ਸੁਨਾਮ (ਰਮੇਸ਼ ਗਰਗ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦਾ ਉਤਸਵ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਸ਼ਿਵ ਮੰਦਰ ਮਾਇਆ ਗਾਰਡਨ ਵਿਖੇ ਮਨਾਇਆ ਜਾ ਰਿਹਾ ਹੈ। ਜੋ ਕਿ ਮਿਤੀ 14 ਫਰਵਰੀ 2026 ਦਿਨ ਸ਼ਨੀਵਾਰ ਨੂੰ ਸੰਦੀਆਂ ਫੇਰੀ ਸ਼ਾਮ 4 ਵਜੇ ਮਾਇਆ ਗਾਰਡਨ ਵਿਖੇ ਕੱਢੀ ਜਾਵੇਗੀ ਅਤੇ ਅਗਲੇ ਦਿਨ 15 ਫਰਵਰੀ ਸ਼ਿਵਰਾਤਰੀ ਵਾਲੇ ਦਿਨ ਵਰਤ ਵਾਲੇ ਪਕੌੜਿਆਂ ਅਤੇ ਖੀਰ ਦਾ ਭੰਡਾਰਾ ਵਰਤਾਇਆ ਜਾਵੇਗਾ ਅਤੇ ਰਾਤ ਨੂੰ ਸ਼ਿਵ ਸ਼ੰਕਰ ਭਗਵਾਨ ਦੀਆਂ ਚਾਰੇ ਪਹਿਰ ਦੀ ਪੂਜਾ ਕੀਤੀਆਂ ਜਾਣਗੀਆਂ। ਮਹਾ ਸ਼ਿਵਰਾਤਰੀ ਦੀ ਰਾਤ ਨੂੰ ਸ਼ਿਵ ਭੋਲੇ ਨਾਥ ਦਾ ਜਾਗਰਣ ਸ਼ਾਮ 7-30 ਵਜੇ ਮੰਦਿਰ ਹਾਲ ਵਿੱਚ ਹੋਵੇਗਾ। ਅਗਲੇ ਦਿਨ 16 ਫਰਵਰੀ ਦਿਨ ਸੋਮਵਾਰ ਨੂੰ ਹਵਨ ਯੱਗ ਸਵੇਰੇ 8 ਤੋਂ 10 ਵਜੇ ਹੋਵੇਗਾ ਅਤੇ ਆਲੂ ਪੂਰੀ ਖੀਰ ਦਾ ਭੰਡਾਰਾ ਚੱਲੇਗਾ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਮਦਨ ਲਾਲ ਵੱਲੋਂ ਦਿੱਤੀ ਗਈ।