Wednesday, April 15, 2026
BREAKING
ਅਪਰਾਧ ਲਈ ਕੋਈ ਨਰਮੀ ਨਹੀਂ ਵਰਤੀ ਜਾਵੇਗੀ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਮੁਲਾਜ਼ਮ ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ 'ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼ ਈਰਾਨ ਨੂੰ 270 ਅਰਬ ਡਾਲਰ ਦਾ ਨੁਕਸਾਨ! US-ਇਜ਼ਰਾਈਲ ਦੇ ਹਮਲਿਆਂ ਨੇ ਵਿਗਾੜੀ ਆਰਥਿਕਤਾ ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ 'ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers ਜਾਨਿਕ ਸਿਨਰ ਫਿਰ ਬਣਿਆ ਦੁਨੀਆ ਦਾ ਨੰਬਰ-1 ਟੈਨਿਸ ਖਿਡਾਰੀ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਵੀ ਸੋਚੇ ਮੁੰਬਈ : ਪਲੇਸਿਸ ਅੱਜ ਦੇ ਮੈਚ 'ਚ ਕੀ CSK ਆਪਣਾ ਜੇਤੂ ਸਫਰ ਰੱਖੇਗੀ ਜਾਰੀ ਜਾਂ ਖੁੱਲ੍ਹੇਗਾ KKR ਦਾ ਖਾਤਾ? ਆਨਲਾਈਨ ਸ਼ਾਪਿੰਗ ਦਾ ਲੱਗਾ ਵੱਡਾ ਝਟਕਾ! ਭਰਨਾ ਪਿਆ 21 ਹਜ਼ਾਰ ਟੈਕਸ, ਫਸਿਆ ਰਿਫੰਡ

ਰਾਸ਼ਟਰੀ

ਘੱਟ ਜਾਵੇਗੀ Loan ਦੀ EMI! ਅਗਲੇ ਹਫ਼ਤੇ RBI ਕਰ ਸਕਦੈ 'ਰੇਪੋ ਰੇਟ' 'ਚ ਕਟੌਤੀ ਦਾ ਐਲਾਨ

30 ਨਵੰਬਰ, 2025 07:16 PM

ਨਵੀਂ ਦਿੱਲੀ : ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਹੋਮ ਲੋਨ ਅਤੇ ਆਟੋ ਲੋਨ ਲੈਣ ਵਾਲੇ ਕਰੋੜਾਂ ਗਾਹਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਭਾਰਤੀ ਰਿਜ਼ਰਵ ਬੈਂਕ (RBI) ਆਪਣੀ ਆਗਾਮੀ ਮੌਦਰਿਕ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ (0.25 ਫੀਸਦੀ) ਦੀ ਕਟੌਤੀ ਦਾ ਐਲਾਨ ਕਰ ਸਕਦਾ ਹੈ। ਜੇਕਰ ਇਹ ਕਟੌਤੀ ਹੁੰਦੀ ਹੈ, ਤਾਂ ਕਰਜ਼ਿਆਂ ਦੀਆਂ ਈ.ਐੱਮ.ਆਈਜ਼ (Loan EMIs) ਵੀ ਘੱਟ ਹੋ ਜਾਣਗੀਆਂ।

5 ਦਸੰਬਰ ਨੂੰ ਹੋਵੇਗਾ ਵੱਡਾ ਐਲਾਨ
ਆਰ.ਬੀ.ਆਈ. ਦੀ ਮੌਦਰਿਕ ਨੀਤੀ ਕਮੇਟੀ (RBI MPC Meeting) ਦੀ ਮੀਟਿੰਗ ਅਗਲੇ ਹਫ਼ਤੇ 3 ਦਸੰਬਰ ਨੂੰ ਸ਼ੁਰੂ ਹੋਵੇਗੀ। ਰੇਪੋ ਰੇਟ ਸਮੇਤ ਹੋਰ ਅਹਿਮ ਫੈਸਲਿਆਂ ਦਾ ਐਲਾਨ 5 ਦਸੰਬਰ ਨੂੰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਆਰ.ਬੀ.ਆਈ. ਗਵਰਨਰ ਸੰਜੇ ਮਲਹੋਤਰਾ (Sanjay Malhotra) ਇਸ ਰੇਟ-ਸੈਟਿੰਗ ਪੈਨਲ ਦੇ ਫੈਸਲਿਆਂ ਦਾ ਐਲਾਨ ਕਰਨਗੇ। ਵਰਤਮਾਨ 'ਚ ਰੈਪੋ ਰੇਟ 5.5 ਫੀਸਦੀ ਹੈ। ਜੇਕਰ 25 ਬੀ.ਪੀ.ਐੱਸ. ਦੀ ਕਟੌਤੀ ਹੁੰਦੀ ਹੈ ਤਾਂ ਇਹ ਘੱਟ ਕੇ 5.25 ਫੀਸਦੀ ਰਹਿ ਜਾਵੇਗਾ, ਜੋ ਕਰਜ਼ਾ ਲੈਣ ਵਾਲਿਆਂ ਲਈ ਇੱਕ ਵੱਡੀ ਰਾਹਤ ਹੋਵੇਗੀ।

