Thursday, March 05, 2026
BREAKING
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 49.64 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ ਲਹਿਰਾ ਮੁਨਕ ਭੱਠਾ  ਐਸੋਸੀਏਸ਼ਨ ਦੀ ਮੀਟਿੰਗ ਸੁਨਾਮ ਦੇ ਬੀ.ਬੀ  ਗ੍ਰੈਂਡ ਹੋਟਲ ਵਿਖੇ ਹੋਈ....  ਬਲਾਕ ਸੰਮਤੀ ਸੁਨਾਮ ਦੇ ਚੇਅਰਮੈਨ ਬਣੇ ਪਰਦੀਪ ਕੌਰ, ਸੰਦੀਪ ਸਿੰਘ ਸੋਨੀ ਵਿਰਕ ਲਖਮੀਰਵਾਲਾ ਵਾਈਸ ਚੇਅਰਮੈਨ ਚੁਣੇ ਯੁਵਕ ਕਲੱਬ ਪਾਲਿਸੀ 2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਸਮੀਖਿਆ-- ਡਿਪਟੀ ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ ਸੁਨਾਮ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ, ਮੁਕੇਸ਼ ਜਨੇਜਾ ਮੁੱਖ ਮਹਿਮਾਨ ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ, ਮੰਗ ਲਈ DGP ਤੋਂ ਰਿਪੋਰਟ ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ ਦੇ ਕਤਲ ਬਾਰੇ ਕੀਤੇ ਵੱਡੇ ਖ਼ੁਲਾਸੇ ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਸਾਵਧਾਨ, ਭਲਕੇ ਲਈ ਹੋ ਗਿਆ ਵੱਡਾ ਐਲਾਨ ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ 'ਚ ਜ਼ਬਰਦਸਤ ਧਮਾਕਿਆਂ ਮਗਰੋਂ ਅਲਰਟ 'ਤੇ ਕਤਰ ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੋਰਮੁਜ਼ ਬੰਦ. ਈਰਾਨ ਦਾ ਵੱਡਾ ਬਿਆਨ

ਪੰਜਾਬ

ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ ਦੇ ਕਤਲ ਬਾਰੇ ਕੀਤੇ ਵੱਡੇ ਖ਼ੁਲਾਸੇ

05 ਮਾਰਚ, 2026 05:48 PM

ਜਲੰਧਰ : ਕੈਨੇਡਾ ਵਿਚ ਚਾਕੂ ਮਾਰ ਕੇ ਕਤਲ ਕੀਤੀ ਪੰਜਾਬੀ ਮੂਲ ਦੀ ਯੂ-ਟਿਊਬਰ ਨੈਂਸੀ ਗਰੇਵਾਲ ਦੀ ਮਾਂ ਨੇ ਕੈਮਰੇ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਇਥੇ ਦੱਸ ਦੇਈਏ ਕਿ ਨੈਂਸੀ ਗਰੇਵਾਲ (45) ਦਾ ਕਤਲ ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿੱਚ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੈਂਸੀ ਗਰੇਵਾਲ ਮੂਲ ਰੂਪ ਨਾਲ ਜਲੰਧਰ ਦੇ ਦਿਓਲ ਨਗਰ ਦੀ ਰਹਿਣ ਵਾਲੀ ਸੀ।


ਚਾਰ ਮਹੀਨਿਆਂ ਤੋਂ ਆ ਰਹੀਆਂ ਸਨ ਧਮਕੀ ਭਰੀਆਂ ਕਾਲਾਂ
ਮੀਡੀਆ ਸਾਹਮਣੇ ਆ ਕੇ ਨੈਂਸੀ ਦੀ ਮਾਂ ਛਿੰਦਰਪਾਲ ਨੇ ਰੋਂਦੇ ਹੋਏ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਗੱਲ ਨੈਂਸੀ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਨੈਂਸੀ ਦਾ ਕਤਲ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੀਤਾ ਗਿਆ ਹੈ। ਚਾਰ ਮਹੀਨਿਆਂ ਤੋਂ ਨੈਂਸੀ ਨੂੰ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ। ਉਨ੍ਹਾਂ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੀ ਧੀ ਦੁਸ਼ਮਣਾਂ ਨੇ ਇੰਨੀ ਬੁਰੀ ਤਰ੍ਹਾਂ ਮਾਰੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਉਸ ਦੇ ਦੁਸ਼ਮਣ ਗੁਰਦਆਰੇ 'ਚ ਬੈਠੇ ਹਨ। ਮੇਰੀ ਧੀ ਸੱਚ ਦੇ ਰਸਤੇ 'ਤੇ ਚੱਲਣ ਵਾਲੀ ਕੁੜੀ ਸੀ।


