Thursday, July 09, 2026
BREAKING
ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਦੇ ਸਮੁੱਚੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਐਸ.ਆਈ.ਆਰ-2026 ਤਹਿਤ 100% ਐਨੂਮਰੇਸ਼ਨ ਫਾਰਮ ਭਰ ਕੇ ਕੀਤੀ ਸ਼ਲਾਘਾਯੋਗ ਪਹਿਲ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 11 ਅਤੇ 12 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਦੋ ਦਿਨਾਂ ਐਸ.ਆਈ.ਆਰ. ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿੱਤਰਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟ ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਵੱਲੋਂ ਪਸ਼ੂਧਨ ਅਤੇ ਡੇਅਰੀ ਸੈਕਟਰ ਦੇ ਵਿਕਾਸ ਲਈ ਅੰਤਰਰਾਜੀ ਸਹਿਯੋਗ ਬਾਰੇ ਵਿਚਾਰ-ਚਰਚਾ ਭਗਵੰਤ ਮਾਨ ਸਰਕਾਰ ਨੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਨੇਪਰੇ ਚਾੜ੍ਹਿਆ: ਡਾ. ਬਲਜੀਤ ਕੌਰ ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ 6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਇਰਾਕ 'ਚ ਭਾਰੀ ਭੀੜ ਕਾਰਨ ਮਸ਼ਾਦ 'ਚ ਅਯਾਤੁੱਲਾ ਖਮੇਨੀ ਦੇ ਅੰਤਿਮ ਸੰਸਕਾਰ 'ਚ ਦੇਰੀ ਮੋਗਾ ਸਦਰ ਥਾਣਾ ਗ੍ਰਨੇਡ ਅਟੈਕ : ਪੁਲਸ ਨੇ ਰਵਨੀਤ ਬਿੱਟੂ ਨੂੰ ਥਾਣੇ ਅੰਦਰ ਜਾਣ ਤੋਂ ਰੋਕਿਆ

ਬਾਜ਼ਾਰ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

09 ਜੁਲਾਈ, 2026 05:06 PM

ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਖਾਦ ਪਦਾਰਥਾਂ ’ਤੇ ਗੁੰਮਰਾਹਕੁੰਨ ਦਾਅਵਿਆਂ ਅਤੇ ਲੇਬਲਿੰਗ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਲੋਟੇ ਇੰਡੀਆ, ਫਰਨਜ਼ ਐੱਨ ਪੈਟਲਜ਼ ਅਤੇ ਕੁਬੇਰਾ ਫੂਡਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।


ਰੈਗੂਲੇਟਰੀ ਨੇ ਤਿੰਨਾਂ ਕੰਪਨੀਆਂ ਨੂੰ 7 ਦਿਨਾਂ ਦੇ ਅੰਦਰ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਖਿਲਾਫ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਹ ਜਾਣਕਾਰੀ ਐੱਫ. ਐੱਸ. ਐੱਸ. ਏ. ਆਈ. ਨੇ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ਜ਼ਰੀਏ ਸਾਂਝੀ ਕੀਤੀ।


ਲੋਟੇ ਇੰਡੀਆ ’ਤੇ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਦੇ ਦੋਸ਼
ਐੱਫ. ਐੱਸ. ਐੱਸ. ਏ. ਆਈ. ਅਨੁਸਾਰ ਲੋਟੇ ਇੰਡੀਆ ਨੇ ਬਿਨਾਂ ਅਗਾਊਂ ਪ੍ਰਵਾਨਗੀ ਪੁਰਾਣੇ ਨਾਮ ਵਾਲੇ ਪਹਿਲਾਂ ਤੋਂ ਛਪੇ ਲੇਬਲ ਦੀ ਵਰਤੋਂ ਕੀਤੀ, ਜੋ ਨਿਰਧਾਰਿਤ ਮਿਆਰਾਂ ਦੇ ਅਨੁਕੂਲ ਨਹੀਂ ਸਨ। ਇਸ ਤੋਂ ਇਲਾਵਾ ਕੰਪਨੀ ਦੇ ਕੁਝ ਉਤਪਾਦਾਂ ’ਤੇ ‘100 ਫੀਸਦੀ ਸ਼ਾਕਾਹਾਰੀ’ ਦਾ ਦਾਅਵਾ ਗੁੰਮਰਾਹ ਕਰਨ ਵਾਲਾ ਪਾਇਆ ਗਿਆ।


