Wednesday, February 25, 2026
BREAKING
ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ  ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਰਾਸ਼ਟਰੀ

ਦਿੱਲੀ 'ਚ ਨਹੀਂ ਹੋ ਸਕੀ ਇਕ ਬੂੰਦ ਵੀ ਬਾਰਿਸ਼ ! IIT ਨੇ ਦੱਸੀ ਅਸਲ ਵਜ੍ਹਾ

29 ਅਕਤੂਬਰ, 2025 06:20 PM

ਕਾਨਪੁਰ : ਦਿੱਲੀ 'ਚ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਲਈ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਕਾਨਪੁਰ ਵਲੋਂ ਅੱਜ ਯਾਨੀ ਬੁੱਧਵਾਰ ਨੂੰ ਪ੍ਰਸਤਾਵਿਤ ਨਕਲੀ ਮੀਂਹ (ਕਲਾਊਡ ਸੀਡਿੰਗ) ਦੀ ਪ੍ਰਕਿਰਿਆ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਆਈਆਈਟੀ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਅਨੁਸਾਰ ਕਲਾਊਡ-ਸੀਡਿੰਗ ਗਤੀਵਿਧੀ ਨੂੰ ਬੱਦਲਾਂ 'ਚ ਨੀਮ ਦੀ ਘਾਟ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰਕਿਰਿਆ ਸਹੀ ਵਾਯੂਮੰਡਲੀ ਸਥਿਤੀਆਂ 'ਤੇ ਬਹਤੁ ਜ਼ਿਆਦਾ ਨਿਰਭਰ ਹੈ। ਆਈਆਈਟੀ ਦੇ ਡਾਇਰੈਕਟਰ ਮਨਿੰਦਰ ਅਗਰਵਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਵੀ ਨਦੀ ਦਾ ਪੱਧਰ ਲਗਭਗ 15 ਤੋਂ 20 ਫੀਸਦੀ ਹੋਣ ਕਾਰਨ ਮੀਂਹ ਨਹੀਂ ਪੈ ਸਕਿਆ ਪਰ ਪ੍ਰੀਖਣ ਨਾਲ ਕੀਮਤੀ ਜਾਣਕਾਰੀ ਮਿਲੀ। ਦਿੱਲੀ ਭਰ 'ਚ ਸਥਾਪਤ ਨਿਗਰਾਨੀ ਕੇਂਦਰਾਂ ਨੇ ਕਣ ਪਦਾਰਥ ਅਤੇ ਨਮੀ ਦੇ ਪੱਧਰ 'ਚ ਅਸਲ ਸਮੇਂ 'ਚ ਹੋਣ ਵਾਲੀਆਂ ਤਬਦੀਲੀਆਂ ਨੂੰ ਦਰਜ ਕੀਤਾ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੀਐੱਮ2.5 ਅਤੇ ਪੀਐੱਮ10 ਦੀ ਦ੍ਰਿਸ਼ਤਾ 'ਚ 6 ਤੋਂ 10 ਫੀਸਦੀ ਦੀ ਮਾਪਣਯੋਗ ਕਮੀ ਆਈ ਹੈ, ਜੋ ਦਸਰਾਉਂਦਾ ਹੈ ਕਿ ਸੀਮਿਤ ਨਮੀ ਦੀ ਸਥਿਤੀ 'ਚ ਵੀ, ਕਲਾਊਡ ਸੀਡਿੰਗ ਹਵਾ ਗੁਣਵੱਤਾ 'ਚ ਸੁਧਾਰ ਲਿਆਉਣ 'ਚ ਯੋਗਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ,''ਇਹ ਨਿਰੀਖਣ ਭਵਿੱਖ ਦੇ ਕੰਮਾਂ ਲਈ ਸਾਡੀ ਯੋਜਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਉਨ੍ਹਾਂ ਸਥਿਤੀਆਂ ਦੀ ਬਿਹਤਰ ਪਛਾਣ ਕਰਨ 'ਚ ਮਦਦ ਕਰਦਨ ਹਨ, ਜਿੱਥੇ ਇਹ ਦਖ਼ਲਅੰਦਾਜੀ ਵੱਧ ਤੋਂ ਵੱਧ ਲਾਭ ਪ੍ਰਦਾਨ ਕਰ ਸਕਦਾ ਹੈ। ਇਸ ਤਰ੍ਹਾਂ ਦੇ ਅਨੁਭਵ ਭਵਿੱਖ 'ਚ ਹੋਰ ਵੱਧ ਪ੍ਰਭਾਵੀ ਲਾਗੂਕਰਨ ਦੀ ਨੀਂਹ ਰੱਖਦੇ ਹਨ।'' ਸ਼੍ਰੀ ਅਗਰਵਾਲ ਨੇ ਕਲਾਊਡ ਸੀਡਿੰਗ ਦੇ ਖਰੀਚੀਲੇ ਹੋਣ ਦੀ ਚਰਚਾ 'ਤੇ ਕਿਹਾ ਕਿ ਮੰਗਲਵਾਰ ਨੂੰ ਕੀਤੀ ਗਈ ਸੀਡਿੰਗ ਲਈ ਜਹਾਜ਼ ਨੇ ਕਾਨਪੁਰ ਤੋਂ ਦਿੱਲੀ ਲਈ ਉਡਾਣ ਭਰੀ, ਜਿਸ ਨਾਲ ਫਿਊਲ ਦੀ ਕੀਮਤ 'ਚ ਵਾਧਾ ਹੋਇਆ ਪਰ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ 'ਚ ਜਹਾਜ਼ ਦਿੱਲੀ ਤੋਂ ਹੀ ਉਡਾਣ ਭਰੇ।

