Thursday, August 20, 2026
BREAKING
ਅੰਮ੍ਰਿਤਸਰ 'ਚ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਤਸਕਰ ਕਾਬੂ ਕਤਲ ਦੇ 41 ਸਾਲ ਮਗਰੋਂ ਵੀ ਸੰਤ ਲੌਂਗੋਵਾਲ ਦੀ ਫਾਈਲ ਅਧੂਰੀ, ਸਿੱਧੂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ ਥਾਰ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ

ਪੰਜਾਬ

ਥਾਰ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ

20 ਅਗਸਤ, 2026 07:17 PM

ਡੇਰਾਬੱਸੀ : ਡੇਰਾਬੱਸੀ 'ਚ ਦਿਨ-ਦਿਹਾੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਤਹਿਸੀਲ ਰੋਡ ’ਤੇ ਰੇਲਵੇ ਫਾਟਕ ਨੇੜੇ ਕਾਲੇ ਰੰਗ ਦੀ ਥਾਰ 'ਚ ਸਵਾਰ ਹਮਲਾਵਰਾਂ ਨੇ ਈ. ਟੀ. ਓਜ਼. 'ਚ ਜਾ ਰਹੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਉਸ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਭੰਨ ਦਿੱਤੀ। ਜ਼ਖਮੀ ਨੌਜਵਾਨ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਪਰਾਗਪੁਰ ਵਜੋਂ ਹੋਈ ਹੈ। ਤਰਨਪ੍ਰੀਤ ਸਿੰਘ ਸਰਕਾਰੀ ਕਾਲਜ ਡੇਰਾਬੱਸੀ 'ਚ ਸੈਕਿੰਡ ਈਅਰ ਦਾ ਵਿਦਿਆਰਥੀ ਹੈ।

ਜਾਣਕਾਰੀ ਅਨੁਸਾਰ ਤਰਨਪ੍ਰੀਤ ਸਿੰਘ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਪਰਾਗਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਰੇਲਵੇ ਫਾਟਕ ਪਾਰ ਕਰਕੇ ਅੱਗੇ ਪਹੁੰਚਿਆ ਤਾਂ ਕਾਲੇ ਰੰਗ ਦੀ ਥਾਰ ਵਿੱਚ ਆਏ ਹਮਲਾਵਰਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਜਦੋਂ ਤੱਕ ਉਹ ਕੁੱਝ ਸਮਝ ਪਾਉਂਦਾ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਤਰਨਪ੍ਰੀਤ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕਾਰ ਦੀ ਵੀ ਭੰਨਤੋੜ ਕਰ ਦਿੱਤੀ।

ਹਮਲੇ ਦੌਰਾਨ ਰੌਲਾ ਪੈਣ ’ਤੇ ਲੋਕ ਮੌਕੇ ’ਤੇ ਇਕੱਠੇ ਹੋਣ ਲੱਗੇ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਹਮਲਾਵਰ ਆਪਣੀ ਥਾਰ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਰਾਹਗੀਰਾਂ ਨੇ ਜ਼ਖਮੀ ਤਰਨਪ੍ਰੀਤ ਸਿੰਘ ਨੂੰ ਇਲਾਜ ਲਈ ਡੇਰਾਬੱਸੀ ਦੇ ਹਸਪਤਾਲ ਪਹੁੰਚਾਇਆ। ਮੁੱਢਲੇ ਇਲਾਜ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਹਮਲੇ ਵਿੱਚ ਵਰਤੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੇ ਕਾਰਨਾਂ, ਹਮਲਾਵਰਾਂ ਦੀ ਪਛਾਣ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਪੁਲਸ ਵੱਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਅੰਮ੍ਰਿਤਸਰ 'ਚ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਤਸਕਰ ਕਾਬੂ

ਅੰਮ੍ਰਿਤਸਰ 'ਚ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਤਸਕਰ ਕਾਬੂ

ਕਤਲ ਦੇ 41 ਸਾਲ ਮਗਰੋਂ ਵੀ ਸੰਤ ਲੌਂਗੋਵਾਲ ਦੀ ਫਾਈਲ ਅਧੂਰੀ, ਸਿੱਧੂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ

ਕਤਲ ਦੇ 41 ਸਾਲ ਮਗਰੋਂ ਵੀ ਸੰਤ ਲੌਂਗੋਵਾਲ ਦੀ ਫਾਈਲ ਅਧੂਰੀ, ਸਿੱਧੂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ

ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ

ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ

ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ

ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ

ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ

ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ

ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ

ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ

ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ

ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ

ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ

ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...