Wednesday, November 11, 2026
BREAKING
• ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ      • ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ • ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ • ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ • ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ • ਸਰਦੀਆਂ ਤੋਂ ਪਹਿਲਾਂ ਆਂਡਿਆਂ ਦੀਆਂ ਕੀਮਤਾਂ 'ਚ ਹੋਣ ਵਾਲੈ ਭਾਰੀ ਵਾਧਾ, ਜਾਣੋ ਕਿੰਨੇ ਵਧ ਸਕਦੇ ਹਨ ਰੇਟ • ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ • ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ • 12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ • ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

ਪੰਜਾਬ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

04 ਅਗਸਤ, 2026 05:54 PM

ਜਲੰਧਰ : ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਅਚਾਨਕ ਅੱਗ ਲੱਗਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਚ ਭਗਦੜ ਮਚ ਗਈ। ਘਟਨਾ ਸਮੇਂ ਵਾਰਡ 'ਚ ਪੰਜ ਮਰੀਜ਼ ਮੌਜੂਦ ਸਨ। ਅੱਗ ਲੱਗਦਿਆਂ ਹੀ ਮਰੀਜ਼ ਕਿਸੇ ਤਰ੍ਹਾਂ ਵਾਰਡ 'ਚੋਂ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਹਸਪਤਾਲ ਦੀ ਸੁਰੱਖਿਆ ਟੀਮ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਹਸਪਤਾਲ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਸ਼ੁਰੂਆਤੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਏ.ਸੀ. 'ਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਦੇ ਨਾਲ ਹੀ ਪੂਰੇ ਵਾਰਡ 'ਚ ਧੂੰਆਂ ਭਰ ਗਿਆ, ਜਿਸ ਕਾਰਨ ਮਰੀਜ਼ਾਂ ਨੂੰ ਸਾਹ ਲੈਣ 'ਚ ਦਿੱਕਤ ਹੋਣ ਲੱਗੀ। ਸਥਿਤੀ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਦੀ ਟੀਮ ਨੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਵਾਰਡ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।


ਵਾਰਡ 'ਚ ਮੌਜੂਦ ਮਰੀਜ਼ ਦੀ ਰਿਸ਼ਤੇਦਾਰ ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਨੂੰ ਕੱਲ੍ਹ ਹਸਪਤਾਲ 'ਚ ਦਾਖਲ ਕਰਵਾਇਆ ਸੀ ਅਤੇ ਉਹ ਸਵੇਰੇ ਆਪਣੀ ਨੂੰਹ ਦੇ ਕੋਲ ਬੈਠੀ ਹੋਈ ਸੀ ਕਿ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਉਹ ਬਾਹਰ ਨਿਕਲ ਕੇ ਜਾਨ ਬਚਾਈ। ਉਸ ਨੇ ਦੱਸਿਆ ਕਿ ਅੱਗ ਲੱਗਣ ਦੌਰਾਨ ਉਸ ਦੇ ਸਾਰੇ ਪੈਸੇ ਅਤੇ ਦਸਤਾਵੇਜ਼ ਸੜ ਕੇ ਸੁਆਹ ਹੋ ਗਏ।


ਅੱਗ ਲੱਗਣ ਦੌਰਾਨ ਹਸਪਤਾਲ 'ਚ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਮੌਕੇ 'ਤੇ ਪਹੁੰਚੀ ਐਸ.ਐਮ.ਓ. ਡਾਕਟਰ ਥਿੰਦ ਨੇ ਦੱਸਿਆ ਕਿ ਏ.ਸੀ. 'ਚ ਸ਼ਾਰਟ ਸਰਕਟ ਕਾਰਨ ਜੱਚਾ-ਬੱਚਾ ਵਾਰਡ 'ਚ ਅੱਗ ਲੱਗੀ ਸੀ। ਧੂੰਏਂ ਕਾਰਨ ਮਰੀਜ਼ਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਦੀ ਟੀਮ ਨੇ ਵਾਰਡ 'ਚ ਮੌਜੂਦ ਸਾਰੇ ਮਰੀਜ਼ਾਂ ਨੂੰ ਦੂਜੀ ਥਾਂ 'ਤੇ ਸ਼ਿਫਟ ਕੀਤਾ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਅੱਗ ਲੱਗੀ ਹੈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਤਾਂ ਹਸਪਤਾਲ 'ਚ ਬਹੁਤ ਜ਼ਿਆਦਾ ਧੂੰਆਂ ਸੀ ਅਤੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਫਿਰ ਉਹ ਵਾਰਡ ਦੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਅੰਦਰ ਵੜੇ ਅਤੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਾਮਾਨ ਜ਼ਰੂਰ ਸੜ ਕੇ ਸੁਆਹ ਹੋ ਗਿਆ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ     

ਅਗਰਵਾਲ ਸਭਾ ਵੱਲੋਂ ਏਕਮ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਦਿਵਾਂਗ ਸਿੰਗਲਾ ਤੇ ਸੱਸੀ਼ਕਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ     

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ, ਲੋੜਵੰਦ ਬੱਚਿਆਂ ਨੂੰ ਵੰਡੇ ਤੋਹਫ਼ੇ

ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ

ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਕਰਮਾ ਚੌਕ’ ਰੱਖਿਆ; ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ

ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਪੁਲਸ ਦਾ ਵੱਡਾ ਐਕਸ਼ਨ, 2 ਨੈੱਟਵਰਕ ਦਾ ਪਰਦਾਫਾਸ਼, 14 ਪਿਸਤੌਲਾਂ ਸਮੇਤ 6 ਗ੍ਰਿਫ਼ਤਾਰ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਚਰਨਜੀਤ ਚੰਨੀ ਸ਼ੁਰੂ ਕਰਨ ਜਾ ਰਹੇ ਵੱਡੀ ਮੁਹਿੰਮ

ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ

ਪੰਜਾਬ 'ਚ ਪਟਾਕਿਆਂ ਦੇ ਧੂੰਏਂ ਨੇ ਵਿਗਾੜੀ ਹਵਾ ਦੀ ਗੁਣਵੱਤਾ, ਹਰ ਸ਼ਹਿਰ ਮਾੜੀ ਤੋਂ ਗੰਭੀਰ ਸ਼੍ਰੇਣੀ 'ਚ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ! ਪਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਸੁਨੇਹਾ

12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ

12 ਦਸੰਬਰ ਨੂੰ ਲੱਗੇਗੀ ਸਾਲ ਦੀ ਚੌਥੀ ਤੇ ਆਖਰੀ ਕੌਮੀ ਲੋਕ ਅਦਾਲਤ

ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

ਲਾਲਜੀਤ ਭੁੱਲਰ ਦਾ ਐਲਾਨ, ਨਹੀਂ ਲੜਾਂਗਾ ਵਿਧਾਨ ਸਭਾ ਚੋਣ

'ਆਪ੍ਰੇਸ਼ਨ ਅਮਾਨਤ’ ਤਹਿਤ RPF ਨੇ ਯਾਤਰੀਆਂ ਨੂੰ ਵਾਪਸ ਕੀਤਾ 45 ਲੱਖ ਤੋਂ ਵੱਧ ਦਾ ਗੁਆਚਿਆ ਸਾਮਾਨ

'ਆਪ੍ਰੇਸ਼ਨ ਅਮਾਨਤ’ ਤਹਿਤ RPF ਨੇ ਯਾਤਰੀਆਂ ਨੂੰ ਵਾਪਸ ਕੀਤਾ 45 ਲੱਖ ਤੋਂ ਵੱਧ ਦਾ ਗੁਆਚਿਆ ਸਾਮਾਨ