ਉਨ੍ਹਾਂ ਕਿਹਾ,''ਮੰਗਲਵਾਰ ਨੂੰ ਅਸੀਂ ਦਿੱਲੀ ਦੇ ਕਰੀਬ 300 ਵਰਗ ਕਿਲੋਮੀਟਰ ਦੇ ਖੇਤਰ 'ਚ ਸੀਡਿੰਗ ਦੀ ਪ੍ਰਕਿਰਿਆ ਕੀਤੀ, ਜਿਸ 'ਚ ਕਰੀਬ 60 ਲੱਖ ਰੁਪਏ ਦਾ ਖਰਚ ਆਇਆ। ਯਾਨੀ ਪ੍ਰਤੀ ਵਰਗ ਕਿਲੋਮੀਟਰ ਕਰੀਬ 20 ਹਜ਼ਾਰ ਰੁਪਏ। ਯਾਨੀ ਜੇਕਰ ਅਸੀਂ 1000 ਵਰਗ ਕਿਲੋਮੀਟਰ 'ਚ ਇਸ ਪ੍ਰਕਿਰਿਆ ਨੂੰ ਅਪਣਾਉਂਦੇ ਤਾਂ ਕਰੀਬ 25 ਕਰੋੜ ਰੁਪਏ ਦਾ ਖਰਚ ਆਏਗਾ, ਜੋ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਾਲੇ ਬਜਟ ਤੋਂ ਕਾਫ਼ੀ ਘੱਟ ਹੈ।'' ਉਨ੍ਹਾਂ ਸਵੀਕਾਰ ਕੀਤਾ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਇਹ ਕੋਈ ਸਥਾਈ ਹੱਲ ਨਹੀਂ ਹੈ। ਪ੍ਰਦੂਸ਼ਣ ਕਰਨ ਵਾਲੇ ਕਾਰਕਾਂ 'ਤੇ ਵਿਚਾਰ ਕੀਤਾ ਜਾਵੇ ਤਾਂ ਬਿਹਤਰ ਹੈ ਜਿਸ ਨਾਲ ਪ੍ਰਦੂਸ਼ਣ ਪੱਧਰ ਤੱਕ ਨਾ ਪਹੁੰਚ ਸਕੇ। ਇਹ ਪ੍ਰਯੋਗ ਉਸ ਸਮੇਂ ਪ੍ਰਭਾਵੀ ਹੋਵੇਗਾ, ਜਦੋਂ ਹਵਾ 'ਚ ਜ਼ਹਿਰੀਲੀ ਗੈਸਾਂ ਦਾ ਪੱਧਰ ਕਾਫ਼ੀ ਵਧੇ ਤਾਂ ਕਿ ਉਸ ਨੂੰ ਕੰਟਰੋਲ ਕੀਤਾ ਜਾ ਸਕੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਗ੍ਰੇਟਰ ਨੋਇਡਾ ਨਾ ਬਣ ਜਾਏ ਇੰਦੌਰ ! ਘਰਾਂ ਤੱਕ ਪੁੱਜਾ ਦੂਸ਼ਿਤ ਸਪਲਾਈ ਦਾ ਪਾਣੀ, ਭੜਕੇ ਲੋਕ

