Tuesday, August 18, 2026
BREAKING
ਟਰੰਪ ਨੂੰ ਵੱਡਾ ਝਟਕਾ ! ਲੋਕਪ੍ਰਿਅਤਾ 'ਚ ਆਈ ਭਾਰੀ ਗਿਰਾਵਟ ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ! ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ ਪੱਛਮੀ ਏਸ਼ੀਆ 'ਚ ਵਧੇ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 492 ਅੰਕ ਟੁੱਟਿਆ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ ਜੇਲ੍ਹ 'ਚ ਬੰਦ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ 21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ ਖੋਏ ਦੀ ਬਰਫ਼ੀ ਖ਼ਰੀਦਣ ਵਾਲੇ ਸਾਵਧਾਨ! ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਹੋਈ ਵੱਡੀ ਕਾਰਵਾਈ ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਪੰਜਾਬ

ਖੋਏ ਦੀ ਬਰਫ਼ੀ ਖ਼ਰੀਦਣ ਵਾਲੇ ਸਾਵਧਾਨ! ਤਿਉਹਾਰਾਂ ਤੋਂ ਪਹਿਲਾਂ ਪੰਜਾਬ 'ਚ ਹੋਈ ਵੱਡੀ ਕਾਰਵਾਈ

18 ਅਗਸਤ, 2026 05:37 PM

ਫਿਰੋਜ਼ਪੁਰ : ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਬਜ਼ਾਰਾਂ 'ਚ ਵਿਕਣ ਵਾਲੀਆਂ ਮਠਿਆਈਆਂ ਦੀ ਗੁਣਵੱਤਾ ਨੂੰ ਲੈ ਕੇ ਫਿਰੋਜ਼ਪੁਰ ਸਿਹਤ ਵਿਭਾਗ ਨੇ ਸਖ਼ਤੀ ਵਧਾ ਦਿੱਤੀ ਹੈ। ਫੂਡ ਸੇਫਟੀ ਵਿਭਾਗ ਦੀ ਟੀਮ ਨੇ ਫਾਜ਼ਿਲਕਾ ਤੋਂ ਮੋਗਾ ਵੱਲ ਜਾ ਰਹੀ ਸ਼ੱਕੀ ਖੋਏ ਦੀ ਬਰਫ਼ੀ ਦੀ ਵੱਡੀ ਖ਼ੇਪ ਬਰਾਮਦ ਕੀਤੀ ਹੈ। ਟੀਮ ਵੱਲੋਂ ਬਰਫ਼ੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਮੌਕੇ ’ਤੇ ਲਗਭਗ 300 ਕਿੱਲੋਗ੍ਰਾਮ ਮਿਲਕ ਪ੍ਰੋਡਕਟ ਆਧਾਰਿਤ ਮਠਿਆਈ, ਜਿਸ 'ਚ ਖੋਆ, ਬਰਫੀ, ਪਤੀਸਾ, ਬਦਾਮ ਪਤੀਸਾ ਅਤੇ ਹੋਰ ਮਿਲਕ-ਬੇਸਡ ਮਠਿਆਈਆਂ ਸ਼ਾਮਲ ਸਨ, ਨੂੰ ਅਸੁਰੱਖਿਅਤ ਹਾਲਾਤਾਂ 'ਚ ਰੱਖਿਆ ਹੋਇਆ ਪਾਇਆ ਗਿਆ। ਮਠਿਆਈਆਂ ਦੀ ਸਟੋਰੇਜ ਅਤੇ ਹੈਂਡਲਿੰਗ ਸਬੰਧੀ ਗੰਭੀਰ ਹਾਈਜੀਨ ਕਮੀਆਂ ਨਜ਼ਰ ਆਈਆਂ। ਫੂਡ ਸੇਫਟੀ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਹ ਮਠਿਆਈ ਫਾਜ਼ਿਲਕਾ ਤੋਂ ਵੱਡੀ ਮਾਤਰਾ 'ਚ ਲਿਆ ਕੇ ਫਿਰੋਜ਼ਪੁਰ ਦੇ ਏਰੀਆ 'ਚ ਵਿਕਦੀ ਹੈ।

ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੀ ਟੀਮ ਨੇ ਫਿਰੋਜ਼ਪੁਰ ਮੋਗਾ ਰੋਡ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ। ਨਾਕਾਬੰਦੀ ਦੌਰਾਨ ਟੀਮ ਨੇ ਇੱਕ ਸ਼ੱਕੀ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਵਾਹਨ ਰੋਕਣ ਦੀ ਬਜਾਏ ਉਸ ਨੂੰ ਭਜਾ ਲਿਆ। ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਵਾਹਨ ਦਾ ਪਿੱਛਾ ਕੀਤਾ ਅਤੇ ਮੋਗਾ ਰੋਡ ’ਤੇ ਪੀ. ਜੀ. ਆਈ. ਦੇ ਨੇੜੇ ਵਾਹਨ ਨੂੰ ਰੋਕ ਲਿਆ। ਵਾਹਨ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਵੱਡੀ ਮਾਤਰਾ 'ਚ ਬਰਫ਼ੀ ਅਤੇ ਮਠਿਆਈ ਬਰਾਮਦ ਹੋਈ। ਵਿਭਾਗ ਵੱਲੋਂ ਬਰਫ਼ੀ ਦੇ ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਲੈਬ 'ਚ ਭੇਜਿਆ ਜਾਵੇਗਾ ਅਤੇ ਮਠਿਆਈ ਨੂੰ ਨਸ਼ਟ ਕਰਵਾਇਆ ਗਿਆ। ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਬਰਫ਼ੀ 'ਚ ਕਿਹੜੀ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਖਾਣ-ਪੀਣ ਦੇ ਸੁਰੱਖਿਆ ਮਾਪਦੰਡਾਂ ’ਤੇ ਖਰੀ ਉਤਰਦੀ ਹੈ ਜਾਂ ਨਹੀਂ।

