Tuesday, February 24, 2026
BREAKING
ਪੰਜਾਬ 'ਚ ਨਵੇਂ ਡਿਪਟੀ CM ਫੇਸ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਖੇਡਿਆ ਵੱਡਾ ਦਾਅ MP ਡਾ. ਵਿਕਰਮਜੀਤ ਸਿੰਘ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਗਰੁੱਪ 'ਚ ਸ਼ਾਮਲ — ਦੋਵਾਂ ਦੇਸ਼ਾਂ ਦੇ ਰਣਨੀਤਕ ਸਹਿਯੋਗ ਨੂੰ ਮਿਲੇਗੀ ਨਵੀਂ ਰਫ਼ਤਾਰ ਅੰਮ੍ਰਿਤਸਰ 'ਚ 26 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ, ਬੈਂਕ ਘੁਟਾਲਾ ਮੁੱਦੇ 'ਤੇ ਹੋਈ ਬਹਿਸ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪ੍ਰੋਗਰਾਮ ਜਾਰੀ, 8 ਮਾਰਚ ਨੂੰ ਪੇਸ਼ ਹੋਵੇਗਾ ਬਜਟ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਭਰ ਵਿੱਚ ਵਿਸ਼ੇਸ਼ ਅਭਿਆਨ ਜਾਰੀ, ਬਾਰਡਰ ਸੁਰੱਖਿਆ ਹੋਰ ਮਜ਼ਬੂਤ – ਅਰਪਿਤ ਸ਼ੁਕਲਾ ਬੇਬੇ ਮਹਿੰਦਰ ਕੌਰ ਮਾਣਹਾਨੀ ਕੇਸ : BJP ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਪੇਸ਼ੀ ਚੰਡੀਗੜ੍ਹ 'ਚ 8 DSP ਅਸਾਮੀਆਂ ਲਈ ਤਰੱਕੀ ਨੂੰ ਮਿਲੀ ਮਨਜ਼ੂਰੀ ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ

ਰਾਸ਼ਟਰੀ

ਗੁਆਂਢੀ ਮੁਲਕ 'ਚ ਤਬਾਹੀ ਮਚਾਉਣ ਮਗਰੋਂ ਭਾਰਤ ਵੱਲ ਵਧਿਆ ਭਿਆਨਕ ਤੂਫ਼ਾਨ ! IMD ਨੇ ਜਾਰੀ ਕੀਤਾ Alert

28 ਨਵੰਬਰ, 2025 05:55 PM

ਚੱਕਰਵਾਤੀ ਤੂਫਾਨ 'ਦਿਤਵਾ' ਕਾਰਨ ਸ਼੍ਰੀਲੰਕਾ ਵਿੱਚ ਭਾਰੀ ਤਬਾਹੀ ਮਚੀ ਹੋਈ ਹੈ। ਭਾਰੀ ਮੀਂਹ ਅਤੇ ਤੂਫ਼ਾਨ ਦੇ ਚੱਲਦਿਆਂ, ਸ੍ਰੀਲੰਕਾ ਵਿੱਚ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਤੂਫਾਨ ਹੋਰ ਤੇਜ਼ ਹੋ ਸਕਦਾ ਹੈ।

ਸ਼੍ਰੀਲੰਕਾ ਵਿੱਚ ਇਹ ਤੂਫ਼ਾਨ ਹਾਲ ਦੇ ਸਾਲਾਂ ਵਿੱਚ ਆਈਆਂ ਸਭ ਤੋਂ ਭਿਆਨਕ ਮੌਸਮੀ ਆਫ਼ਤਾਂ ਵਿੱਚੋਂ ਇੱਕ ਹੈ। ਤੂਫਾਨ ਕਾਰਨ ਸ੍ਰੀਲੰਕਾ ਦੇ ਕਈ ਜ਼ਿਲ੍ਹੇ ਪੂਰੀ ਤਰ੍ਹਾਂ ਜਲਮਗਨ ਹੋ ਗਏ ਹਨ। ਇਸ ਦੌਰਾਨ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਤਬਾਹੀ ਦਾ ਵੱਡਾ ਕਾਰਨ ਬਣੀਆਂ ਹਨ। ਦੇਸ਼ ਦੇ ਚਾਹ ਉਤਪਾਦਕ ਜ਼ਿਲ੍ਹੇ ਬਾਦੁਲਾ ਵਿੱਚ ਰਾਤੋ-ਰਾਤ ਕਈ ਘਰ ਰੁੜ੍ਹ ਗਏ, ਜਿਸ ਕਾਰਨ 21 ਲੋਕਾਂ ਦੀ ਮੌਤ ਹੋ ਗਈ।