ਮਹਿੰਗਾਈ ਘਟਣ ਕਾਰਨ ਰਾਹਤ ਦੀ ਉਮੀਦ
ਮਾਹਿਰਾਂ ਵੱਲੋਂ ਰੇਟ ਕੱਟ ਦੀ ਉਮੀਦ ਦਾ ਮੁੱਖ ਕਾਰਨ ਦੇਸ਼ ਦੀ ਖਪਤਕਾਰ ਮੁੱਲ ਸੂਚਕ ਅੰਕ (CPI) 'ਤੇ ਅਧਾਰਿਤ ਪ੍ਰਚੂਨ ਮਹਿੰਗਾਈ ਦਰ (Retail Inflation) ਦਾ ਕਾਬੂ ਹੇਠ ਹੋਣਾ ਹੈ। ਪਿਛਲੇ ਦੋ ਮਹੀਨਿਆਂ ਤੋਂ ਪ੍ਰਚੂਨ ਮਹਿੰਗਾਈ ਦਰ ਸਰਕਾਰ ਵੱਲੋਂ ਤੈਅ ਕੀਤੇ ਗਏ 2 ਤੋਂ 6 ਫੀਸਦੀ ਦੇ ਹੇਠਲੇ ਪੱਧਰ ਤੋਂ ਵੀ ਘੱਟ ਚੱਲ ਰਹੀ ਹੈ। ਕ੍ਰਿਸਿਲ (Crisil) ਦੇ ਮੁੱਖ ਅਰਥਸ਼ਾਸਤਰੀ ਧਰਮਕੀਰਤੀ ਜੋਸ਼ੀ ਦਾ ਮੰਨਣਾ ਹੈ ਕਿ ਮੁੱਖ ਮਹਿੰਗਾਈ ਦਰ ਦੇ ਹੇਠਾਂ ਜਾਣ ਦਾ ਕਾਰਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਦਾ ਘੱਟ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਅਕਤੂਬਰ ਵਿੱਚ ਕੋਰ ਮਹਿੰਗਾਈ (ਸੋਨੇ ਨੂੰ ਛੱਡ ਕੇ) 2.6 ਫੀਸਦੀ ਸੀ, ਜਿਸ ਨੂੰ ਜੀ.ਐੱਸ.ਟੀ. (GST) ਵਿੱਚ ਕਟੌਤੀ ਤੋਂ ਵੀ ਸਮਰਥਨ ਮਿਲਿਆ ਹੈ। ਐੱਚ.ਡੀ.ਐੱਫ.ਸੀ. ਬੈਂਕ (HDFC Bank) ਦੀ ਰਿਪੋਰਟ ਵਿੱਚ ਵੀ ਮਹਿੰਗਾਈ ਕਾਬੂ ਵਿੱਚ ਹੋਣ ਦਾ ਹਵਾਲਾ ਦਿੰਦੇ ਹੋਏ 25 ਬੀ.ਪੀ.ਐੱਸ. ਕਟੌਤੀ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਮਾਹਿਰਾਂ ਦੀਆਂ ਰਾਏ ਵੰਡੀਆਂ
ਹਾਲਾਂਕਿ, ਕੁਝ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਰ.ਬੀ.ਆਈ. ਫਿਲਹਾਲ ਰੇਟ ਕੱਟ ਤੋਂ ਬਚ ਸਕਦਾ ਹੈ। ਇਸ ਦਾ ਕਾਰਨ ਦੂਜੀ ਤਿਮਾਹੀ 'ਚ ਉਮੀਦ ਤੋਂ ਬਿਹਤਰ 8.2 ਫੀਸਦੀ GDP ਵਿਕਾਸ ਦਰ ਹੈ। ਐੱਸ.ਬੀ.ਆਈ. (SBI) ਦੀ ਆਰਥਿਕ ਖੋਜ ਵਿਭਾਗ ਦੀ ਰਿਪੋਰਟ ਅਨੁਸਾਰ, ਮਜ਼ਬੂਤ ਜੀ.ਡੀ.ਪੀ. ਵਾਧੇ ਅਤੇ ਘੱਟ ਮਹਿੰਗਾਈ ਦੇ ਚਲਦਿਆਂ ਆਰ.ਬੀ.ਆਈ. 'ਨਿਊਟਰਲ ਰੁਖ' ਜਾਰੀ ਰੱਖ ਸਕਦਾ ਹੈ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਦਾ ਕਹਿਣਾ ਹੈ ਕਿ ਰੇਪੋ ਰੇਟ 'ਤੇ ਫੈਸਲਾ ਬਹੁਤ ਨਜ਼ਦੀਕੀ ਹੋਵੇਗਾ, ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨੀਤੀਗਤ ਦਰ ਵਿੱਚ ਕੋਈ ਬਦਲਾਅ ਹੋਣਾ ਚਾਹੀਦਾ ਹੈ।

