Tuesday, October 13, 2026
BREAKING
• ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ • ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ • ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ • ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ • ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ • ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ • Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ • 'ਰੁਪਏ 'ਚ ਜ਼ਿਆਦਾ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਲਈ ਯਤਨ ਜਾਰੀ ਰੱਖੇਗਾ RBI' • ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ • ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਦੁਨੀਆਂ

ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਲਾਗੂ ਕਰਨ ਦੇ ਫ਼ੈਸਲੇ ਨੂੰ ਅਦਾਲਤ ’ਚ ਚੁਣੌਤੀ

13 ਅਕਤੂਬਰ, 2026 06:25 PM

ਪਿਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਕੀਤੇ ਜਾਣ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਪਿਸ਼ਾਵਰ ਹਾਈ ਕੋਰਟ ਵਿਚ ਸਬੰਧਿਤ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਗਈ। ਐਡਵੋਕੇਟ ਸਲਮਾਨ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿਚ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਖ਼ੈਬਰ ਪਖਤੂਨਖਵਾ ਦੇ ਰਾਜਪਾਲ ਫ਼ੈਸਲ ਕਰੀਮ ਕੁੰਡੀ ਨੂੰ ਜਵਾਬਦੇਹ ਬਣਾਇਆ ਗਿਆ ਹੈ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਸੂਬੇ ਵਿਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਕੀਤਾ ਜਾਣਾ ‘‘ਗ਼ੈਰ-ਕਾਨੂੰਨੀ, ਗ਼ੈਰ-ਸੰਵਿਧਾਨਕ ਅਤੇ ਮਾੜੇ ਇਰਾਦੇ ਨਾਲ ਪ੍ਰੇਰਿਤ’’ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਉਪਾਅ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਨਾਲ ਹੀ ਲੋਕਤੰਤਰੀ ਫ਼ਤਵੇ ਨੂੰ ਦਰਕਿਨਾਰ ਕਰਦਾ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਵਧਦੇ ਅੱਤਵਾਦੀ ਹਮਲਿਆਂ, ਸੰਵਿਧਾਨਕ ਵਿਵਸਥਾ ਦੇ ਠੱਪ ਹੋਣ ਅਤੇ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਉੱਥੇ ਪਾਕਿਸਤਾਨੀ ਸੰਵਿਧਾਨ ਦੀ ਧਾਰਾ 232(1) ਅਤੇ 234(1) ਤਹਿਤ ਐਮਰਜੈਂਸੀ ਲਾਗੂ ਕਰਨ ਦਾ ਐਤਵਾਰ ਨੂੰ ਐਲਾਨ ਕੀਤਾ। ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਵੀ ਖ਼ੈਬਰ ਪਖਤੂਨਖਵਾ ਵਿਚ ਗਵਰਨਰ ਰਾਜ ਅਤੇ ਐਮਰਜੈਂਸੀ ਲਾਗੂ ਕੀਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਅਦਾਲਤ ਦਾ ਰੁਖ ਕਰਨ ਦਾ ਫ਼ੈਸਲਾ ਕੀਤਾ ਹੈ।

ਕੇ. ਪੀ. ਕੇ. ਦੇ ਸਾਬਕਾ ਮੁੱਖ ਮੰਤਰੀ ਹਿਰਾਸਤ ’ਚ
ਖ਼ੈਬਰ ਪਖਤੂਨਖਵਾ (ਕੇ. ਪੀ. ਕੇ.) ਵਿਚ ਪੁਲਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੱਤ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਐਤਵਾਰ ਨੂੰ ਉੱਤਰ-ਪੱਛਮੀ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ਦੇ ਕਾਰਨ ਐਮਰਜੈਂਸੀ ਲਾਗੂ ਕੀਤੇ ਜਾਣ ਦੇ ਤੁਰੰਤ ਬਾਅਦ ਅਫ਼ਰੀਦੀ ਅਤੇ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਦੇ ਨਾਲ ਹੀ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪੀ. ਟੀ. ਆਈ. ਦੀ ਅਗਵਾਈ ਵਾਲੀ ਸੂਬਾਈ ਸਰਕਾਰ ਦਾ ਅੰਤ ਹੋ ਗਿਆ। ਐਮਰਜੈਂਸੀ ਉਸ ਸਮੇਂ ਲਾਗੂ ਕੀਤੀ ਗਈ, ਜਦੋਂ ਪੀ. ਟੀ. ਆਈ. ਅਫ਼ਰੀਦੀ ਦੀ ਅਗਵਾਈ ਵਿਚ ਵਿਰੋਧ ਮਾਰਚ ਕੱਢ ਰਹੀ ਸੀ।

Have something to say? Post your comment

ਅਤੇ ਦੁਨੀਆਂ ਖਬਰਾਂ

Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ

Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ

ਪਾਕਿਸਤਾਨ : ਰੇਲ ਹਾਦਸੇ ਦੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧੀ, 500 ਯਾਤਰੀ ਸਨ ਸਵਾਰ

ਪਾਕਿਸਤਾਨ : ਰੇਲ ਹਾਦਸੇ ਦੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧੀ, 500 ਯਾਤਰੀ ਸਨ ਸਵਾਰ

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ ਬਣਾ'ਤੀ ਕਮੇਟੀ

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ ਬਣਾ'ਤੀ ਕਮੇਟੀ

ਨੇਪਾਲ ਹੜ੍ਹ ; ਬਚਾਈਆਂ ਗਈਆਂ 95 ਜਾਨਾਂ, ਲਾਪਤਾ ਲੋਕਾਂ ਦੀ ਭਾਲ ਜਾਰੀ

ਨੇਪਾਲ ਹੜ੍ਹ ; ਬਚਾਈਆਂ ਗਈਆਂ 95 ਜਾਨਾਂ, ਲਾਪਤਾ ਲੋਕਾਂ ਦੀ ਭਾਲ ਜਾਰੀ

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ 'ਚ

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ 'ਚ

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

ਪੂਰਬੀ ਅਫਰੀਕਾ ਤੋਂ ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 109 ਪ੍ਰਵਾਸੀਆਂ ਦੀ ਮੌਤ

ਪੂਰਬੀ ਅਫਰੀਕਾ ਤੋਂ ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 109 ਪ੍ਰਵਾਸੀਆਂ ਦੀ ਮੌਤ

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

'ਮੱਕਾ ਸਮਝੌਤਾ' ਲਾਗੂ ਹੁੰਦਿਆਂ ਹੀ ਈਰਾਨ ਨੇ ਪਾਕਿਸਤਾਨ ਖਿਲਾਫ ਖ੍ਹੋਲ'ਤਾ ਮੋਰਚਾ

'ਮੱਕਾ ਸਮਝੌਤਾ' ਲਾਗੂ ਹੁੰਦਿਆਂ ਹੀ ਈਰਾਨ ਨੇ ਪਾਕਿਸਤਾਨ ਖਿਲਾਫ ਖ੍ਹੋਲ'ਤਾ ਮੋਰਚਾ