Tuesday, July 21, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਦੁਨੀਆਂ

''ਖ਼ਾਲੀ ਕਰ ਦਿਓ Airport..!'', ਇਰਾਨ ਨੇ UAE ਨੂੰ ਦੇ'ਤੀ Warning

19 ਜੁਲਾਈ, 2026 06:29 PM

ਜੰਗਬੰਦੀ ਟੁੱਟਣ ਮਗਰੋਂ ਅਮਰੀਕਾ ਅਤੇ ਇਰਾਨ ਵਿਚਾਲੇ ਇਕ ਵਾਰ ਫ਼ਿਰ ਤੋਂ ਸਿੱਧੀ ਜੰਗ ਸ਼ੁਰੂ ਹੋ ਗਈ ਹੈ। ਦੋਵਾਂ ਪਾਸਿਓਂ ਹੋ ਰਹੇ ਭਿਆਨਕ ਹਮਲਿਆਂ ਕਾਰਨ ਮਿਡਲ ਈਸਟ 'ਚ ਹਾਲਾਤ ਬੇਹੱਦ ਤਣਾਅਪੂਰਨ ਬਣ ਗਏ ਹਨ। ਇਸੇ ਦੌਰਾਨ ਇਰਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਯੁਕਤ ਅਰਬ ਅਮੀਰਾਤ ਨੂੰ ਇੱਕ ਬੇਹੱਦ ਸਖ਼ਤ ਚਿਤਾਵਨੀ ਦੇ ਦਿੱਤੀ ਹੈ। ਇਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਰਾਨ ਨੇ ਯੂ.ਏ.ਈ. ਨੂੰ ਅਮਰੀਕਾ ਦਾ ਸਾਥ ਦੇਣ ਦਾ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਹੈ ਤੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਨੂੰ ਤੁਰੰਤ ਖਾਲੀ ਕਰਨ ਦੀ ਵਾਰਨਿੰਗ ਦੇ ਦਿੱਤੀ ਹੈ, ਕਿਉਂਕਿ ਇਰਾਨ ਵੱਲੋਂ ਇਨ੍ਹਾਂ ਟਿਕਾਣਿਆਂ 'ਤੇ ਸਟ੍ਰਾਈਕ ਕੀਤੀ ਜਾ ਸਕਦੀ ਹੈ।

ਇਰਾਨੀ ਸੁਰੱਖਿਆ ਸੂਤਰਾਂ ਮੁਤਾਬਕ, ਇਹ ਚਿਤਾਵਨੀ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਅਮਰੀਕੀ ਫੌਜ ਇਰਾਨ 'ਤੇ ਅਗਲੇ ਵੱਡੇ ਹਵਾਈ ਹਮਲੇ ਕਰਨ ਲਈ ਯੂ.ਏ.ਈ. ਦੀ ਧਰਤੀ, ਏਅਰਸਪੇਸ ਜਾਂ ਉੱਥੇ ਮੌਜੂਦ ਫੌਜੀ ਟਿਕਾਣਿਆਂ ਦੀ ਵਰਤੋਂ ਕਰ ਸਕਦੀ ਹੈ। ਇਰਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਅਮਰੀਕਾ ਨੇ ਇਰਾਨ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਕਿਸੇ ਵੀ ਖਾੜੀ ਦੇਸ਼ ਦੀ ਜ਼ਮੀਨ ਦੀ ਵਰਤੋਂ ਕੀਤੀ, ਤਾਂ ਉਸ ਦੇਸ਼ ਨੂੰ ਅਮਰੀਕਾ ਦਾ ਸਹਿਯੋਗੀ ਮੰਨ ਕੇ ਸਿੱਧਾ ਜਵਾਬੀ ਹਮਲਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦੁਬਈ ਅਤੇ ਅਬੂ ਧਾਬੀ ਵਰਗੇ ਸ਼ਹਿਰਾਂ ਦੇ ਏਅਰਪੋਰਟ ਅਤੇ ਬੰਦਰਗਾਹਾਂ ਪੂਰੀ ਦੁਨੀਆ ਦੇ ਵਪਾਰ ਅਤੇ ਹਵਾਈ ਆਵਾਜਾਈ ਦੇ ਮੁੱਖ ਕੇਂਦਰ ਹਨ। ਇਰਾਨ ਦੀ ਇਸ ਧਮਕੀ ਤੋਂ ਬਾਅਦ ਖਾੜੀ ਖੇਤਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਯੂ.ਏ.ਈ. ਦੇ ਏਅਰਪੋਰਟਾਂ ਤੇ ਬੰਦਰਗਾਹਾਂ 'ਤੇ ਕੋਈ ਹਮਲਾ ਹੁੰਦਾ ਹੈ, ਤਾਂ ਇਸ ਨਾਲ ਨਾ ਸਿਰਫ਼ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਵੇਗੀ, ਬਲਕਿ ਅੰਤਰਰਾਸ਼ਟਰੀ ਬਾਜ਼ਾਰ ਵੀ ਪੂਰੀ ਤਰ੍ਹਾਂ ਹਿੱਲ ਜਾਵੇਗਾ।

