Thursday, August 27, 2026
BREAKING
ਮਹਾ ਹੜਤਾਲ 'ਤੇ ਜਾਣ ਵਾਲੇ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ ਦੀ ਤਿਆਰੀ ਅਗਲੇ 72 ਘੰਟੇ ਬੇਹੱਦ ਭਾਰੀ ! ਮੌਸਮ ਵਿਭਾਗ ਨੇ ਕੀਤੀ ਭਾਰੀ ਬਾਰਿਸ਼ ਦੀ ਭਵਿੱਖਬਾਣੀ, ਨੇਪਾਲ 'ਚ ਮੁੜ ਵਧਿਆ ਖ਼ਤਰਾ ਰੱਖੜੀ ਤੋਂ ਪਹਿਲਾਂ ਸਕੇ ਭੈਣ-ਭਰਾ ਦੀ ਮੌ*ਤ, ਇਕੋ ਚਿਖਾ 'ਤੇ ਸਸਕਾਰ, ਪਿੰਡ 'ਚ ਨਹੀਂ ਬਲਿਆ ਚੁੱਲ੍ਹਾ ਪੰਜਾਬ ਵਿਚ ਇਕ ਸਾਲ ਲਈ ਲੱਗੀ ਸਖ਼ਤ ਪਾਬੰਦੀ, ਨਹੀਂ ਵਿਕੇਗਾ ਐਨਾਲਾਗ ਪਨੀਰ ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ ਨੇਪਾਲ ਅਤੇ ਚੀਨ 'ਚ ਅਚਾਨਕ ਆਏ ਹੜ੍ਹ, 30 ਤੋਂ ਵੱਧ ਦੇਸ਼ਾਂ ਦੇ ਲੋਕ ਲਾਪਤਾ ਨੇਪਾਲ ਹੜ੍ਹ : ਮ੍ਰਿਤਕਾਂ ਦੀ ਗਿਣਤੀ 270 ਹੋਈ, ਬਚਾਏ ਗਏ 800 ਤੋਂ ਵਧੇਰੇ ਲੋਕ ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ ਸਿੱਖ ਏਕਤਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ: ਜਥੇਦਾਰ ਗੜਗੱਜ

ਪੰਜਾਬ

ਡੇਰਾਬੱਸੀ 'ਚ 18 ਸਾਲਾ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

27 ਅਗਸਤ, 2026 07:15 PM

ਡੇਰਾਬੱਸੀ : ਡੇਰਾਬੱਸੀ 'ਚ ਐੱਸ. ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਪੰਜਾਬ ਫੈਸ਼ਨ ਰੈਡੀਮੇਡ ਸ਼ਾਪ ’ਤੇ ਕੰਮ ਕਰਨ ਵਾਲੇ 18 ਸਾਲਾ ਨੌਜਵਾਨ ਆਦਿਲ ਖਾਨ ਪੁੱਤਰ ਸਲੀਮ ਖਾਨ ’ਤੇ ਬੁੱਧਵਾਰ ਰਾਤ ਕਰੀਬ 8:30 ਵਜੇ ਅੱਧੀ ਦਰਜਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਆਦਿਲ ਦੇ ਦੋਵੇਂ ਹੱਥਾਂ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਸਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਵੀ ਕੱਟ ਗਈਆਂ। ਗੰਭੀਰ ਹਾਲਤ ਦੇ ਚੱਲਦਿਆਂ ਉਸਨੂੰ ਪਹਿਲਾਂ ਡੇਰਾਬੱਸੀ ਅਤੇ ਫਿਰ ਸੈਕਟਰ-32 ਹਸਪਤਾਲ ਤੋਂ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਆਦਿਲ ਐੱਸ. ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਸਥਿਤ ਪੰਜਾਬ ਫੈਸ਼ਨ ਰੈਡੀਮੇਡ ਸ਼ਾਪ ’ਤੇ ਕੰਮ ਕਰਦਾ ਹੈ। ਬੁੱਧਵਾਰ ਰਾਤ ਕਰੀਬ 8:30 ਵਜੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਉਸ ’ਤੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਦੇ ਸਿਰ ਅਤੇ ਦੋਵੇਂ ਹੱਥਾਂ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਕੇ ਸੜਕ ’ਤੇ ਡਿੱਗ ਪਿਆ। ਹਮਲੇ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਜ਼ਖਮੀ ਆਦਿਲ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਆਦਿਲ ਦੇ ਚਾਚਾ ਆਮਿਰ ਖਾਨ ਨੇ ਦੱਸਿਆ ਕਿ ਹਮਲੇ 'ਚ ਉਸਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਕੱਟ ਗਈਆਂ ਅਤੇ ਸਿਰ ’ਤੇ ਵੀ ਗੰਭੀਰ ਸੱਟ ਲੱਗੀ ਹੈ। ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਉਸਨੂੰ ਸੈਕਟਰ-32 ਹਸਪਤਾਲ ਰੈਫ਼ਰ ਕਰ ਦਿੱਤਾ।

