Wednesday, March 04, 2026
BREAKING
ਏਮਜ਼ ਮੋਹਾਲੀ ਵਿਖੇ ਬੇਸਹਾਰਾ/ਲਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮ੍ਰਪਿਤ ਭਗਤ ਪੂਰਨ ਸਿੰਘ ਵਾਰਡ ਦਾ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਉਦਘਾਟਨ ‘ਆਪ’ ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿੱਚ ਚੋਟੀ ਦੇ 3 ਸੂਬਿਆਂ ਵਿੱਚ ਸ਼ਾਮਲ, ਆਪਣਾ ਕਰ ਮਾਲੀਆ ਵਧ ਕੇ 57,919 ਕਰੋੜ ਰੁਪਏ ਹੋਇਆ: ਹਰਪਾਲ ਸਿੰਘ ਚੀਮਾ ਭਗਵੰਤ ਮਾਨ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਮਹਿਲਾ ਉੱਦਮੀਆਂ ਦਾ ਸਨਮਾਨ: ਹੁਣ ਤੱਕ 28,000 ਤੋਂ ਵੱਧ ਔਰਤਾਂ ਨੇ ਕੀਤਾ ਰਜਿਸਟਰ: ਤਰੁਨਪ੍ਰੀਤ ਸਿੰਘ ਸੌਂਦ ਪੀ.ਏ.ਯੂ.–ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿੱਚ ਉੱਚ ਸਿੱਖਿਆ ਮੌਕਿਆਂ ਬਾਰੇ ਵਿਸ਼ੇਸ਼ ਸੈਸ਼ਨ ਆਯੋਜਿਤ ਸੈਕਟਰ 40-ਏ ਵਾਸੀਆਂ ਨੇ ਧਮਾਲਾਂ ਪਾਉਂਦਿਆਂ ਮਨਾਈ ਹੋਲੀ, 250 ਤੋਂ ਵੱਧ ਲੋਕਾਂ ਨੇ ਇਸ ਮੈਗਾ ਈਵੈਂਟ ਵਿੱਚ ਹਿੱਸਾ ਲਿਆ ਸਰਵੀਕਲ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਐੱਚ.ਪੀ.ਵੀ. ਟੀਕਾਕਰਨ ਪ੍ਰਭਾਵਸ਼ਾਲੀ ਸਾਬਤ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  Breaking:- CM ਭਗਵੰਤ ਮਾਨ ਨੇ ਬਜਟ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦੀ ਡਾਕਟਰ ਦੇ ਘਰ ਗੋਲੀਆਂ ਚਲਾਉਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਕਾਬੂ, ਪੁਲਿਸ ਨੇ ਵਾਰਦਾਤ 'ਚ ਵਰਤੇ ਪਿਸਤੌਲ ਤੇ ਮੋਟਰਸਾਈਕਲ ਕੀਤੇ ਬਰਾਮਦ ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਨੇ ਦਿਖਾਏ ਤੇਵਰ, ਹੋਲੀ 'ਤੇ ਪਾਰੇ ਦੇ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਇਰਾਨ ਖ਼ਿਲਾਫ਼ ਜੰਗ 'ਚ NATO ਦੀ ਐਂਟਰੀ ! ਗ੍ਰੀਸ ਨੇ ਭੇਜ'ਤੇ F-16 ਲੜਾਕੂ ਜਹਾਜ਼, ਜੰਗੀ ਬੇੜੇ ਵੀ ਕੀਤੇ ਤਾਇਨਾਤ

ਪੰਜਾਬ

ਡਾਕਟਰ ਦੇ ਘਰ ਗੋਲੀਆਂ ਚਲਾਉਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਕਾਬੂ, ਪੁਲਿਸ ਨੇ ਵਾਰਦਾਤ 'ਚ ਵਰਤੇ ਪਿਸਤੌਲ ਤੇ ਮੋਟਰਸਾਈਕਲ ਕੀਤੇ ਬਰਾਮਦ

03 ਮਾਰਚ, 2026 05:38 PM

ਜਲੰਧਰ : ਮਹਾਨਗਰ ਦੇ ਸੰਤੋਖਪੁਰਾ ਇਲਾਕੇ ਵਿੱਚ ਡਾਕਟਰ ਯਸ਼ਪਾਲ ਦੇ ਨਿਵਾਸ ਸਥਾਨ 'ਤੇ ਹੋਈ ਅੰਨ੍ਹੇਵਾਹ ਗੋਲੀਬਾਰੀ ਦੀ ਗੁੱਥੀ ਨੂੰ ਜਲੰਧਰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਸਫ਼ਲਤਾ ਦਾ ਖੁਲਾਸਾ ਕੀਤਾ।

