Tuesday, June 02, 2026
BREAKING
‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਗੈਂਗਸਟਰਾਂ ‘ਤੇ ਵਾਰ ਦਾ 132ਵਾਂ ਦਿਨ: ਪੰਜਾਬ ਪੁਲਿਸ ਵੱਲੋਂ 446 ਥਾਈਂ ਛਾਪੇਮਾਰੀ; 192 ਗ੍ਰਿਫ਼ਤਾਰ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਲਈ ਸਬੰਧਤ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਤੈਅ ਹੋਵੇਗੀ: ਡਾ. ਰਵਜੋਤ ਸਿੰਘ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 1241 ਲਾਭਪਾਤਰੀਆਂ ਲਈ 6.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ ਵੱਡੀਆਂ ਇਨਫੋਰਸਮੈਂਟ ਸਫਲਤਾਵਾਂ ਸਦਕਾ ਪੰਜਾਬ ਨੇ ਮਈ 2026 ਦੌਰਾਨ 14.59% ਜੀ.ਐੱਸ.ਟੀ. ਵਾਧੇ ਨਾਲ ਕੌਮੀ ਔਸਤ ਨੂੰ ਪਛਾੜਿਆ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ’ਚ ਸੋਧ ਨੂੰ ਹਰੀ ਝੰਡੀ, ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਵਿੱਚ ਯਕੀਨੀ ਬਣਾਇਆ ਜਾ ਸਕੇਗਾ ਐਸ.ਸੀ. ਕਮਿਸ਼ਨ ਵੱਲੋਂ ਰਵਨੀਤ ਸਿੰਘ ਬਿੱਟੂ ਵੱਲੋਂ 4 ਜੂਨ ਨੂੰ ਤਲਬ

ਰਾਸ਼ਟਰੀ

ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?

30 ਦਸੰਬਰ, 2025 02:48 PM

ਰਾਜਨੀਤਿਕ ਅਤੇ ਵਪਾਰਕ ਦੋਵਾਂ ਪੱਖਾਂ ਨਾਲ ਜੁੜਿਆ ਇਕ ਨਵਾਂ ਪਰਿਵਾਰਕ ਅਪਡੇਟ ਸਾਹਮਣੇ ਆਇਆ ਹੈ, ਜਿਸ ਨੇ ਸਮਾਜਿਕ ਹਲਕਿਆਂ ਵਿੱਚ ਥੋੜ੍ਹੀ ਜਿਹੀ ਹਲਚਲ ਮਚਾ ਦਿੱਤੀ ਹੈ। ਗਾਂਧੀ-ਨਹਿਰੂ ਪਰਿਵਾਰ ਵਿੱਚ ਇੱਕ ਵਾਰ ਫਿਰ ਜਸ਼ਨ ਦਾ ਮਾਹੌਲ ਬਣ ਗਿਆ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ ਅਨੁਸਾਰ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਉਦਯੋਗਪਤੀ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਮੰਗਣੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਹਾਨ ਵਾਡਰਾ ਨੇ ਹਾਲ ਹੀ ਵਿੱਚ ਆਪਣੀ ਸੱਤ ਸਾਲ ਪੁਰਾਣੀ ਦੋਸਤ ਅਤੇ ਪ੍ਰੇਮਿਕਾ ਅਵੀਵਾ ਬੇਗ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।


ਜਾਣਕਾਰੀ ਮੁਤਾਬਕ ਅਵੀਵਾ ਨੇ ਰੇਹਾਨ ਦੇ ਇਸ ਪ੍ਰਸਤਾਵ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਚਰਚਾ ਹੋਈ ਅਤੇ ਆਪਸੀ ਸਹਿਮਤੀ ਨਾਲ ਇਹ ਰਿਸ਼ਤਾ ਬਣ ਗਿਆ। ਪ੍ਰਿਯੰਕਾ ਗਾਂਧੀ ਦੀ ਹੋਣ ਵਾਲੀ ਨੰਹੂ ਅਵੀਵਾ ਬੇਗ ਅਤੇ ਉਸਦੇ ਪਰਿਵਾਰ ਵਾਲੇ ਦਿੱਲੀ ਵਿੱਚ ਰਹਿੰਦੇ ਹਨ। ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਹੁਣ ਇਸ ਰਿਸ਼ਤੇ ਨੂੰ ਅਧਿਕਾਰਤ ਤੌਰ 'ਤੇ ਰਸਮੀ ਰੂਪ ਦੇ ਦਿੱਤਾ ਗਿਆ ਹੈ। ਹਾਲਾਂਕਿ, ਮੰਗਣੀ ਜਾਂ ਹੋਰ ਸਮਾਗਮਾਂ ਬਾਰੇ ਕੋਈ ਜਨਤਕ ਐਲਾਨ ਨਹੀਂ ਕੀਤਾ ਗਿਆ ਹੈ। ਰੇਹਾਨ ਅਕਸਰ ਆਪਣੀ ਮਾਂ ਪ੍ਰਿਯੰਕਾ ਗਾਂਧੀ ਨਾਲ ਰਾਜਨੀਤਿਕ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੇ ਹਨ, ਉੱਥੇ ਹੀ ਅਵੀਵਾ ਆਪਣੀ ਰਚਨਾਤਮਕ ਦੁਨੀਆਂ ਵਿੱਚ ਸਰਗਰਮ ਹੈ।


