ਖਰੜ (ਪ੍ਰੀਤ ਪੱਤੀ) : ਸਾਵਣ ਦੇ ਮਹੀਨੇ ਤੇਂ ਕਾਵੜ ਯਾਤਰਾ ਦਾ ਸ਼ਿਵ ਭਗਤਾਂ ਦੇ ਮਨ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ,ਤੇਂ ਸ਼ਿਵ ਭਗਤ ਇਸ ਅਵਸਰ ਨੂੰ ਤਿਉਹਾਰ ਦੀ ਤਰਾਂ ਮਨਾਉਦੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਅੱਜ ਖਰੜ ਦੇ ਮਾਤਾ ਅੰਬੀਕਾ ਦੇਵੀ ਮੰਦਿਰ ਤੋਂ ’ਸ਼ਿਵ ਪਾਰਵਤੀ ਕਲੱਬ ‘ਵੱਲੋਂ ਛੇਵੀਂ ਤੂਫ਼ਾਨੀ ਡਾਕ ਕਾਵੜ ਯਾਤਰਾ ਤੇਂ ਸ਼ਿਵ ਭਗਤਾਂ ਦੀ ਰਵਾਨਗੀ ਮੌਕੇ ਕਰਵਾਏ ਸਮਾਗਮ ਮੌਕੇ ਕੀਤਾ,ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਰਿਬਨ ਕਟ ਕੇ ਪੂਜਾ ਅਰਚਨਾ ਕਰਕੇ ਕੀਤਾ,ਉਹਨਾਂ ਕਿਹਾ ਕਿ ਕਲੱਬ ਦੇ ਸ਼ਿਵ ਭਗਤਾਂ ਵੱਲੋਂ ਹਰ ਸਾਲ ਸ਼ਰਧਾਂਪੂਰਵਕ ਆਯੋਜਿਤ ਕੀਤੀ ਜਾਂਦੀ ਕਾਵੜ ਯਾਤਰਾ ਤੇਂ ਕਾਵੜੀਆਂ ਦੀ ਭਗਤੀ ਕਾਬਿਲੇ ਤਾਰੀਫ ਹੈ,ਤੇਂ ਸ਼ਿਵ ਭਗਵਾਨ ਆਪਣੇ ਭਗਤਾਂ ਤੇਂ ਹਮੇਸ਼ਾ ਕਿਰਪਾ ਬਣਾਕੇ ਰੱਖਦੇ ਨੇਂ ਤੇਂ ਸ਼ਿਵ ਭਗਵਾਨ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਏਦਾਂ ਦੇ ਭਗਤੀ ਭਰੇ ਕਾਰਜ ਸੰਭਵ ਹਨ,ਕਲੱਬ ਪ੍ਰਧਾਨ ਤੁਸ਼ਾਰ ਸ਼ਰਮਾ ਨੇਂ ਕਿਹਾ ਕਿ ਗੁਰਪ੍ਰਤਾਪ ਸਿੰਘ ਪਡਿਆਲਾ ਜੀ ਅੰਬੀਕਾ ਦੇਵੀ ਮੰਦਿਰ ਤੇਂ ਕਲੱਬ ਨਾਲ ਪਿੱਛਲੇ ਲੰਮੇ ਸਮੇ ਤੋਂ ਜੁੜੇ ਹੋਏ ਹਨ ਤੇ ਹਰ ਧਾਰਮਿਕ ਸਮਾਗਮ ਵਿੱਚ ਸ਼ਹਿਯੋਗ ਕਰਦੇ ਹਨ ਜਿਸਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਧੰਨਵਾਦ ਵੀ ਕੀਤਾ ਗਿਆ, ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਸ਼ਿਵ ਭਗਤਾਂ ਦੀ ਮੰਗਲਮਈ ਯਾਤਰਾ ਲਈ ਤੇਂ ਸਮੂਹ ਖਰੜ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਕੀਤੀ ਪੂਜਾ ਚ ਵੀ ਭਾਗ ਲਿਆ ਗਿਆ, ਇਸ ਮੌਕੇ ਮਹਿਲਾ ਕਾਂਗਰਸ ਤੋ ਮਨਜੀਤ ਕੌਰ ਸੋਨੂੰ,ਸੁਸ਼ਾਂਤ ਕੌਸ਼ਿਕ,ਅਮਰੀਕ ਹੈਪੀ ਤੇ ਕਲੱਬ ਪ੍ਰਧਾਨ ਤੁਸ਼ਾਰ ਸ਼ਰਮਾ ,ਚੇਰੀ ਸ਼ਰਮਾ ,ਸਰਬਜੀਤ ਸਿੰਘ,ਰੋਹਨ ਸ਼ਰਮਾ ਰਿਸ਼ਬ,ਹਰਪ੍ਰਰੀਤ ਸਿੰਘ ਰਜਤ ਸਿੰਘ ਸਮੂਹ ਮੈਬਰ ਤੇ ਹੋਰ ਮੋਹਤਬਰ ਸੱਜਣ ਹਾਜ਼ਰ ਸਨ |