Tuesday, October 20, 2026
BREAKING
• ਵਿਜੀਲੈਂਸ ਬਿਊਰੋ ਵੱਲੋਂ ਇੱਕ ਲੱਖ ਰੁਪਏ  ਰਿਸ਼ਵਤ ਲੈਂਦਾ ਐਸ.ਐਚ.ਓ. ਰੰਗੇ ਹੱਥੀਂ ਕਾਬੂ • ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ ਝੋਟੇ ਦੇ ਪਿਤਾ ਦਾ ਵੱਡਾ ਬਿਆਨ • ਅਮਿਤ ਸ਼ਾਹ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਇਨਸਾਫ਼ ਦਾ ਦਿੱਤਾ ਭਰੋਸਾ • ਪਰਵਿੰਦਰ ਝੋਟਾ ਕਤਲ ਮਾਮਲੇ ਵਿਚ ਨਵਜੋਤ ਸਿੱਧੂ ਦਾ ਵੱਡਾ ਬਿਆਨ • ਗੁਰਦਾਸਪੁਰ 'ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ, CBI ਜਾਂਚ ਦਾ ਦਿੱਤਾ ਭਰੋਸਾ • ਪੰਜਾਬ 'ਚ ਭਲਕੇ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕਰ ਦਿੱਤਾ ਵੱਡਾ ਐਲਾਨ • ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ • "ਭੰਨਤੋੜ ਕਰਨ ਵਾਲਿਆਂ ਨੂੰ ਚੁਕਾਉਣੀ ਪਵੇਗੀ ਕੀਮਤ"; ਅਲਬਾਨੀਆ ਦੇ PM ਨੇ ਦੇ'ਤੀ ਚੇਤਾਵਨੀ • ਦੁਸਹਿਰੇ ਵਾਲੇ ਦਿਨ ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਦੋਵਾਂ ਪਾਸਿਓਂ ਚੱਲੀਆਂ ਗੋਲੀਆਂ • ਪੰਜਾਬ: 8,00,00,000 ਰੁਪਏ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ, ਮੁੰਢਲੀ ਜਾਂਚ 'ਚ ਹੋਇਆ ਵੱਡਾ ਖੁਲਾਸਾ

ਮਨੋਰੰਜਨ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

20 ਅਕਤੂਬਰ, 2026 06:21 PM

ਮੁੰਬਈ : ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਗਾਇਕ ਦਲੇਰ ਮਹਿੰਦੀ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਹਾਲ ਹੀ ਵਿੱਚ ਦਲੇਰ ਮਹਿੰਦੀ ਦੀ ਇਸ ਗੱਲੋਂ ਆਲੋਚਨਾ ਹੋ ਰਹੀ ਸੀ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਪਰਫਾਰਮ ਕੀਤਾ। ਕਪਿਲ ਨੇ ਦੱਸਿਆ ਕਿ ਦਲੇਰ ਮਹਿੰਦੀ ਦੀ ਇੱਕ ਗੰਭੀਰ ਸਰਜਰੀ ਹੋਈ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ। 'ਦਿ ਗ੍ਰੇਟ ਕਪਿਲ ਸ਼ਰਮਾ ਸ਼ੋਅ' ਦੇ ਮੇਜ਼ਬਾਨ ਨੇ ਕਿਹਾ ਕਿ ਕਿਉਂਕਿ ਅਕਸਰ ਸਾਨੂੰ ਪਤਾ ਨਹੀਂ ਹੁੰਦਾ ਕਿ ਕੋਈ ਵਿਅਕਤੀ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ, ਇਸ ਲਈ ਸਾਨੂੰ ਇੱਕ-ਦੂਜੇ ਪ੍ਰਤੀ ਥੋੜ੍ਹਾ ਹੋਰ ਦਿਆਲੂ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ 'ਸਟੋਰੀ' ਵਿੱਚ ਲਿਖਿਆ, 'ਦਲੇਰ ਮਹਿੰਦੀ ਪਾਜੀ ਦੀ ਇੱਕ ਗੰਭੀਰ ਸਰਜਰੀ ਹੋਈ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ। ਸਾਨੂੰ ਬਸ ਇੱਕ-ਦੂਜੇ ਪ੍ਰਤੀ ਥੋੜ੍ਹਾ ਹੋਰ ਦਿਆਲੂ ਹੋਣ ਦੀ ਲੋੜ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਕੋਈ ਵਿਅਕਤੀ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ।" ਕਪਿਲ ਨੇ ਦਲੇਰ ਮਹਿੰਦੀ ਦੇ ਛੋਟੇ ਭਰਾ, ਮੀਕਾ ਸਿੰਘ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਭਰਾ ਦਾ ਸਾਥ ਦਿੱਤਾ ਅਤੇ ਗਲਤਫਹਿਮੀਆਂ ਨੂੰ ਦੂਰ ਕੀਤਾ। ਕਪਿਲ ਨੇ ਅੱਗੇ ਲਿਖਿਆ, "ਸਪੱਸ਼ਟੀਕਰਨ ਦੇਣ ਲਈ ਮੀਕਾ ਪਾਜੀ ਤੁਹਾਡਾ ਧੰਨਵਾਦ। ਪ੍ਰਮਾਤਮਾ ਦਲੇਰ ਪਾਜੀ ਨੂੰ ਤੰਦਰੁਸਤੀ ਬਖਸ਼ੇ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਦਲੇਰ ਪਾਜੀ।"