ਕੇਂਦਰੀ ਬੈਂਕ ਨੇ ਪਿਛਲੇ ਸਾਲ ਫਰਵਰੀ 'ਚ ਆਪਣਾ ਰੇਟ-ਘਟਾਉਣ ਦਾ ਚੱਕਰ ਸ਼ੁਰੂ ਕੀਤਾ ਸੀ, ਅਤੇ ਅਗਸਤ ਵਿੱਚ ਇਸ ਨੂੰ ਰੋਕਣ ਤੋਂ ਪਹਿਲਾਂ ਲਗਾਤਾਰ ਨੀਤੀਗਤ ਐਲਾਨ 'ਚ ਕੁੱਲ 100 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

ਨਿਤੀਸ਼ ਕੁਮਾਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਕੈਬਨਿਟ ਭੰਗ ਕਰਨ ਦੀ ਕੀਤੀ ਸਿਫ਼ਾਰਿਸ਼

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

PM ਮੋਦੀ ਨੇ ਮਾਂ ਡਾਟ ਕਾਲੀ ਦੇ ਚਰਨਾਂ 'ਚ ਟੇਕਿਆ ਮੱਥਾ, ਦੇਸ਼ ਦੀ ਸੁਖ-ਸ਼ਾਂਤੀ ਲਈ ਕੀਤੀ ਅਰਦਾਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਰਕਾਬਗੰਜ ਵਿਖੇ ਨਤਮਸਤਕ

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਬੋਲੇ ਜੈਰਾਮ ਰਮੇਸ਼- 'ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ'

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਨੋਇਡਾ 'ਚ ਮੁੜ ਭੜਕੀ ਹਿੰਸਾ : ਸੈਕਟਰ-80 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ, ਭਾਰੀ ਪੁਲਸ ਬਲ ਕੀਤੀ ਤਾਇਨਾਤ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

ਬਿਹਾਰ ਦੀ ਸਿਆਸਤ 'ਚ ਉਲਟਫੇਰ: ਅੱਜ ਖ਼ਤਮ ਹੋਵੇਗਾ ਨਵੇਂ CM ਦਾ ਸਸਪੈਂਸ, ਨੀਤੀਸ਼ ਕੁਮਾਰ ਦੇ ਸਕਦੇ ਨੇ ਅਸਤੀਫ਼ਾ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

PM ਨਰਿੰਦਰ ਮੋਦੀ ਨੇ ਵਿਸਾਖੀ, ਅੰਬੇਡਕਰ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ

PM ਮੋਦੀ ਅੱਜ ਕਰਨਗੇ ਦਿੱਲੀ-ਦੇਹਰਾਦੂਨ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਉਦਘਾਟਨ, ਹੁਣ ਮਿੰਟਾਂ 'ਚ ਤੈਅ ਹੋਵੇਗਾ ਸਫ਼ਰ