ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਮੰਡੀ ਸ਼ਾਖਾ) ਵੱਲੋਂ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਸ ਐਕਟ, 1961 ਤਹਿਤ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਮੁਕੇਸ਼ ਜੁਨੇਜਾ ਪੁੱਤਰ ਸ੍ਰੀ ਕਿਸ਼ੋਰ ਕੁਮਾਰ ਜੁਨੇਜਾ, ਵਾਸੀ ਸੁਨਾਮ, ਜ਼ਿਲ੍ਹਾ ਸੰਗਰੂਰ ਨੂੰ ਮਾਰਕੀਟ ਕਮੇਟੀ ਸੁਨਾਮ ਦਾ ਮੈਂਬਰ ਅਤੇ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਆਦੇਸ਼ ਵਿੱਚ ਦੱਸਿਆ ਗਿਆ ਹੈ ਕਿ ਮੁਕੇਸ਼ ਜੁਨੇਜਾ ਨੂੰ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅੜ੍ਹਤੀ ਕੈਟਾਗਰੀ ਵਿੱਚ ਮਾਰਕੀਟ ਕਮੇਟੀ ਸੁਨਾਮ ਦਾ ਮੈਂਬਰ ਅਤੇ ਚੇਅਰਮੈਨ ਮੁੜ ਤੋਂ ਨਿਯੁਕਤ ਕੀਤਾ ਗਿਆ ਹੈ।
ਆਦੇਸ਼ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬਾਕੀ ਮੈਂਬਰਾਂ ਦੀ ਨਿਯੁਕਤੀ ਹੋਣ ਤੱਕ ਨਵੇਂ ਨਾਮਜ਼ਦ ਮੈਂਬਰ ਅਤੇ ਚੇਅਰਮੈਨ ਨੂੰ ਐਕਟ ਦੀ ਧਾਰਾ 12(3) ਤਹਿਤ ਮਾਰਕੀਟ ਕਮੇਟੀ ਦਾ ਕੰਮਕਾਜ ਚਲਾਉਣ ਲਈ ਲੋੜੀਂਦੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
ਮੁਕੇਸ਼ ਜੁਨੇਜਾ ਦੀ ਇਸ ਨਿਯੁਕਤੀ ਨਾਲ ਮਾਰਕੀਟ ਕਮੇਟੀ ਸੁਨਾਮ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸਬੰਧਤ ਧਿਰਾਂ ਨਾਲ ਜੁੜੇ ਮੰਡੀ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।
ਸ੍ਰੀ ਜੁਨੇਜਾ ਨੇ ਮੁੜ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦਾ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਕਾਰਜ ਨੂੰ ਸੁਚਾਰੂ ਰੂਪ ਵਿੱਚ ਕਰਨ ਵਿੱਚ ਉਹ ਕੋਈ ਕਮੀ ਨਹੀਂ ਛੱਡਣਗੇ ਆੜਤੀ, ਕਿਸਾਨ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਹਮੇਸ਼ਾ ਵਾਂਗ ਪਹਿਲ ਦਿੱਤੀ ਜਾਵੇਗੀ ਇਸ ਮੌਕੇ ਬਹੁਤ ਸਾਰੇ ਆਗੂਆਂ ਨੇ ਸ੍ਰੀ ਜਨੇਜਾ ਨੂੰ ਫਿਰ ਤੋਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੇ ਵਧਾਈ ਦਿੱਤੀ। ਵਿਸ਼ੇਸ਼ ਰੂਪ ਤੇ ਨਗਰ ਕੌਂਸਲ ਸੁਨਾਮ ਦੇ ਸੀਨੀਅਰ ਵਾਈਸ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਅਤੇ ਵਾਈਸ ਪ੍ਰਧਾਨ ਮੀਨਾ ਰਾਣੀ ਦੇ ਪਤੀ ਭਾਨੂੰ ਪ੍ਰਤਾਪ ਨੇ ਸ਼੍ਰੀ ਜੁਨੇਜਾ ਜੀ ਦੇ ਦਫਤਰ ਪਹੁੰਚ ਕੇ ਉਹਨਾਂ ਨੂੰ ਵਧਾਈ ਦਿੱਤੀ ।