ਦੱਸ ਦੇਈਏ ਕਿ ਇਸ ਤੋਂ ਪਹਿਲਾ ਮੀਕਾ ਸਿੰਘ ਨੇ ਖੁੱਲ੍ਹਾ ਚੈਲੰਜ ਦਿੰਦਿਆ ਕਿਹਾ ਸੀ ਕਿ ਜੇਕਰ ਕੋਈ ਇਹ ਸਾਬਿਤ ਕਰ ਦੇਵੇ ਕਿ ਉਨ੍ਹਾਂ ਦੇ ਵੱਡੇ ਭਰਾ ਅਤੇ ਸਾਥੀ ਗਾਇਕ ਦਲੇਰ ਮਹਿੰਦੀ ਸ਼ਰਾਬ ਪੀਂਦੇ ਹਨ, ਤਾਂ ਉਹ ਗਾਉਣਾ ਛੱਡ ਦੇਣਗੇ। ਆਪਣੇ ਭਰਾ ਦੇ ਬਚਾਅ ਵਿੱਚ ਆਉਂਦੇ ਹੋਏ, ਮੀਕਾ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਕਲਿੱਪ ਪੋਸਟ ਕੀਤੀ ਅਤੇ ਕਿਹਾ, "ਕੀ ਤੁਸੀਂ ਕਦੇ ਉਸ ਦੇ ਹੱਥ ਵਿੱਚ ਸ਼ਰਾਬ ਦਾ ਗਲਾਸ ਦੇਖਿਆ ਹੈ, ਜਾਂ ਜਾਂ ਉਨ੍ਹਾਂ ਦੀਆਂ ਜਨਮਦਿਨ ਪਾਰਟੀਆਂ ਵਿੱਚ ਸ਼ਰਾਬ ਦੀ ਖੁੱਲ੍ਹੀ ਵਰਤੋਂ ਹੁੰਦੀ ਦੇਖੀ ਹੈ?" ਨਹੀਂ, ਤੁਸੀਂ ਨਹੀਂ ਦੇਖਿਆ। ਜਦੋਂ ਤੁਸੀਂ ਅਜਿਹਾ ਕੁਝ ਦੇਖਿਆ ਹੀ ਨਹੀਂ, ਤਾਂ ਤੁਸੀਂ ਇਹ ਕਿਵੇਂ ਕਹਿ ਦਿੱਤਾ ਕਿ ਉਹ ਖੜ੍ਹੇ ਨਹੀਂ ਹੋ ਪਾ ਰਹੇ ਸਨ? ਅਸੀਂ ਕਲਾਕਾਰ ਕਈ ਵਾਰ ਕਿਸੇ ਦੇ ਕਹਿਣ 'ਤੇ 'ਹਾਂ' ਕਰ ਦਿੰਦੇ ਹਾਂ ਕਿ 'ਠੀਕ ਹੈ, ਅਸੀਂ ਸ਼ੋਅ ਕਰਾਂਗੇ'। ਭਾਵੇਂ ਸਾਨੂੰ 104 ਡਿਗਰੀ ਬੁਖ਼ਾਰ ਹੀ ਕਿਉਂ ਨਾ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਮੈਂ ਬਿਮਾਰ ਹਾਂ, ਪਰਸੋਂ ਮੇਰਾ ਸ਼ੋਅ ਹੈ ਅਤੇ ਮੈਂ ਪਹਿਲਾਂ ਹੀ ਵਾਅਦਾ ਕਰ ਚੁੱਕਾ ਹਾਂ, ਤਾਂ ਭਾਵੇਂ ਬਜਟ ਵੱਡਾ ਹੋਵੇ ਜਾਂ ਛੋਟਾ, ਮੈਂ ਉਹ ਸ਼ੋਅ ਜ਼ਰੂਰ ਕਰਾਂਗਾ। ਦਲੇਰ ਜੀ ਨੇ ਵੀ ਸ਼ਾਇਦ ਅਜਿਹਾ ਹੀ ਕੀਤਾ ਹੋਵੇਗਾ।"

 