ਅੰਮ੍ਰਿਤਸਰ ਤੋਂ ਜੁੜੇ ਤਾਰ, ਹਥਿਆਰਾਂ ਦੀ ਖੇਪ ਬਰਾਮਦ

ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ:

ਇੱਕ .30 ਬੋਰ ਅਤੇ ਇੱਕ .32 ਬੋਰ ਦਾ ਪਿਸਤੌਲ (ਮੈਗਜ਼ੀਨਾਂ ਸਮੇਤ) ਬਰਾਮਦ ਹੋਇਆ ਹੈ।

ਵਾਰਦਾਤ ਸਮੇਂ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਅਤੇ ਅਪਰਾਧ ਦੌਰਾਨ ਪਹਿਨੇ ਗਏ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ।

ਮੁਲਜ਼ਮਾਂ ਖ਼ਿਲਾਫ਼ ਥਾਣਾ ਨੰਬਰ 8 ਵਿੱਚ ਬੀ.ਐਨ.ਐਸ. ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਧਾਰਮਿਕ ਝੰਡੇ ਦੀ ਆੜ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ

ਜ਼ਿਕਰਯੋਗ ਹੈ ਕਿ ਇਹ ਘਟਨਾ 28 ਫਰਵਰੀ ਦੀ ਰਾਤ ਨੂੰ ਕਰੀਬ 1:40 ਵਜੇ ਵਾਪਰੀ ਸੀ। ਬਾਈਕ ਸਵਾਰ ਦੋ ਹਮਲਾਵਰਾਂ ਨੇ ਡਾਕਟਰ ਦੇ ਘਰ ਅਤੇ ਉਨ੍ਹਾਂ ਦੀ ਨਵੀਂ ਕਾਰ 'ਤੇ ਤਾਬੜਤੋੜ 10 ਗੋਲੀਆਂ ਚਲਾਈਆਂ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਰਤਾਰਪੁਰ ਵੱਲ ਫ਼ਰਾਰ ਹੋ ਗਏ ਸਨ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਸੀ ਕਿ ਮੁਲਜ਼ਮਾਂ ਨੇ ਆਪਣੀ ਪਛਾਣ ਛਿਪਾਉਣ ਜਾਂ ਭੁਲੇਖਾ ਪਾਉਣ ਲਈ ਬਾਈਕ 'ਤੇ ਧਾਰਮਿਕ ਝੰਡਾ ਲਗਾਇਆ ਹੋਇਆ ਸੀ।

ਪੁਲਿਸ ਰਿਮਾਂਡ ਦੌਰਾਨ ਹੋ ਸਕਦੇ ਨੇ ਵੱਡੇ ਖੁਲਾਸੇ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਨੇ ਡਾਕਟਰ ਨੂੰ ਨਿਸ਼ਾਨਾ ਕਿਉਂ ਬਣਾਇਆ ਅਤੇ ਕੀ ਉਹ ਕਿਸੇ ਗੈਂਗਸਟਰ ਦੇ ਸੰਪਰਕ ਵਿੱਚ ਸਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਹ ਨਜਾਇਜ਼ ਹਥਿਆਰ ਕਿੱਥੋਂ ਆਏ, ਇਸ ਬਾਰੇ ਵੀ ਜਾਂਚ ਜਾਰੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਏਮਜ਼ ਮੋਹਾਲੀ ਵਿਖੇ ਬੇਸਹਾਰਾ/ਲਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮ੍ਰਪਿਤ ਭਗਤ ਪੂਰਨ ਸਿੰਘ ਵਾਰਡ ਦਾ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਉਦਘਾਟਨ

ਏਮਜ਼ ਮੋਹਾਲੀ ਵਿਖੇ ਬੇਸਹਾਰਾ/ਲਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮ੍ਰਪਿਤ ਭਗਤ ਪੂਰਨ ਸਿੰਘ ਵਾਰਡ ਦਾ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਉਦਘਾਟਨ

‘ਆਪ’ ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿੱਚ ਚੋਟੀ ਦੇ 3 ਸੂਬਿਆਂ ਵਿੱਚ ਸ਼ਾਮਲ, ਆਪਣਾ ਕਰ ਮਾਲੀਆ ਵਧ ਕੇ 57,919 ਕਰੋੜ ਰੁਪਏ ਹੋਇਆ: ਹਰਪਾਲ ਸਿੰਘ ਚੀਮਾ