ਕੌਣ ਹੈ ਅਵੀਵਾ ਬੇਗ?
ਸੂਤਰਾਂ ਮੁਤਾਬਕ ਅਵੀਵਾ ਬੇਗ ਦਿੱਲੀ ਦੀ ਰਹਿਣ ਵਾਲੀ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਅਤੇ ਪ੍ਰੋਡਿਊਸਰ ਹੈ। ਉਹ 'ਐਟਲੀਅਰ 11' (Atelier 11) ਦੀ ਕੋ-ਫਾਊਂਡਰ ਹੈ, ਜੋ ਇੱਕ ਫੋਟੋਗ੍ਰਾਫੀ ਸਟੂਡੀਓ ਅਤੇ ਪ੍ਰੋਡਕਸ਼ਨ ਹਾਊਸ ਹੈ। ਉਸਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਫਿਰ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਤੋਂ ਮੀਡੀਆ ਕਮਿਊਨੀਕੇਸ਼ਨ ਅਤੇ ਜਰਨਲਿਜ਼ਮ ਦੀ ਡਿਗਰੀ ਹਾਸਲ ਕੀਤੀ। ਅਵੀਵਾ ਦੀ ਪਛਾਣ ਸਿਰਫ਼ ਉਸਦੇ ਪਰਿਵਾਰ ਜਾਂ ਰਿਸ਼ਤਿਆਂ ਦੁਆਰਾ ਨਹੀਂ, ਸਗੋਂ ਉਸਦੀ ਰਚਨਾਤਮਕ ਭਾਵਨਾ ਅਤੇ ਕਲਾ ਦੁਆਰਾ ਬਣਦੀ ਹੈ। ਉਸਨੇ ਕਈ ਵੱਕਾਰੀ ਕਲਾ ਮੰਚਾਂ 'ਤੇ ਆਪਣੀ ਫੋਟੋਗ੍ਰਾਫੀ ਪ੍ਰਦਰਸ਼ਿਤ ਕੀਤੀ ਹੈ। ਉਹ ਰਾਸ਼ਟਰੀ ਪੱਧਰ ਦੀ ਫੁੱਟਬਾਲ ਖਿਡਾਰੀ ਵੀ ਰਹਿ ਚੁੱਕੀ ਹੈ। 'ਯੂ ਕੈਨਟ ਮਿਸ ਦਿਸ' (2023) ਵਰਗੀਆਂ ਪ੍ਰਦਰਸ਼ਨੀਆਂ ਤੋਂ ਲੈ ਕੇ, ਜੋ ਕਿ ਮੈਥਡ ਗੈਲਰੀ ਅਤੇ ਇੰਡੀਆ ਆਰਟ ਫੇਅਰ ਦੇ ਯੰਗ ਕਲੈਕਟਰਜ਼ ਪ੍ਰੋਗਰਾਮ ਦਾ ਹਿੱਸਾ ਸੀ, 'ਦਿ ਇਲਯੂਸਰੀ ਵਰਲਡ' (2019) ਅਤੇ ਇੰਡੀਆ ਡਿਜ਼ਾਈਨ ਆਈਡੀ, ਕੇ2 ਇੰਡੀਆ (2018) ਤੱਕ, ਅਵੀਵਾ ਦੇ ਕੰਮ ਨੂੰ ਕਲਾ ਜਗਤ ਵਿੱਚ ਪ੍ਰਸ਼ੰਸਾ ਮਿਲੀ ਹੈ।


ਦੱਸ ਦੇਈਏ ਕਿ ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਸਗਾਈ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਰੇਹਾਨ ਵਾਡਰਾ ਆਮ ਤੌਰ 'ਤੇ ਲਾਈਮਲਾਈਟ ਤੋਂ ਦੂਰੀ ਬਣਾਈ ਰੱਖਦੇ ਹਨ। ਇਸ ਲਈ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਇਹ ਖ਼ਬਰ ਖਾਸ ਦਿਲਚਸਪੀ ਦਾ ਵਿਸ਼ਾ ਬਣ ਗਈ ਹੈ। ਫਿਲਹਾਲ ਪਰਿਵਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਨੇੜਲੇ ਸੂਤਰ ਇਸ ਰਿਸ਼ਤੇ ਦੀ ਪੁਸ਼ਟੀ ਕਰ ਰਹੇ ਹਨ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