ਇਰਾਨ ਦੀ ਇਸ ਚਿਤਾਵਨੀ ਤੋਂ ਬਾਅਦ, ਯੂ.ਏ.ਈ. ਅਤੇ ਖੇਤਰ 'ਚ ਮੌਜੂਦ ਹੋਰ ਅਮਰੀਕੀ ਸਹਿਯੋਗੀ ਦੇਸ਼ਾਂ ਨੇ ਆਪਣੇ ਏਅਰ ਡਿਫੈਂਸ ਸਿਸਟਮ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਹੈ। ਭਾਵੇਂ ਕਿ ਦੁਨੀਆ ਦੇ ਕਈ ਦੇਸ਼ ਜੰਗ 'ਚ ਧਸਦੀਆਂ ਜਾ ਰਹੀਆਂ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਅਪੀਲ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਹੋ ਰਹੇ ਹਮਲਿਆਂ ਕਾਰਨ ਹਾਲਾਤ ਲਗਾਤਾਰ ਨਾਜ਼ੁਕ ਬਣੇ ਹੋਏ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ

'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ

ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ

ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼ ਮੰਤਰੀ ਮਨੀਲਾ 'ਚ ਹੋਣਗੇ ਇਕੱਠੇ

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼ ਮੰਤਰੀ ਮਨੀਲਾ 'ਚ ਹੋਣਗੇ ਇਕੱਠੇ

ਪਾਕਿਸਤਾਨ 'ਚ ਅਫਗਾਨ ਸ਼ਰਨਾਰਥੀਆਂ 'ਤੇ ਕਹਿਰ, ਘਰ ਕੀਤੇ ਗਏ ਢਹਿ ਢੇਰੀ

ਪਾਕਿਸਤਾਨ 'ਚ ਅਫਗਾਨ ਸ਼ਰਨਾਰਥੀਆਂ 'ਤੇ ਕਹਿਰ, ਘਰ ਕੀਤੇ ਗਏ ਢਹਿ ਢੇਰੀ

ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ

ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ

ਈਰਾਨ ਹਮਲੇ ਨਾਲ ਬਿਜਲੀ ਤੇ ਪਾਣੀ ਪਲਾਂਟ ਨੂੰ ਹੋਇਆ ਭਾਰੀ ਨੁਕਸਾਨ: ਕੁਵੈਤ

ਈਰਾਨ ਹਮਲੇ ਨਾਲ ਬਿਜਲੀ ਤੇ ਪਾਣੀ ਪਲਾਂਟ ਨੂੰ ਹੋਇਆ ਭਾਰੀ ਨੁਕਸਾਨ: ਕੁਵੈਤ

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