦਸ਼ਾਹ ਦੀ ਵਾਪਸੀ

ਦਿੱਲੀ 'ਚ ਕਾਕਰੋਚਾਂ 'ਤੇ ਲਾਠੀਚਾਰਜ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ-ਰੱਬ ਸਭ ਦੇਖ ਰਿਹਾ

ਦਿੱਲੀ 'ਚ ਕਾਕਰੋਚਾਂ 'ਤੇ ਲਾਠੀਚਾਰਜ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ-ਰੱਬ ਸਭ ਦੇਖ ਰਿਹਾ

ਲਾਕ ਅੱਪ ਸੀਜ਼ਨ 2 'ਚ ਅਰਜੁਨ ਕਪੂਰ ਦੀ ਹੋਸਟਿੰਗ ਦੀ ਦਰਸ਼ਕਾਂ ਨੇ ਕੀਤੀ ਪ੍ਰਸ਼ੰਸਾ

ਲਾਕ ਅੱਪ ਸੀਜ਼ਨ 2 'ਚ ਅਰਜੁਨ ਕਪੂਰ ਦੀ ਹੋਸਟਿੰਗ ਦੀ ਦਰਸ਼ਕਾਂ ਨੇ ਕੀਤੀ ਪ੍ਰਸ਼ੰਸਾ

ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