ਵੱਡੇ ਖ਼ੁਲਾਸੇ ਕਰਦੇ ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਰੋਡੇ ਦਾ ਕੁੜਮ ਅਵਤਾਰ ਸਿੰਘ ਉਨ੍ਹਾਂ ਦੀ ਕੁੜੀ ਨਾਲ ਵੈਰ ਰੱਖਦਾ ਸੀ ਅਤੇ ਕਹਿੰਦਾ ਸੀ ਕਿ ਜੋ ਮੈਂ ਕਹਿੰਦਾ ਹਾਂ ਨੈਂਸੀ ਉਹੀ ਕਰਿਆ ਕਰੇ। ਉਹ ਆਪਣਾ ਕੰਮ ਛੱਡ ਕੇ ਦੂਜਿਆਂ ਦੀ ਮਦਦ ਕਰਨ ਵਾਲੀ ਕੁੜੀ ਸੀ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਵਾਲਿਆਂ ਦੀ ਵਾਹ ਨਹੀਂ ਚੱਲੀ। ਪਹਿਲਾਂ ਵੀ ਉਸ 'ਤੇ ਹਮਲਾ ਕਰਕੇ ਘਰ ਨੂੰ ਸਾੜਿਆ ਗਿਆ ਸੀ ਪਰ ਉਸ ਵੇਲੇ ਤਾਂ ਉਸ ਦੀ ਜਾਨ ਬਚ ਗਈ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਵਿਅਕਤੀ ਮੂੰਹ ਬੰਨ੍ਹ ਕੇ ਉਸ ਦੇ ਘਰ ਦੀ ਰੇਕੀ ਕਰਕੇ ਗਿਆ ਸੀ। ਉਨ੍ਹਾਂ ਨੇ ਅਵਤਾਰ ਸਿੰਘ, ਵੀਰਇੰਦਰ ਛੋਕਰ ਅਤੇ ਹਰਜਿੰਦਰ ਨਾਂ ਦੇ ਵਿਅਕਤੀ 'ਤੇ ਕਤਲ ਦੇ ਇਲਜ਼ਾਮ ਲਗਾਏ ਹਨ। ਛਿੰਦਰਪਾਲ ਕੌਰ ਨੇ ਕਿਹਾ ਕਿ ਰੇਕੀ ਕਰਕੇ ਮੇਰੀ ਧੀ ਨੈਂਸੀ ਗਰੇਵਾਲ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇੰਸਟਾਗ੍ਰਾਮ 'ਤੇ ਹਰਜਿੰਦਰ ਮੇਰੀ ਧੀ ਨੂੰ ਮੈਸੇਜ ਕਰਦਾ ਸੀ।