Have something to say? Post your comment

ਅਤੇ ਮਨੋਰੰਜਨ ਖਬਰਾਂ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

ਅਦਾਕਾਰਾ ਯਾਮੀ ਗੌਤਮ ਲਵ ਕੁਸ਼ ਰਾਮਲੀਲਾ 'ਚ ਕਰੇਹੀ ਰਾਵਣ ਦਹਿਣ

ਅਦਾਕਾਰਾ ਯਾਮੀ ਗੌਤਮ ਲਵ ਕੁਸ਼ ਰਾਮਲੀਲਾ 'ਚ ਕਰੇਹੀ ਰਾਵਣ ਦਹਿਣ

ਅਮਾਲ ਮਲਿਕ ਨੇ ਟਾਈਗਰ ਸ਼ਰਾਫ ਦੀ ਸੁਰੱਖਿਆ ਯਕੀਨੀ ਕਰਨ ਦੀ ਕੀਤੀ ਅਪੀਲ

ਅਮਾਲ ਮਲਿਕ ਨੇ ਟਾਈਗਰ ਸ਼ਰਾਫ ਦੀ ਸੁਰੱਖਿਆ ਯਕੀਨੀ ਕਰਨ ਦੀ ਕੀਤੀ ਅਪੀਲ

ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਦਿਖੇ ਸੱਟਾਂ ਦੇ ਨਿਸ਼ਾਨ

ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਦਿਖੇ ਸੱਟਾਂ ਦੇ ਨਿਸ਼ਾਨ

‘ਰਾਮਾਇਣ : ਰਾਈਜ਼ ਆਫ਼ ਏ ਲੀਜੈਂਡ’ ਦਾ ਲਾਸ ਏਂਜਲਸ ’ਚ ਹੋਵੇਗਾ ਸ਼ਾਨਦਾਰ ਵਰਲਡ ਪ੍ਰੀਮੀਅਰ

‘ਰਾਮਾਇਣ : ਰਾਈਜ਼ ਆਫ਼ ਏ ਲੀਜੈਂਡ’ ਦਾ ਲਾਸ ਏਂਜਲਸ ’ਚ ਹੋਵੇਗਾ ਸ਼ਾਨਦਾਰ ਵਰਲਡ ਪ੍ਰੀਮੀਅਰ

ਵੱਡੀ ਖਬਰ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਚੱਲੀਆਂ ਗੋਲੀਆਂ

ਵੱਡੀ ਖਬਰ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਚੱਲੀਆਂ ਗੋਲੀਆਂ

ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾਂ ਈਸ਼ਾ ਮਾਲਵੀਆ ਨੇ ਖੋਲ੍ਹੇ ਆਪਣੇ ਦਿਲ ਦੇ ਰਾਜ਼!

ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾਂ ਈਸ਼ਾ ਮਾਲਵੀਆ ਨੇ ਖੋਲ੍ਹੇ ਆਪਣੇ ਦਿਲ ਦੇ ਰਾਜ਼!

ਦੁਰਗਾ ਪੂਜਾ ਪੰਡਾਲ 'ਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼: ਹਰਸ਼ਦੀਪ ਕੌਰ ਨਾਲ ਗਾਇਆ 'ਕਬੀਰਾ' ਗਾਣਾ, ਵੀਡੀਓ ਵਾਇਰਲ!

ਦੁਰਗਾ ਪੂਜਾ ਪੰਡਾਲ 'ਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼: ਹਰਸ਼ਦੀਪ ਕੌਰ ਨਾਲ ਗਾਇਆ 'ਕਬੀਰਾ' ਗਾਣਾ, ਵੀਡੀਓ ਵਾਇਰਲ!

'40 ਸਾਲ ਭਾਰਤ 'ਚ ਬਿਤਾਏ, ਇੱਥੇ ਹੀ ਲੜੀ ਲੜਾਈ'; ਕਿਰਨ ਰਾਓ ਨੇ ਕੀਤਾ ਅਦਾਕਾਰ ਇਮਰਾਨ ਖਾਨ ਦਾ ਸਮਰਥਨ

'40 ਸਾਲ ਭਾਰਤ 'ਚ ਬਿਤਾਏ, ਇੱਥੇ ਹੀ ਲੜੀ ਲੜਾਈ'; ਕਿਰਨ ਰਾਓ ਨੇ ਕੀਤਾ ਅਦਾਕਾਰ ਇਮਰਾਨ ਖਾਨ ਦਾ ਸਮਰਥਨ

ਖਾਣਾ ਪਕਾਉਣਾ ਵੀ ਸੰਗੀਤ ਤਿਆਰ ਕਰਨ ਵਾਂਗ ਹੈ: ਸੰਗੀਤਕਾਰ ਸ਼ੰਕਰ ਮਹਾਦੇਵਨ

ਖਾਣਾ ਪਕਾਉਣਾ ਵੀ ਸੰਗੀਤ ਤਿਆਰ ਕਰਨ ਵਾਂਗ ਹੈ: ਸੰਗੀਤਕਾਰ ਸ਼ੰਕਰ ਮਹਾਦੇਵਨ