Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਦੁਨੀਆਂ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

01 ਜੂਨ, 2026 06:44 PM

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹਿੰਸਾ ਭੜਕ ਗਈ, ਜਦੋਂ 'ਇਸਲਾਮੀ ਬੈਂਕ' ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲੇ ਅਤੇ ਸਾਊਂਡ ਗ੍ਰਨੇਡਾਂ ਦੀ ਵਰਤੋਂ ਕੀਤੀ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ, ਇਹ ਪ੍ਰਦਰਸ਼ਨ ਬੈਂਕ ਦੇ ਨਵੇਂ ਨਿਯੁਕਤ ਚੇਅਰਮੈਨ ਅਤੇ ਕੇਂਦਰੀ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਮੁਹੰਮਦ ਖੁਰਸ਼ੀਦ ਆਲਮ ਦੇ ਖਿਲਾਫ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਆਲਮ ਦੀ ਨਿਯੁਕਤੀ ਨੂੰ 'ਵਿਵਾਦਪੂਰਨ' ਦੱਸਦਿਆਂ ਉਨ੍ਹਾਂ ਨੂੰ ਬੈਂਕ ਵਿੱਚ ਦਾਖਲ ਨਾ ਹੋਣ ਦੇਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਆਲਮ ਨੂੰ ਤੁਰੰਤ ਹਟਾਇਆ ਜਾਵੇ ਅਤੇ ਮੈਨੇਜਿੰਗ ਡਾਇਰੈਕਟਰ ਉਮਰ ਫਾਰੂਕ ਖਾਨ ਨੂੰ ਬਹਾਲ ਕੀਤਾ ਜਾਵੇ।

ਸਥਾਨਕ ਮੀਡੀਆ ਅਨੁਸਾਰ ਇਸ ਪੁਲਿਸ ਕਾਰਵਾਈ ਵਿੱਚ 100 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਪੁਲਿਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ, ਜਿਸ ਵਿੱਚ 10 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਗੋਲੀਬਾਰੀ ਵਿੱਚ 30 ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਪਰ ਪੁਲਿਸ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 'ਇਸਲਾਮੀ ਬੈਂਕ ਡਿਸਗ੍ਰੰਟਲਡ ਕਸਟਮਰਜ਼ ਕੋ-ਆਰਡੀਨੇਸ਼ਨ ਕੌਂਸਲ' ਦੇ ਪ੍ਰਧਾਨ ਨੂਰਨਬੀ ਮਾਣਿਕ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਬੈਂਕ ਇਸ ਵੇਲੇ ਗੰਭੀਰ ਨਕਦੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਾਹਕ ਬੈਂਕ ਦੀਆਂ ਸ਼ਾਖਾਵਾਂ ਜਾਂ ਏ.ਟੀ.ਐੱਮ. ਵਿੱਚੋਂ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਵਿੱਚ ਅਸਮਰੱਥ ਹਨ। ਉਨ੍ਹਾਂ ਕੇਂਦਰੀ ਬੈਂਕ ਨੂੰ ਅਪੀਲ ਕੀਤੀ ਹੈ ਕਿ ਨਵੀਂ ਨਿਯੁਕਤੀ ਰੱਦ ਕਰਕੇ ਬੈਂਕ ਨੂੰ ਬਚਾਇਆ ਜਾਵੇ।

Have something to say? Post your comment

ਅਤੇ ਦੁਨੀਆਂ ਖਬਰਾਂ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ

ਈਰਾਨ ਦੇ 'ਪਿਕੈਕਸ ਮਾਉਂਟੇਨ' ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਟਰੰਪ, ਜਾਣੋ ਇਸ ਦੀ ਖ਼ਾਸੀਅਤ

ਈਰਾਨ ਦੇ 'ਪਿਕੈਕਸ ਮਾਉਂਟੇਨ' ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਟਰੰਪ, ਜਾਣੋ ਇਸ ਦੀ ਖ਼ਾਸੀਅਤ

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

ਖੇਤਰੀ ਵਪਾਰ ਘਾਟਾ 16 ਬਿਲੀਅਨ ਡਾਲਰ ਤੋਂ ਪਾਰ, ਆਰਥਿਕ ਅੰਕੜਿਆਂ ਨੇ ਵਧਾਈ ਚਿੰਤਾ

ਖੇਤਰੀ ਵਪਾਰ ਘਾਟਾ 16 ਬਿਲੀਅਨ ਡਾਲਰ ਤੋਂ ਪਾਰ, ਆਰਥਿਕ ਅੰਕੜਿਆਂ ਨੇ ਵਧਾਈ ਚਿੰਤਾ

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ ਜਵਾਬ

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ ਜਵਾਬ

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ

'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