‘ਆਪ’ ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿੱਚ ਚੋਟੀ ਦੇ 3 ਸੂਬਿਆਂ ਵਿੱਚ ਸ਼ਾਮਲ, ਆਪਣਾ ਕਰ ਮਾਲੀਆ ਵਧ ਕੇ 57,919 ਕਰੋੜ ਰੁਪਏ ਹੋਇਆ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਮਹਿਲਾ ਉੱਦਮੀਆਂ ਦਾ ਸਨਮਾਨ: ਹੁਣ ਤੱਕ 28,000 ਤੋਂ ਵੱਧ ਔਰਤਾਂ ਨੇ ਕੀਤਾ ਰਜਿਸਟਰ: ਤਰੁਨਪ੍ਰੀਤ ਸਿੰਘ ਸੌਂਦ

ਭਗਵੰਤ ਮਾਨ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਮਹਿਲਾ ਉੱਦਮੀਆਂ ਦਾ ਸਨਮਾਨ: ਹੁਣ ਤੱਕ 28,000 ਤੋਂ ਵੱਧ ਔਰਤਾਂ ਨੇ ਕੀਤਾ ਰਜਿਸਟਰ: ਤਰੁਨਪ੍ਰੀਤ ਸਿੰਘ ਸੌਂਦ

ਪੀ.ਏ.ਯੂ.–ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿੱਚ ਉੱਚ ਸਿੱਖਿਆ ਮੌਕਿਆਂ ਬਾਰੇ ਵਿਸ਼ੇਸ਼ ਸੈਸ਼ਨ ਆਯੋਜਿਤ

ਪੀ.ਏ.ਯੂ.–ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿੱਚ ਉੱਚ ਸਿੱਖਿਆ ਮੌਕਿਆਂ ਬਾਰੇ ਵਿਸ਼ੇਸ਼ ਸੈਸ਼ਨ ਆਯੋਜਿਤ

ਸਰਵੀਕਲ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਐੱਚ.ਪੀ.ਵੀ. ਟੀਕਾਕਰਨ ਪ੍ਰਭਾਵਸ਼ਾਲੀ ਸਾਬਤ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਰਵੀਕਲ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਐੱਚ.ਪੀ.ਵੀ. ਟੀਕਾਕਰਨ ਪ੍ਰਭਾਵਸ਼ਾਲੀ ਸਾਬਤ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

Breaking:- CM ਭਗਵੰਤ ਮਾਨ ਨੇ ਬਜਟ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦੀ

Breaking:- CM ਭਗਵੰਤ ਮਾਨ ਨੇ ਬਜਟ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦੀ

ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਨੇ ਦਿਖਾਏ ਤੇਵਰ, ਹੋਲੀ 'ਤੇ ਪਾਰੇ ਦੇ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ

ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਨੇ ਦਿਖਾਏ ਤੇਵਰ, ਹੋਲੀ 'ਤੇ ਪਾਰੇ ਦੇ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ

ਪੰਜਾਬ ਪੁਲਸ ਦੇ ਡੀ. ਐੱਸ. ਪੀ. ਦਲਜੀਤ ਸਿੰਘ ਦਾ ਦੇਹਾਂਤ

ਪੰਜਾਬ ਪੁਲਸ ਦੇ ਡੀ. ਐੱਸ. ਪੀ. ਦਲਜੀਤ ਸਿੰਘ ਦਾ ਦੇਹਾਂਤ

ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਫਰਵਰੀ ਮਹੀਨੇ 'ਚ ਵਸੂਲਿਆ 2.51 ਕਰੋੜ ਜੁਰਮਾਨਾ, ਪਿਛਲੇ ਸਾਲ ਤੋਂ 29 ਫੀਸਦੀ ਵੱਧ

ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਫਰਵਰੀ ਮਹੀਨੇ 'ਚ ਵਸੂਲਿਆ 2.51 ਕਰੋੜ ਜੁਰਮਾਨਾ, ਪਿਛਲੇ ਸਾਲ ਤੋਂ 29 ਫੀਸਦੀ ਵੱਧ

ਥਾਣਿਆਂ ਦੇ ਬਾਹਰ ਕਬਾੜ ਬਣ ਰਹੇ ਵਾਹਨਾਂ ਤੋਂ ਮਿਲੇਗੀ 'ਮੁਕਤੀ', ਨੂਰਪੁਰ ਬੇਟ 'ਚ ਬਣਿਆ ਲੁਧਿਆਣੇ ਦਾ 'ਮਾਲਖਾਨਾ'

ਥਾਣਿਆਂ ਦੇ ਬਾਹਰ ਕਬਾੜ ਬਣ ਰਹੇ ਵਾਹਨਾਂ ਤੋਂ ਮਿਲੇਗੀ 'ਮੁਕਤੀ', ਨੂਰਪੁਰ ਬੇਟ 'ਚ ਬਣਿਆ ਲੁਧਿਆਣੇ ਦਾ 'ਮਾਲਖਾਨਾ'