'OP Sindoor' ਨੇ ਦੁਨੀਆ 'ਚ ਮਚਾਈ ਹਲਚਲ ! ਭਾਰਤੀ ਹਥਿਆਰਾਂ ਦੇ ਦੀਵਾਨੇ ਹੋਏ ਕਈ ਦੇਸ਼, ਕਰੋੜਾਂ ਰੁਪਏ ਦੀ ਡੀਲ

'OP Sindoor' ਨੇ ਦੁਨੀਆ 'ਚ ਮਚਾਈ ਹਲਚਲ ! ਭਾਰਤੀ ਹਥਿਆਰਾਂ ਦੇ ਦੀਵਾਨੇ ਹੋਏ ਕਈ ਦੇਸ਼, ਕਰੋੜਾਂ ਰੁਪਏ ਦੀ ਡੀਲ

NEET-UG ਪੇਪਰ ਲੀਕ ਮਾਮਲਾ: ਅਦਾਲਤ ਨੇ 3 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ

NEET-UG ਪੇਪਰ ਲੀਕ ਮਾਮਲਾ: ਅਦਾਲਤ ਨੇ 3 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ ਮਿਲੀ ਕਮਾਨ

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ ਮਿਲੀ ਕਮਾਨ

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ ਕਾਰਨ ਹੋਈ ਕਾਰਵਾਈ

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ ਕਾਰਨ ਹੋਈ ਕਾਰਵਾਈ

ਭਾਰਤ ਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀਆਂ ਵਿਚਾਲੇ ਅਹਿਮ ਮੀਟਿੰਗ ! ਰੱਖਿਆ ਸਹਿਯੋਗ ਬਾਰੇ ਹੋਏ ਅਹਿਮ ਐਲਾਨ

ਭਾਰਤ ਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀਆਂ ਵਿਚਾਲੇ ਅਹਿਮ ਮੀਟਿੰਗ ! ਰੱਖਿਆ ਸਹਿਯੋਗ ਬਾਰੇ ਹੋਏ ਅਹਿਮ ਐਲਾਨ

ਦਿੱਲੀ ਵਾਸੀਆਂ ਨੂੰ ਭਿਆਨਕ ਗਰਮੀ ਤੋਂ ਮਿਲੀ ਵੱਡੀ ਰਾਹਤ, ਤਾਪਮਾਨ 'ਚ ਗਿਰਾਵਟ ਤੇ ਮੀਂਹ ਦੀ ਸੰਭਾਵਨਾ

ਦਿੱਲੀ ਵਾਸੀਆਂ ਨੂੰ ਭਿਆਨਕ ਗਰਮੀ ਤੋਂ ਮਿਲੀ ਵੱਡੀ ਰਾਹਤ, ਤਾਪਮਾਨ 'ਚ ਗਿਰਾਵਟ ਤੇ ਮੀਂਹ ਦੀ ਸੰਭਾਵਨਾ

ਤ੍ਰਿਣਮੂਲ ਸਰਕਾਰ ਦੀ 'ਲਕਸ਼ਮੀਰ ਭੰਡਾਰ' ਯੋਜਨਾ ਦੇ ਜਾਅਲੀ ਖਾਤਿਆਂ ਦੀ ਜਾਂਚ ਲਈ SIT: CM ਸ਼ੁਭੇਂਦੂ

ਤ੍ਰਿਣਮੂਲ ਸਰਕਾਰ ਦੀ 'ਲਕਸ਼ਮੀਰ ਭੰਡਾਰ' ਯੋਜਨਾ ਦੇ ਜਾਅਲੀ ਖਾਤਿਆਂ ਦੀ ਜਾਂਚ ਲਈ SIT: CM ਸ਼ੁਭੇਂਦੂ

6 ਜੂਨ ਨੂੰ ਭਾਰਤ ਵਾਪਸ ਆਉਣਗੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ

6 ਜੂਨ ਨੂੰ ਭਾਰਤ ਵਾਪਸ ਆਉਣਗੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ

PM ਮੋਦੀ ਨੇ ਗਾਇਕਾ ਸੁਮਨ ਕਲਿਆਣਪੁਰ ਦੇ ਦਿਹਾਂਤ 'ਤੇ ਜਤਾਇਆ ਸੋਗ

PM ਮੋਦੀ ਨੇ ਗਾਇਕਾ ਸੁਮਨ ਕਲਿਆਣਪੁਰ ਦੇ ਦਿਹਾਂਤ 'ਤੇ ਜਤਾਇਆ ਸੋਗ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