ਪੇਪੇਰੋ ਬਿਸਕੁਟ ਸਟਿਕਸ ’ਤੇ ਪੋਸ਼ਣ ਸਬੰਧੀ ਜਾਣਕਾਰੀ ਨਿਰਧਾਰਿਤ ਫਾਰਮੈੱਟ ’ਚ ਨਹੀਂ ਦਿੱਤੀ ਗਈ, ਜਦੋਂਕਿ ਲੌਲੀ ਬਲਿਸ ਲੌਲੀਪੌਪ ’ਚ ਵਿਟਾਮਿਨ ਦਾ ਪੱਧਰ ਨਿਯਮਾਂ ਦੇ ਅਨੁਕੂਲ ਨਹੀਂ ਮਿਲਿਆ। ਉੱਥੇ ਹੀ ਫਰੂਟਜ਼ ਐਕਲੇਅਰਸ ’ਚ ਫਲ ਨਾ ਹੋਣ ਦੇ ਬਾਵਜੂਦ ਪੈਕੇਜਿੰਗ ਤੋਂ ਫਲ ਹੋਣ ਦਾ ਅਹਿਸਾਸ ਕਰਵਾਇਆ ਗਿਆ ਅਤੇ ਲਾਜ਼ਮੀ ਡਿਸਕਲੇਮਰ ਵੀ ਨਹੀਂ ਦਿੱਤਾ ਗਿਆ।


ਕੁਬੇਰਾ ਫੂਡਜ਼ ਦੇ ਦਾਅਵਿਆਂ ’ਤੇ ਵੀ ਸਵਾਲ
ਕੁਬੇਰਾ ਫੂਡਜ਼ ਦੇ ‘ਸਾਫਟ ਐਂਡ ਫਰੈਸ਼ ਕ੍ਰੀਮ ਬਨ ਪਾਈਨਐਪਲ’ ਉਤਪਾਦ ’ਤੇ ‘100 ਫੀਸਦੀ ਕੁਦਰਤੀ’ ਅਤੇ ‘ਕੋਈ ਪ੍ਰੀਜ਼ਰਵੇਟਿਵ, ਰੰਗ ਅਤੇ ਫਲੇਵਰ ਨਹੀਂ’ ਵਰਗੇ ਦਾਅਵੇ ਕੀਤੇ ਗਏ, ਜਦੋਂਕਿ ਉਤਪਾਦ ਦੇ ਲੇਬਲ ’ਤੇ ਪ੍ਰੀਜ਼ਰਵੇਟਿਵ, ਬਨਾਉਟੀ ਰੰਗ ਅਤੇ ਫਲੇਵਰਿੰਗ ਪਦਾਰਥਾਂ ਦਾ ਜ਼ਿਕਰ ਮੌਜੂਦ ਹੈ। ਐੱਫ. ਐੱਸ. ਐੱਸ. ਏ. ਆਈ. ਨੇ ‘ਸ਼ੁੱਧ, ਤਾਜ਼ਾ ਅਤੇ ਕੁਦਰਤੀ’ ਵਰਗੇ ਦਾਅਵਿਆਂ ਨੂੰ ਵੀ ਨਿਯਮਾਂ ਦੇ ਉਲਟ ਦੱਸਿਆ ਹੈ।