ਪਰਿਵਾਰਕ ਮੈਂਬਰਾਂ ਮੁਤਾਬਕ ਸੈਕਟਰ-32 ਹਸਪਤਾਲ 'ਚ ਵੀ ਡਾਕਟਰਾਂ ਨੇ ਆਦਿਲ ਦੀ ਹਾਲਤ ਗੰਭੀਰ ਦੱਸੀ ਅਤੇ ਬਿਹਤਰ ਇਲਾਜ ਲਈ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਫਿਲਹਾਲ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਭਾਲ 'ਚ ਜੁੱਟੀ ਹੋਈ ਹੈ। ਹਮਲਾ ਕਿਸ ਕਾਰਨ ਕੀਤਾ ਗਿਆ ਅਤੇ ਹਮਲਾਵਰਾਂ ਦੀ ਪਛਾਣ ਕੀ ਹੈ, ਇਸ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮਹਾ ਹੜਤਾਲ 'ਤੇ ਜਾਣ ਵਾਲੇ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ ਦੀ ਤਿਆਰੀ

ਮਹਾ ਹੜਤਾਲ 'ਤੇ ਜਾਣ ਵਾਲੇ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ ਦੀ ਤਿਆਰੀ

ਰੱਖੜੀ ਤੋਂ ਪਹਿਲਾਂ ਸਕੇ ਭੈਣ-ਭਰਾ ਦੀ ਮੌ*ਤ, ਇਕੋ ਚਿਖਾ 'ਤੇ ਸਸਕਾਰ, ਪਿੰਡ 'ਚ ਨਹੀਂ ਬਲਿਆ ਚੁੱਲ੍ਹਾ

ਰੱਖੜੀ ਤੋਂ ਪਹਿਲਾਂ ਸਕੇ ਭੈਣ-ਭਰਾ ਦੀ ਮੌ*ਤ, ਇਕੋ ਚਿਖਾ 'ਤੇ ਸਸਕਾਰ, ਪਿੰਡ 'ਚ ਨਹੀਂ ਬਲਿਆ ਚੁੱਲ੍ਹਾ

ਪੰਜਾਬ ਵਿਚ ਇਕ ਸਾਲ ਲਈ ਲੱਗੀ ਸਖ਼ਤ ਪਾਬੰਦੀ, ਨਹੀਂ ਵਿਕੇਗਾ ਐਨਾਲਾਗ ਪਨੀਰ

ਪੰਜਾਬ ਵਿਚ ਇਕ ਸਾਲ ਲਈ ਲੱਗੀ ਸਖ਼ਤ ਪਾਬੰਦੀ, ਨਹੀਂ ਵਿਕੇਗਾ ਐਨਾਲਾਗ ਪਨੀਰ

ਸਿੱਖ ਏਕਤਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ: ਜਥੇਦਾਰ ਗੜਗੱਜ

ਸਿੱਖ ਏਕਤਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ: ਜਥੇਦਾਰ ਗੜਗੱਜ

ਨੇਹਾ ਕਤਲ ਕਾਂਡ 'ਚ ਫ਼ਰਾਰ ਪਤੀ ਤੇ ਸੱਸ ਦੀ ਉਜੈਨ ਤੋਂ ਗ੍ਰਿਫ਼ਤਾਰੀ, ਹੋਣਗੇ ਵੱਡੇ ਖ਼ੁਲਾਸੇ

ਨੇਹਾ ਕਤਲ ਕਾਂਡ 'ਚ ਫ਼ਰਾਰ ਪਤੀ ਤੇ ਸੱਸ ਦੀ ਉਜੈਨ ਤੋਂ ਗ੍ਰਿਫ਼ਤਾਰੀ, ਹੋਣਗੇ ਵੱਡੇ ਖ਼ੁਲਾਸੇ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ ਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦਿੰਦੀ ਹੈ: ਕੁਲਵੰਤ ਸਿੰਘ ਪੰਡੋਰੀ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ ਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦਿੰਦੀ ਹੈ: ਕੁਲਵੰਤ ਸਿੰਘ ਪੰਡੋਰੀ

ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮੀ ਤਪਸ਼ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮੀ ਤਪਸ਼ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ

ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣ-ਭਰਾਵਾਂ ਦਾ ਕੀਤਾ ਗਿਆ ਸਨਮਾਨ

ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣ-ਭਰਾਵਾਂ ਦਾ ਕੀਤਾ ਗਿਆ ਸਨਮਾਨ

ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ

ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