Friday, August 21, 2026
BREAKING
ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ, 18 ਸਤੰਬਰ ਤੋਂ ਨਵੇਂ ਨਿਯਮ ਲਾਗੂ ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼ ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ 'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ

ਡੇਰਾਬੱਸੀ ’ਚ 'ਪੰਜਾਬ ਬੰਦ' ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ, ਐਮਰਜੈਂਸੀ ਸੇਵਾਵਾਂ ਛੱਡ...

21 ਅਗਸਤ, 2026 06:22 PM

ਡੇਰਾਬੱਸੀ : ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ 'ਪੰਜਾਬ ਬੰਦ' ਦੇ ਸੱਦੇ ਨੂੰ ਲੈ ਕੇ ਅੱਜ ਡੇਰਾਬੱਸੀ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ਹਿਰ ਦੀਆਂ ਜ਼ਿਆਦਾਤਰ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਗਿਆ। ਬੰਦ ਦੇ ਚੱਲਦਿਆਂ ਮੁੱਖ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਕਈ ਥਾਵਾਂ ’ਤੇ ਸੜਕਾਂ ਸੁੰਨੀਆਂ ਨਜ਼ਰ ਆਈਆਂ। ਸ਼ੁੱਕਰਵਾਰ ਸਵੇਰੇ ਕਰੀਬ 9:45 ਵਜੇ ਤੱਕ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਅਤੇ ਮਾਰਕੀਟਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਨਜ਼ਰ ਆਈਆਂ।

ਸ਼ਹਿਰ 'ਚ ਬੰਦ ਦਾ ਅਸਰ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਦੇਖਿਆ ਜਾ ਰਿਹਾ ਹੈ। ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਬੰਦ ਨੂੰ ਸਮਰਥਨ ਦਿੱਤਾ ਗਿਆ। ਇੱਕਾ-ਦੁੱਕਾ ਵਾਹਨਾਂ ਨੂੰ ਛੱਡ ਕੇ ਬਜ਼ਾਰਾਂ 'ਚ ਆਵਾਜਾਈ ਵੀ ਬੇਹੱਦ ਘੱਟ ਦਿਖਾਈ ਦਿੱਤੀ। ਸਥਿਤੀ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਐੱਸ. ਐੱਚ. ਓ. ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਸ਼ਹਿਰ ਅੰਦਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਪੁਲਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਲਗਾਤਾਰ ਗਸ਼ਤ ਕੀਤੀ ਗਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਨਿਗਰਾਨੀ ਰੱਖੀ ਗਈ। ਮੁੱਖ ਚੌਕਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵੀ ਪੁਲਸ ਦੀ ਤਾਇਨਾਤੀ ਰਹੀ।

ਇਸੇ ਤਰ੍ਹਾਂ ਲਾਲੜੂ ਸਰਕਲ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਸਰਸੀਣੀ ਦੀ ਅਗਵਾਈ 'ਚ ਵੀ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲੋਕਾਂ 'ਚ ਰੋਸ ਹੈ। ਕੁੱਲ ਮਿਲਾ ਕੇ ਬੰਦ ਦੌਰਾਨ ਡੇਰਾਬੱਸੀ 'ਚ ਹਾਲਾਤ ਪੁਲਸ ਦੀ ਨਿਗਰਾਨੀ ਹੇਠ ਸ਼ਾਂਤਮਈ ਰਹੇ। ਇਸ ਮੌਕੇ ਬਖਸ਼ੀਸ਼ ਸਿੰਘ ਭੱਟੀ, ਭੁਪਿੰਦਰ ਸਿੰਘ ਸੁੰਡਰਾ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਝਰਮੜੀ, ਪ੍ਰਕਾਸ਼ ਸਿੰਘ, ਸ਼ੇਰ ਸਿੰਘ, ਲਾਲ ਸਿੰਘ ,ਜਸਵਿੰਦਰ ਸਿੰਘ, ਹਰਕੇਸ਼ ਸਿੰਘ, ਜਸਵਿੰਦਰ ਸਿੰਘ ਸਮੇਤ ਭਾਰੀ ਗਿਣਤੀ 'ਚ ਪਾਰਟੀ ਆਗੂ ਹਾਜ਼ਰ ਰਹੇ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ

'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ

'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ

ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ

ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ

ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ

ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ

ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਪੰਜਾਬ ਬੰਦ : ਮੋਹਾਲੀ-ਖਰੜ ਫਲਾਈਓਵਰ ਪੂਰੀ ਤਰ੍ਹਾਂ ਬੰਦ, ਸਕੂਲਾਂ 'ਚ ਛੁੱਟੀ!

ਪੰਜਾਬ ਬੰਦ : ਮੋਹਾਲੀ-ਖਰੜ ਫਲਾਈਓਵਰ ਪੂਰੀ ਤਰ੍ਹਾਂ ਬੰਦ, ਸਕੂਲਾਂ 'ਚ ਛੁੱਟੀ!

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

ਮੋਹਾਲੀ ਅਤੇ ਰੋਪੜ ਜਿਲ੍ਹੇ ਵਿੱਚੋਂ ਲਾਇਨਜ਼ ਕਲੱਬ ਉਮੰਗ ਖਰੜ ਨੂੰ ਖ਼ੂਨਦਾਨ ਦੇ ਖੇਤਰ 'ਚ ਮਿਲਿਆ ਵਿਸ਼ੇਸ਼ ਸਨਮਾਨ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ

41 ਕਰੋੜ ਦੀ ਲਾਗਤ ਨਾਲ ਖਰੜ-ਤੇਪਲਾ ਸੜਕ ਦਾ ਹੋਵੇਗਾ ਨਵੀਨੀਕਰਨ : ਸਤਨਾਮ ਸਿੰਘ ਸੰਧੂ