ਫਰਨਜ਼ ਐਨ ਪੈਟਲਜ਼ ਦੀ ਲੇਬਲਿੰਗ ’ਚ ਵੀ ਮਿਲੀਆਂ ਕਮੀਆਂ
ਰੈਗੂਲੇਟਰੀ ਨੇ ਫਰਨਜ਼ ਐਨ ਪੈਟਲਜ਼ ਦੇ ‘ਰੋਸਟਿਡ ਆਲਮੰਡ ਚਾਕਲੇਟ’ ਉਤਪਾਦ ’ਤੇ ‘ਪ੍ਰੀਮੀਅਮ ਚਾਕਲੇਟ’ ਵਰਗੇ ਦਾਅਵਿਆਂ ਨੂੰ ਗੁੰਮਰਾਹ ਕਰਨ ਵਾਲਾ ਦੱਸਿਆ। ਐੱਫ. ਐੱਸ. ਐੱਸ. ਏ. ਆਈ. ਮੁਤਾਬਕ ਉਤਪਾਦ ’ਚ ਹਾਈਡ੍ਰੋਜਨਿਡ ਬਨਸਪਤੀ ਚਰਬੀ (ਫੈਟ) ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ, ਸਿਫਾਰਿਸ਼ੀ ਖੁਰਾਕ ਭੱਤਾ (ਆਰ. ਡੀ. ਏ.) ਅਤੇ ਸਮੱਗਰੀ ਦੇ ਖੁਲਾਸੇ ਨਾਲ ਜੁੜੀ ਲੇਬਲਿੰਗ ’ਚ ਵੀ ਕਈ ਕਮੀਆਂ ਪਾਈਆਂ ਗਈਆਂ।


ਸ਼ਿਕਾਇਤਾਂ ਅਤੇ ਸਵੈ-ਨੋਟਿਸ ਦੇ ਆਧਾਰ ’ਤੇ ਕਾਰਵਾਈ
ਐੱਫ. ਐੱਸ. ਐੱਸ. ਏ. ਆਈ. ਨੇ ਕਿਹਾ ਕਿ ਹਾਲ ਦੇ ਮਹੀਨਿਆਂ ’ਚ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਕਈ ਕੰਪਨੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ‘ਤਾਜ਼ਾ ਪਨੀਰ’ ਸਬੰਧੀ ਗੁੰਮਰਾਹਕੁੰਨ ਦਾਅਵਿਆਂ ਨੂੰ ਲੈ ਕੇ ਹੈਰੀਟੇਜ ਫੂਡਜ਼ ਸਮੇਤ ਹੋਰ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਸਨ। ਰੈਗੂਲੇਟਰੀ ਅਨੁਸਾਰ ਮੌਜੂਦਾ ਨੋਟਿਸ ਸਵੈ-ਨੋਟਿਸ ਲੈਣ ਅਤੇ ਖਪਤਕਾਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ ਅਤੇ ਅੱਗੇ ਵੀ ਅਜਿਹੇ ਮਾਮਲਿਆਂ ’ਚ ਸਖਤ ਕਾਰਵਾਈ ਜਾਰੀ ਰਹੇਗੀ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

HDFC ਬੈਂਕ ਨੇ MCLR ਵਧਾਈਆਂ ਦਰਾਂ, ਹੋਮ ਲੋਨ ਗਾਹਕਾਂ 'ਤੇ ਵਧ ਸਕਦੈ ਬੋਝ

HDFC ਬੈਂਕ ਨੇ MCLR ਵਧਾਈਆਂ ਦਰਾਂ, ਹੋਮ ਲੋਨ ਗਾਹਕਾਂ 'ਤੇ ਵਧ ਸਕਦੈ ਬੋਝ

ਸਟਾਕ ਮਾਰਕੀਟ 'ਚ 4 ਦਿਨਾਂ ਤੋਂ ਜਾਪੀ ਤੇਜ਼ੀ ਰੁਕੀ, ਸੈਂਸੈਕਸ 104 ਅੰਕ ਡਿੱਗਾ

ਸਟਾਕ ਮਾਰਕੀਟ 'ਚ 4 ਦਿਨਾਂ ਤੋਂ ਜਾਪੀ ਤੇਜ਼ੀ ਰੁਕੀ, ਸੈਂਸੈਕਸ 104 ਅੰਕ ਡਿੱਗਾ

ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸੈਕਸ 'ਚ 521 ਅੰਕਾਂ ਦਾ ਵਾਧਾ, ਜਾਣੋ ਵਾਧੇ ਦੇ ਕਾਰਨ

ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸੈਕਸ 'ਚ 521 ਅੰਕਾਂ ਦਾ ਵਾਧਾ, ਜਾਣੋ ਵਾਧੇ ਦੇ ਕਾਰਨ