Friday, July 17, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਮਨੋਰੰਜਨ

ਗੋਵਿੰਦਾ ਦੀ ਫੈਮਿਲੀ 'ਚ ਖ਼ਤਮ ਹੋਇਆ ਕਲੇਸ਼ ! 14 ਸਾਲਾਂ ਬਾਅਦ ਹੋਈ Reunion

16 ਅਪ੍ਰੈਲ, 2026 04:59 PM

ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਦੇ ਪਰਿਵਾਰ 'ਚ ਪਿਛਲੇ 14 ਸਾਲਾਂ ਤੋਂ ਚੱਲੀ ਆ ਰਹੀ ਕੜਵਾਹਟ ਆਖ਼ਰਕਾਰ ਖ਼ਤਮ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਅਤੇ ਵੀਡੀਓਜ਼ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਕ੍ਰਿਸ਼ਨਾ ਅਭਿਸ਼ੇਕ ਅਤੇ ਉਸ ਦੀ ਪਤਨੀ ਕਸ਼ਮੀਰਾ ਸ਼ਾਹ ਆਪਣੀ ਮਾਮੀ ਸੁਨੀਤਾ ਆਹੂਜਾ ਨਾਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਇਸ ਮਿਲਣੀ ਦੌਰਾਨ ਸੁਨੀਤਾ ਆਹੂਜਾ ਨੇ ਆਪਣੇ ਮਜ਼ਾਕੀਆ ਅੰਦਾਜ਼ 'ਚ ਕਿਹਾ, "14 ਸਾਲਾਂ ਬਾਅਦ ਅੱਜ ਵਨਵਾਸ ਖ਼ਤਮ ਹੋਇਆ ਹੈ"। ਇਸ ਮੌਕੇ ਕ੍ਰਿਸ਼ਨਾ ਅਭਿਸ਼ੇਕ ਵੀ ਕਾਫੀ ਭਾਵੁਕ ਅਤੇ ਖੁਸ਼ ਨਜ਼ਰ ਆਇਆ। ਉਸ ਨੇ ਇਸ ਮਿਲਣੀ ਨੂੰ ਇਕ ਵੱਡਾ ਸਰਪ੍ਰਾਈਜ਼ ਦੱਸਿਆ ਅਤੇ ਕਿਹਾ ਕਿ ਇਸ ਨਾਲ ਪਿਛਲੇ ਕਈ ਸਾਲਾਂ ਤੋਂ ਮੀਡੀਆ 'ਚ ਚੱਲ ਰਹੀਆਂ ਅਟਕਲਾਂ 'ਤੇ ਹੁਣ ਪੂਰਨ ਵਿਰਾਮ ਲੱਗ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਰੀਯੂਨੀਅਨ ਬੁੱਧਵਾਰ ਨੂੰ ਮੁੰਬਈ 'ਚ 'ਲਾਫਟਰ ਸ਼ੈਫਸ ਅਨਲਿਮਟਿਡ ਐਂਟਰਟੇਨਮੈਂਟ' ਸੀਜ਼ਨ 3 ਦੇ ਸੈੱਟ 'ਤੇ ਹੋਈ। ਖਾਸ ਗੱਲ ਇਹ ਰਹੀ ਕਿ ਕ੍ਰਿਸ਼ਨਾ, ਕਸ਼ਮੀਰਾ ਅਤੇ ਸੁਨੀਤਾ ਤਿੰਨੋਂ ਹੀ ਮੈਚਿੰਗ ਆਊਟਫਿਟਸ 'ਚ ਨਜ਼ਰ ਆਏ, ਜਿਸ ਨੇ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਤਿੰਨਾਂ ਨੇ ਪਾਪਰਾਜ਼ੀ ਦੇ ਸਾਹਮਣੇ ਜੰਮ ਕੇ ਪੋਜ਼ ਵੀ ਦਿੱਤੇ।

ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਗੋਵਿੰਦਾ ਨੇ ਕ੍ਰਿਸ਼ਨਾ ਦੁਆਰਾ ਟੀਵੀ ਸ਼ੋਅਜ਼ 'ਤੇ ਕੀਤੇ ਗਏ ਮਜ਼ਾਕ 'ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਕਸ਼ਮੀਰਾ ਸ਼ਾਹ ਦੇ ਇਕ ਟਵੀਟ ਨੇ ਅੱਗ 'ਚ ਤੇਲ ਦਾ ਕੰਮ ਕੀਤਾ, ਜਿਸ ਨੂੰ ਸੁਨੀਤਾ ਨੇ ਗੋਵਿੰਦਾ 'ਤੇ ਤੰਜ਼ ਮੰਨ ਲਿਆ ਸੀ। ਪਿਛਲੇ 14 ਸਾਲਾਂ 'ਚ ਕਈ ਵਾਰ ਜਨਤਕ ਤੌਰ 'ਤੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਵੀ ਹੋਈ ਸੀ, ਪਰ ਹੁਣ ਪਰਿਵਾਰ ਨੇ ਸਾਰੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ।

ਇਸ ਪਰਿਵਾਰਕ ਮਿਲਣ ਨੂੰ ਦੇਖ ਕੇ ਗੋਵਿੰਦਾ ਅਤੇ ਕ੍ਰਿਸ਼ਨਾ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ ਅਤੇ ਸੋਸ਼ਲ ਮੀਡੀਆ 'ਤੇ ਇਸ ਰੀਯੂਨੀਅਨ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

"ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਨੇ ਪੂਰੇ ਕੀਤੇ 15 ਸਾਲ, ਐਕਸਲ ਐਂਟਰਟੇਨਮੈਂਟ ਨੇ ਯਾਦਾਂ ਕੀਤੀਆਂ ਤਾਜ਼ਾ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