ਗ੍ਰੇਟਰ ਨੋਇਡਾ ਨਾ ਬਣ ਜਾਏ ਇੰਦੌਰ ! ਘਰਾਂ ਤੱਕ ਪੁੱਜਾ ਦੂਸ਼ਿਤ ਸਪਲਾਈ ਦਾ ਪਾਣੀ, ਭੜਕੇ ਲੋਕ

ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’

ਨਵੇਂ PMO ‘ਸੇਵਾ ਤੀਰਥ’ 'ਚ ਮੋਦੀ ਕੈਬਨਿਟ ਦੀ ਪਹਿਲੀ ਇਤਿਹਾਸਕ ਬੈਠਕ; ‘ਵਿਕਸਿਤ ਭਾਰਤ’ ਦਾ ਲਿਆ ‘ਸੇਵਾ ਸੰਕਲਪ’

ਏਅਰ ਐਂਬੂਲੈਂਸ ਹਾਦਸੇ ਦੀ ਜਾਂਚ ਤੇਜ਼: AAIB ਦੀ ਟੀਮ ਮੌਕੇ 'ਤੇ ਪਹੁੰਚੀ, 'ਬਲੈਕ ਬਾਕਸ' ਦੀ ਤਲਾਸ਼ ਜਾਰੀ

ਏਅਰ ਐਂਬੂਲੈਂਸ ਹਾਦਸੇ ਦੀ ਜਾਂਚ ਤੇਜ਼: AAIB ਦੀ ਟੀਮ ਮੌਕੇ 'ਤੇ ਪਹੁੰਚੀ, 'ਬਲੈਕ ਬਾਕਸ' ਦੀ ਤਲਾਸ਼ ਜਾਰੀ

PM ਮੋਦੀ ਦੇ ਇਜ਼ਰਾਈਲ ਦੌਰੇ 'ਤੇ ਕਾਂਗਰਸ ਨੇ ਚੁੱਕੇ ਸਵਾਲ; ਫਲਸਤੀਨ ਨੂੰ ਲੈ ਕੇ ਲਾਏ ਗੰਭੀਰ ਦੋਸ਼

PM ਮੋਦੀ ਦੇ ਇਜ਼ਰਾਈਲ ਦੌਰੇ 'ਤੇ ਕਾਂਗਰਸ ਨੇ ਚੁੱਕੇ ਸਵਾਲ; ਫਲਸਤੀਨ ਨੂੰ ਲੈ ਕੇ ਲਾਏ ਗੰਭੀਰ ਦੋਸ਼

ਚੋਣ ਕਮਿਸ਼ਨ ਦੀ ਦਿੱਲੀ 'ਚ ਵੱਡੀ ਬੈਠਕ: ਪੰਜਾਬ ਸਮੇਤ ਕਈ ਰਾਜਾਂ ਦੇ ਚੋਣ ਅਧਿਕਾਰੀ ਹੋਣਗੇ ਸ਼ਾਮਲ

ਚੋਣ ਕਮਿਸ਼ਨ ਦੀ ਦਿੱਲੀ 'ਚ ਵੱਡੀ ਬੈਠਕ: ਪੰਜਾਬ ਸਮੇਤ ਕਈ ਰਾਜਾਂ ਦੇ ਚੋਣ ਅਧਿਕਾਰੀ ਹੋਣਗੇ ਸ਼ਾਮਲ

ਮੋਦੀ ਕੈਬਨਿਟ ਦੀ ਅਹਿਮ ਬੈਠਕ ਖ਼ਤਮ, ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਲਈ ਕਰ'ਤੇ ਕਈ ਵੱਡੇ ਐਲਾਨ

ਮੋਦੀ ਕੈਬਨਿਟ ਦੀ ਅਹਿਮ ਬੈਠਕ ਖ਼ਤਮ, ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਲਈ ਕਰ'ਤੇ ਕਈ ਵੱਡੇ ਐਲਾਨ

"ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ

ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