ਦੇਸ਼ 'ਚ ਜ਼ਿਆਦਾਤਰ ਮੌਤਾਂ ਲੈਂਡਸਲਾਈਡ ਕਾਰਨ ਹੀ ਹੋਈਆਂ, ਕਿਉਂਕਿ ਇੱਕ ਦਿਨ ਦੇ ਅੰਦਰ ਹੀ ਪੂਰਬੀ ਅਤੇ ਕੇਂਦਰੀ ਖੇਤਰਾਂ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਸ਼੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਹੁਣ ਤੱਕ 43,991 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਸਕੂਲਾਂ ਅਤੇ ਜਨਤਕ ਆਸਰਾ ਘਰਾਂ ਵਿੱਚ ਪਹੁੰਚਾਇਆ ਗਿਆ ਹੈ। ਕਈ ਪਰਿਵਾਰਾਂ ਨੂੰ ਵਧਦੇ ਪਾਣੀ ਦੇ ਪੱਧਰ ਕਾਰਨ ਛੱਤਾਂ ਤੋਂ ਬਚਾਇਆ ਗਿਆ ਹੈ।

ਇਹ ਚੱਕਰਵਾਤੀ ਤੂਫ਼ਾਨ 'ਦਿਤਵਾ' ਹੁਣ ਭਾਰਤ ਦੇ ਤੱਟਵਰਤੀ ਸੂਬਿਆਂ ਵੱਲ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਚੇਨਈ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ (IMD) ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਲਈ ਤਿੰਨ ਘੰਟਿਆਂ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਡੂਚੇਰੀ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

"ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ

ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਸਿੱਕਮ 'ਚ ਭਾਰੀ ਬਰਫ਼ਬਾਰੀ ਦੌਰਾਨ ਫਸੇ 46 ਸੈਲਾਨੀ, ਭਾਰਤੀ ਫੌਜ ਨੇ ਬਚਾਈ ਜਾਨ

ਸਿੱਕਮ 'ਚ ਭਾਰੀ ਬਰਫ਼ਬਾਰੀ ਦੌਰਾਨ ਫਸੇ 46 ਸੈਲਾਨੀ, ਭਾਰਤੀ ਫੌਜ ਨੇ ਬਚਾਈ ਜਾਨ

''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

AP : ਦੁੱਧ ਨੇ ਬੁਝਾ'ਤੇ 4 ਘਰਾਂ ਦੇ ਚਿਰਾਗ ! CM ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

AP : ਦੁੱਧ ਨੇ ਬੁਝਾ'ਤੇ 4 ਘਰਾਂ ਦੇ ਚਿਰਾਗ ! CM ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

CM ਯੋਗੀ ਦੇ ਸਿੰਗਾਪੁਰ ਦੌਰੇ ਦਾ ਪਹਿਲਾ ਦਿਨ ਸਫ਼ਲ, 6,650 ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ

CM ਯੋਗੀ ਦੇ ਸਿੰਗਾਪੁਰ ਦੌਰੇ ਦਾ ਪਹਿਲਾ ਦਿਨ ਸਫ਼ਲ, 6,650 ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ

ਸਾਬਕਾ ਰੇਲ ਮੰਤਰੀ ਤੇ ਦਿੱਗਜ TMC ਨੇਤਾ ਮੁਕੁਲ ਰਾਏ ਦਾ ਦੇਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਸਾਬਕਾ ਰੇਲ ਮੰਤਰੀ ਤੇ ਦਿੱਗਜ TMC ਨੇਤਾ ਮੁਕੁਲ ਰਾਏ ਦਾ ਦੇਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਰਾਹੁਲ ਗਾਂਧੀ ਨੇ ਕੋਟਦੁਆਰ ਦੇ 'ਮੁਹੰਮਦ ਦੀਪਕ' ਨਾਲ ਕੀਤੀ ਮੁਲਾਕਾਤ, ਫਿਰ ਉਨ੍ਹਾਂ ਨੂੰ ਦੱਸਿਆ ਇਨਸਾਨੀਅਤ ਦੀ ਮਿਸਾਲ

ਰਾਹੁਲ ਗਾਂਧੀ ਨੇ ਕੋਟਦੁਆਰ ਦੇ 'ਮੁਹੰਮਦ ਦੀਪਕ' ਨਾਲ ਕੀਤੀ ਮੁਲਾਕਾਤ, ਫਿਰ ਉਨ੍ਹਾਂ ਨੂੰ ਦੱਸਿਆ ਇਨਸਾਨੀਅਤ ਦੀ ਮਿਸਾਲ

ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਤਲਾਸ਼ੀ ਮੁਹਿੰਮ ਤੋਂ ਬਾਅਦ ਨਿਕਲੀ ਅਫਵਾਹ

ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਤਲਾਸ਼ੀ ਮੁਹਿੰਮ ਤੋਂ ਬਾਅਦ ਨਿਕਲੀ ਅਫਵਾਹ