ਦੋ ਕੰਪਨੀਆਂ 'ਚ ਕੰਮ ਕਰਦੀ ਸੀ ਨੈਂਸੀ ਗਰੇਵਾਲ
ਮਾਂ ਨੇ ਦੱਸਿਆ ਕਿ ਨੈਂਸੀ ਗਰੇਵਾਲ 2018 ਵਿਚ ਕੈਨੇਡਾ ਗਈ ਸੀ ਅਤੇ ਨਰਸ ਦਾ ਕੋਰਸ ਕਰਨ ਤੋਂ ਬਾਅਦ ਦੋ ਕੰਪਨੀਆਂ ਵਿਚ ਕੰਮ ਕਰਦੀ ਸੀ। ਮੇਰੀ ਨੈਂਸੀ ਨਾਲ ਗੱਲਬਾਤ 2 ਤਾਰੀਖ਼ ਨੂੰ ਗੱਲਬਾਤ ਹੋਈ ਸੀ। ਅੱਗੇ ਮੈਂ ਰਾਤ ਨੂੰ ਵੀ ਫੋਨ ਕਰਦੀ ਸੀ ਪਰ ਰਾਤ ਨੂੰ ਮੈਂ ਫੋਨ ਨਾ ਕਰ ਸਕੀ। ਉਂਝ ਮੇਰੇ ਨਾਲ ਟਚ ਵਿਚ ਸੀ ਅਤੇ ਹਰ ਗੱਲ ਦੱਸਦੀ ਰਹਿੰਦੀ ਸੀ। ਉਸ ਨੂੰ ਧਮਕੀ ਭਰੀਆਂ ਕਾਲਾਂ ਵੀ ਆਈਆਂ ਸਨ, ਜਿਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਅਸੀਂ ਕੈਨੇਡਾ ਸਰਕਾਰ ਤੋਂ ਇਕੋ ਮੰਗ ਕਰਦੇ ਹਾਂ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਥੇ ਦੱਸ ਦੇਈਏ ਕਿ ਕੈਨੇਡਾ ਵਿਖੇ ਇਹ ਵਾਰਦਾਤ ਲਾਸਾਲ ਦੇ ਸੇਂਟ-ਲੂਸ ਕ੍ਰੇਸੈਂਟ ਸਥਿਤ ਇਕ ਇਮਾਰਤ ਵਿੱਚ ਵਾਪਰੀ, ਜਿੱਥੇ ਪੁਲਸ ਨੂੰ ਤੜਕਸਾਰ ਇਕ ਐਮਰਜੈਂਸੀ ਕਾਲ ਮਿਲੀ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਨੈਂਸੀ ਗਰੇਵਾਲ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਦੇ ਸਰੀਰ 'ਤੇ ਚਾਕੂਆਂ ਨਾਲ ਵਿੰਨ੍ਹੇ ਜਾਣ ਦੇ ਕਈ ਨਿਸ਼ਾਨ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡੂੰਘੇ ਜ਼ਖ਼ਮਾਂ ਤੇ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੈਂਸੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਸੀ ਤੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਅਤੇ ਰਾਜਨੀਤੀ ਬਾਰੇ ਕਾਫ਼ੀ ਖੁੱਲ੍ਹ ਕੇ ਬੋਲਦੀ ਸੀ। ਉਸ ਦੇ ਕਤਲ ਮਗਰੋਂ ਪੁਲਸ ਨੇ ਨੈਂਸੀ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟਾਈ ਹੈ।


ਫਿਲਹਾਲ ਕਈ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਉਸ ਦੇ ਪਤੀ ਨੇ ਹੀ ਘਰੇਲੂ ਝਗੜੇ ਕਾਰਨ ਕੀਤਾ ਹੈ, ਜਦਕਿ ਕਈ ਰਿਪੋਰਟਾਂ 'ਚ ਅਣਪਛਾਤਿਆਂ ਵੱਲੋਂ ਉਸ ਦਾ ਕਤਲ ਕੀਤੇ ਜਾਣ ਦੀਆਂ ਚਰਚਾਵਾਂ ਹਨ, ਪਰ ਅਸਲ ਸੱਚ ਕੀ ਹੈ, ਇਹ ਤਾਂ ਪੁਲਸ ਦੀ ਚਾਂਚ 'ਚ ਸਾਹਮਣੇ ਆ ਹੀ ਜਾਵੇਗਾ। ਹੁਣ ਤੱਕ ਦੀ ਜਾਣਕਾਰੀ 'ਚ ਕੈਨੇਡੀਅਨ ਪੁਲਸ ਵੱਲੋਂ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਨਹੀਂ ਦੱਸਿਆ ਗਿਆ।

 

Have something to say? Post your comment

ਅਤੇ ਪੰਜਾਬ ਖਬਰਾਂ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 49.64 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 49.64 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ

ਲਹਿਰਾ ਮੁਨਕ ਭੱਠਾ  ਐਸੋਸੀਏਸ਼ਨ ਦੀ ਮੀਟਿੰਗ ਸੁਨਾਮ ਦੇ ਬੀ.ਬੀ  ਗ੍ਰੈਂਡ ਹੋਟਲ ਵਿਖੇ ਹੋਈ.... 

ਲਹਿਰਾ ਮੁਨਕ ਭੱਠਾ  ਐਸੋਸੀਏਸ਼ਨ ਦੀ ਮੀਟਿੰਗ ਸੁਨਾਮ ਦੇ ਬੀ.ਬੀ  ਗ੍ਰੈਂਡ ਹੋਟਲ ਵਿਖੇ ਹੋਈ.... 