ਰਿਪੋਰਟ ਦੇ ਆਧਾਰ ’ਤੇ ਸਬੰਧਿਤ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਦੀ ਮੰਗ ਵੱਧਣ ਕਾਰਨ ਮਿਲਾਵਟੀ ਅਤੇ ਘਟੀਆ ਗੁਣਵੱਤਾ ਵਾਲੀਆਂ ਮਠਿਆਈਆਂ ਦੀ ਸਪਲਾਈ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਵਿਭਾਗ ਵੱਲੋਂ ਅਜਿਹੀਆਂ ਮਠਿਆਈਆਂ ਦੀ ਵਿਕਰੀ ਅਤੇ ਸਪਲਾਈ ’ਤੇ ਨਜ਼ਰ ਰੱਖਣ ਲਈ ਲਗਾਤਾਰ ਜਾਂਚ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਵਿਭਾਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਮਠਿਆਈ ਖਰੀਦਦੇ ਸਮੇਂ ਦੁਕਾਨ ਅਤੇ ਉਤਪਾਦ ਦੀ ਗੁਣਵੱਤਾ ਦਾ ਧਿਆਨ ਰੱਖਣ ਅਤੇ ਸ਼ੱਕੀ ਮਿਠਾਈ ਮਿਲਣ ’ਤੇ ਤੁਰੰਤ ਸਬੰਧਿਤ ਵਿਭਾਗ ਨੂੰ ਸੂਚਿਤ ਕਰਨ।

Have something to say? Post your comment

ਅਤੇ ਪੰਜਾਬ ਖਬਰਾਂ

ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ !

ਪਠਾਨਕੋਟ 'ਚ ਮਹਿਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ !

ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ

ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ

ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ

ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ

650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ

650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰਿਆਵਲ ਧਰਤ ਮੁਹਿੰਮ ਦੀ ਕੀਤੀ ਆਰੰਭਤਾ

21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ

21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ

ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਪੰਜਾਬ ’ਚ ਇਕੱਲਿਆਂ ਸਰਕਾਰ ਬਣਾਏਗੀ ਭਾਜਪਾ : ਗਿਆਨ ਚੰਦ ਗੁਪਤਾ

ਪੰਜਾਬ ’ਚ ਇਕੱਲਿਆਂ ਸਰਕਾਰ ਬਣਾਏਗੀ ਭਾਜਪਾ : ਗਿਆਨ ਚੰਦ ਗੁਪਤਾ

ਜਬਰ-ਜ਼ਿਨਾਹ ਮਾਮਲੇ 'ਚ ਡਾਕਟਰ ਦੀ ਗ੍ਰਿਫ਼ਤਾਰੀ ਲਈ ਹਾਈਵੇ ਜਾਮ, ਪੁਲਸ ਨੂੰ ਦਿੱਤਾ 3 ਦਿਨਾਂ ਦਾ ਅਲਟੀਮੇਟਮ

ਜਬਰ-ਜ਼ਿਨਾਹ ਮਾਮਲੇ 'ਚ ਡਾਕਟਰ ਦੀ ਗ੍ਰਿਫ਼ਤਾਰੀ ਲਈ ਹਾਈਵੇ ਜਾਮ, ਪੁਲਸ ਨੂੰ ਦਿੱਤਾ 3 ਦਿਨਾਂ ਦਾ ਅਲਟੀਮੇਟਮ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿਕਰੀ ਮਾਮਲੇ 'ਚ ਤਤਕਾਲੀ ਮੈਨੇਜਰ ਦੀ ਜ਼ਮਾਨਤ ਖਾਰਜ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿਕਰੀ ਮਾਮਲੇ 'ਚ ਤਤਕਾਲੀ ਮੈਨੇਜਰ ਦੀ ਜ਼ਮਾਨਤ ਖਾਰਜ

ਪੰਜਾਬ ’ਚ ਭਾਜਪਾ 117 ਸੀਟਾਂ ’ਤੇ ਇਕੱਲਿਆਂ ਲੜੇਗੀ ਵਿਧਾਨ ਸਭਾ ਚੋਣਾਂ : ਨਾਇਬ ਸਿੰਘ ਸੈਣੀ

ਪੰਜਾਬ ’ਚ ਭਾਜਪਾ 117 ਸੀਟਾਂ ’ਤੇ ਇਕੱਲਿਆਂ ਲੜੇਗੀ ਵਿਧਾਨ ਸਭਾ ਚੋਣਾਂ : ਨਾਇਬ ਸਿੰਘ ਸੈਣੀ