ਬਲਾਕ ਸੰਮਤੀ ਸੁਨਾਮ ਦੇ ਚੇਅਰਮੈਨ ਬਣੇ ਪਰਦੀਪ ਕੌਰ, ਸੰਦੀਪ ਸਿੰਘ ਸੋਨੀ ਵਿਰਕ ਲਖਮੀਰਵਾਲਾ ਵਾਈਸ ਚੇਅਰਮੈਨ ਚੁਣੇ

ਬਲਾਕ ਸੰਮਤੀ ਸੁਨਾਮ ਦੇ ਚੇਅਰਮੈਨ ਬਣੇ ਪਰਦੀਪ ਕੌਰ, ਸੰਦੀਪ ਸਿੰਘ ਸੋਨੀ ਵਿਰਕ ਲਖਮੀਰਵਾਲਾ ਵਾਈਸ ਚੇਅਰਮੈਨ ਚੁਣੇ

ਯੁਵਕ ਕਲੱਬ ਪਾਲਿਸੀ 2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਸਮੀਖਿਆ-- ਡਿਪਟੀ ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ

ਯੁਵਕ ਕਲੱਬ ਪਾਲਿਸੀ 2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਸਮੀਖਿਆ-- ਡਿਪਟੀ ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ

ਸੁਨਾਮ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ, ਮੁਕੇਸ਼ ਜਨੇਜਾ ਮੁੱਖ ਮਹਿਮਾਨ

ਸੁਨਾਮ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ, ਮੁਕੇਸ਼ ਜਨੇਜਾ ਮੁੱਖ ਮਹਿਮਾਨ

ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ, ਮੰਗ ਲਈ DGP ਤੋਂ ਰਿਪੋਰਟ

ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ, ਮੰਗ ਲਈ DGP ਤੋਂ ਰਿਪੋਰਟ

ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਸਾਵਧਾਨ, ਭਲਕੇ ਲਈ ਹੋ ਗਿਆ ਵੱਡਾ ਐਲਾਨ

ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਸਾਵਧਾਨ, ਭਲਕੇ ਲਈ ਹੋ ਗਿਆ ਵੱਡਾ ਐਲਾਨ

ਗੁਰਦਾਸਪੁਰ 'ਚ ਦਿਨ-ਦਹਾੜੇ ਵੱਡੀ ਵਾਰਦਾਤ: ਜਵੈਲਰ ਦੇ ਘਰੋਂ 3 ਕਰੋੜ ਦੀ ਲੁੱਟ, ਬੱਚਿਆਂ ਦੇ ਸਿਰ 'ਤੇ ਪਿਸਤੌਲ ਤਾਣ ਕੇ ਪਰਿਵਾਰ ਨੂੰ ਬਣਾਇਆ ਬੰਧਕ

ਗੁਰਦਾਸਪੁਰ 'ਚ ਦਿਨ-ਦਹਾੜੇ ਵੱਡੀ ਵਾਰਦਾਤ: ਜਵੈਲਰ ਦੇ ਘਰੋਂ 3 ਕਰੋੜ ਦੀ ਲੁੱਟ, ਬੱਚਿਆਂ ਦੇ ਸਿਰ 'ਤੇ ਪਿਸਤੌਲ ਤਾਣ ਕੇ ਪਰਿਵਾਰ ਨੂੰ ਬਣਾਇਆ ਬੰਧਕ

ਨੈਂਸੀ ਗਰੇਵਾਲ ਕਤਲ ਕਾਂਡ: ਕੈਨੇਡਾ ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਬਾਬਾ ਰਸੂਲਪੁਰ ਨੇ ਕਾਤਲਾਂ ਲਈ ਮੰਗੀ ਸਖ਼ਤ ਸਜ਼ਾ

ਨੈਂਸੀ ਗਰੇਵਾਲ ਕਤਲ ਕਾਂਡ: ਕੈਨੇਡਾ ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਬਾਬਾ ਰਸੂਲਪੁਰ ਨੇ ਕਾਤਲਾਂ ਲਈ ਮੰਗੀ ਸਖ਼ਤ ਸਜ਼ਾ

ਪੰਜਾਬ ਸਰਕਾਰ ਦਾ ਸਮਾਜਿਕ ਸੁਰੱਖਿਆ ਮਾਡਲ: 4 ਸਾਲਾਂ 'ਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਕੀਤੇ ਇਤਿਹਾਸਕ ਸੁਧਾਰ

ਪੰਜਾਬ ਸਰਕਾਰ ਦਾ ਸਮਾਜਿਕ ਸੁਰੱਖਿਆ ਮਾਡਲ: 4 ਸਾਲਾਂ 'ਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਕੀਤੇ ਇਤਿਹਾਸਕ ਸੁਧਾਰ